ਸਾਈਕੋ 1960 ਦੀ ਅਮਰੀਕੀ ਮਨੋਵਿਗਿਆਨਿਕ ਹੌਰਰ ਫ਼ਿਲਮ ਹੈ ਜਿਸਨੂੰ ਐਲਫ਼ਰੈਡ ਹਿੱਚਕੌਕ ਨੇ ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਜੋਸਫ ਸਟੀਫ਼ਾਨੋ ਦੀ ਹੈ ਜਿਸ ਵਿੱਚ ਮੁੱਖ ਕਿਰਦਾਰ ਐਂਥਨੀ ਪਰਕਿੰਸ, ਜੈਨੇਟ ਲੀ, ਜੌਨ ਗੈਵਿਨ, ਵੇਰਾ ਮਾਈਲਸ ਅਤੇ ਮਾਰਟਿਨ ਬਲਸਮ ਦੁਆਰਾ ਨਿਭਾਏ ਗਏ ਹਨ। ਇਹ ਫ਼ਿਲਮ 1959 ਵਿੱਚ ਪ੍ਰਕਾਸ਼ਿਤ ਹੋਏ ਇਸੇ ਨਾਮ ਦੇ ਨਾਵਲ ਤੇ ਅਧਾਰਿਤ ਹੈ ਜਿਸਨੂੰ ਰੌਬਰਟ ਬਲੋਸ਼ ਨੇ ਲਿਖਿਆ ਹੈ। ਇਹ ਫ਼ਿਲਮ ਸੈਕਟਰੀ ਮੇਰੀਅਨ ਕ੍ਰੇਨ (ਲੀ) ਦੇ ਦੁਆਲੇ ਘੁੰਮਦੀ ਹੈ, ਜਿਹੜੀ ਕਿ ਆਪਣੇ ਮਾਲਕ ਦੇ ਪੈਸੇ ਚੋਰੀ ਕਰਕੇ ਭੱਜਦੀ ਹੈ ਅਤੇ ਇੱਕ ਇਕਾਂਤ ਥਾਂ ਤੇ ਬਣੇ ਹੋਟਲ ਵਿੱਚ ਫਸ ਜਾਂਦੀ ਹੈ। ਹੋਟਲ ਵਿੱਚ ਉਸਦਾ ਸਾਹਮਣਾ ਇੱਕ ਬੇਚੈਨ ਜਿਹੇ ਮੈਨੇਜਰ ਨੌਰਮੈਨ ਬੇਟਸ (ਪਰਕਿੰਸ) ਨਾਲ ਹੁੰਦਾ ਹੈ।[4]

ਸਾਈਕੋ
The poster features a large image of a young woman in white underwear. The names of the main actors are featured down the right side of the poster. Smaller images of Anthony Perkins and John Gavin are above the words, written in large print, "Alfred Hitchcock's Psycho".
ਫ਼ਿਲਮ ਦਾ ਪੋਸਟਰ
ਨਿਰਦੇਸ਼ਕਐਲਫ਼ਰੈਡ ਹਿੱਚਕੌਕ
ਸਕਰੀਨਪਲੇਅਜੋਸੇਫ ਸਟੀਫਾਨੋ
ਨਿਰਮਾਤਾਐਲਫ਼ਰੈਡ ਹਿੱਚਕੌਕ
ਸਿਤਾਰੇ
ਸਿਨੇਮਾਕਾਰਜੌਹਨ ਰਸਲ
ਸੰਪਾਦਕਜੌਰਜ ਤੋਮਾਸਿਨੀ
ਸੰਗੀਤਕਾਰਬਰਨਾਰਡ ਹਰਮਨ
ਪ੍ਰੋਡਕਸ਼ਨ
ਕੰਪਨੀ
ਸ਼ੈਮਲੀ ਪ੍ਰੋਡਕਸ਼ਨਜ਼
ਡਿਸਟ੍ਰੀਬਿਊਟਰਪੈਰਾਮਾਊਂਟ ਪਿਕਚਰਜ਼
(1960–1968)
ਯੂਨੀਵਰਸਲ ਪਿਕਚਰਜ਼
(1968–ਹੁਣ ਤੱਕ)
ਰਿਲੀਜ਼ ਮਿਤੀਆਂ
ਮਿਆਦ
109 ਮਿੰਟ
ਦੇਸ਼ਅਮਰੀਕਾ[1]
ਭਾਸ਼ਾਅੰਗਰੇਜ਼ੀ
ਬਜ਼ਟ$806,947[2]
ਬਾਕਸ ਆਫ਼ਿਸ$50 ਮਿਲੀਅਨ[3] $592.6 ਮਿਲੀਅਨ (2017 ਮੁਦਰਾ ਫੈਲਾਅ)

ਸ਼ੂਟਿੰਗ ਸੋਧੋ

ਇਸ ਫ਼ਿਲਮ ਦਾ ਨਿਰਮਾਣ ਕਾਰਜ ਸਿਰਫ਼ ਹਿਚਕੌਕ ਦੁਆਰਾ ਹੀ ਕੀਤਾ ਗਿਆ ਸੀ ਅਤੇ ਇਸਨੂੰ ਰੈਵਿਊ ਸਟੂਡੀਓਜ਼ ਵਿਖੇ ਸ਼ੂਟ ਕੀਤਾ ਗਿਆ ਸੀ।[5][6] ਸ਼ੂਟਿੰਗ ਦੀ ਸ਼ੁਰੂਆਤ 11 ਨਵੰਬਰ, 1959 ਨੂੰ ਅਤੇ ਅੰਤ 1 ਫ਼ਰਵਰੀ, 1960 ਨੂੰ ਹੋਇਆ ਸੀ।[7][8] ਇਸ ਫ਼ਿਲਮ ਦਾ ਬਜਟ $806,947 ਸੀ ਜਿਹੜਾ ਕਿ ਉਸ ਸਮੇਂ ਦੇ ਅਨੁਸਾਰ ਵੀ ਬਹੁਤ ਘੱਟ ਸੀ।

ਕਥਾਨਕ ਸੋਧੋ

ਇਸ ਫ਼ਿਲਮ ਵਿੱਚ ਇੱਕ ਨੌਜਵਾਨ ਕੁੜੀ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ ਜਿਸਦਾ ਕਿਰਦਾਰ ਜੈਨੇਟ ਲੀ ਦੁਆਰਾ ਨਿਭਾਇਆ ਗਿਆ ਹੈ। ਉਹ ਆਪਣੇ ਕੰਮ ਦੀ ਥਾਂ ਤੋਂ ਬਹੁਤ ਸਾਰੇ ਪੈਸੇ ਚੋਰੀ ਕਰਦੀ ਹੈ ਅਤੇ ਭੱਜ ਜਾਂਦੀ ਹੈ। ਜਦੋਂ ਉਹ ਇੱਕ ਮੋਟਲ ਵਿਖੇ ਰੁਕਦੀ ਹੈ ਅਤੇ ਹੋਟਲ ਦੇ ਮਾਲਕ ਦੁਆਰਾ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸਦਾ ਕਿਰਦਾਰ ਪਰਕਿੰਸ ਦੁਆਰਾ ਨਿਭਾਇਆ ਗਿਆ ਹੈ। ਉਹ ਮਾਲਕ ਦਿਮਾਗੀ ਤੌਰ ਤੇ ਬੀਮਾਰ ਹੈ ਅਤੇ ਆਪਣੀ ਮਰੀ ਹੋਈ ਮਾਂ ਨੂੰ ਲੈ ਕੇ ਦਿਮਾਗੀ ਦਬਾਅ ਵਿੱਚ ਹੈ। ਇਹ ਫ਼ਿਲਮ ਸ਼ੁਰੂਆਤ ਵਿੱਚ ਹੀ ਲੀ ਦੇ ਕਿਰਦਾਰ ਦੀ ਬਿਲਕੁਲ ਅਕਲਪਿਤ ਮੌਤ ਨੂੰ ਲੈ ਕੇ ਮਸ਼ਹੂਰ ਹੈ ਜਿਹੜੀ ਕਿ ਨਹਾਉਂਦੇ ਵੇਲੇ ਮਾਰੀ ਜਾਂਦੀ ਹੈ। ਇਹ ਫ਼ਿਲਮ ਹਿੱਚਕੌਕ ਦੀਆਂ ਸਭ ਤੋਂ ਮਹਾਨ ਫ਼ਿਲਮਾਂ ਵਿੱਚੋਂ ਇੱਕ ਹੈ।

ਪਿਛੋਕੜ ਸੋਧੋ

ਇਹ ਫ਼ਿਲਮ ਰੌਬਰਟ ਬਲੋਸ਼ ਦੀ ਦੇ ਨਾਵਲ ਸਾਈਕੋ ਦੇ ਉੱਪਰ ਅਧਾਰਿਤ ਹੈ। ਇਹ ਵਿਸਕੌਂਨਸਿਨ ਦੇ ਸੀਰੀਅਲ ਕਿੱਲਰ ਦੀਆਂ ਹੱਤਿਆਵਾਂ ਤੋਂ ਪ੍ਰਭਾਵਿਤ ਹੈ। ਇਸ ਫ਼ਿਲਮ ਨੂੰ ਚਾਰ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵੀ ਸ਼ਾਮਿਲ ਸੀ। ਇਹ ਫ਼ਿਲਮ ਟੌਇਲਟ ਫ਼ਲੱਸ਼ਿੰਗ ਨੂੰ ਵਿਖਾਉਣ ਵਾਲੀ ਪਹਿਲੀ ਫ਼ਿਲਮ ਫ਼ੀਚਰ ਫ਼ਿਲਮ ਸੀ।[9]

ਰੀਮੇਕ ਸੋਧੋ

ਇਸ ਫ਼ਿਲਮ ਦੀ ਰੀਮੇਕ ਫ਼ਿਲਮ ਸਾਈਕੋ 1998 ਵਿੱਚ ਰਿਲੀਜ਼ ਕੀਤੀ ਗਈ ਸੀ।

ਮੁੱਖ ਪਾਤਰ ਸੋਧੋ

Actor ਕਿਰਦਾਰ
ਐਂਥਨੀ ਪਰਕਿੰਸ ਨੌਰਮੈਨ ਬੇਟਸ
ਜੈਨੇਟ ਲੀ ਮੇਰੀਅਨ ਕ੍ਰੇਨ
ਵੇਰਾ ਮਾਈਲਸ ਲਿਲਾ ਕ੍ਰੇਨ
ਜੌਨ ਗੈਵਿਨ ਸੈਮ ਲੂਮਿਸ
ਮਾਰਟਿਨ ਬਲਸਮ ਡਿਟੈਕਟਿਵ ਮਿਲਟਨ
ਜੌਨ ਮਕਲਨਟਾਇਰ ਸ਼ੈਰਿਫ਼ ਚੇਂਬਰਸ
ਸਾਈਮਨ ਓਕਲੈਂਡ Dr. Fred Richmond
ਪੈਟ ਹਿਚਕੌਕ ਕੈਰੋਲਿਨ
ਟੈਡ ਨ੍ਹਾਈਟ ਪੁਲਿਸ ਵਾਲਾ

ਹਵਾਲੇ ਸੋਧੋ

  1. "Psycho (1960)". British Film Institute. Archived from the original on ਜਨਵਰੀ 16, 2015. Retrieved December 30, 2014. {{cite web}}: Unknown parameter |dead-url= ignored (|url-status= suggested) (help)
  2. "Psycho (1960)". Box Office Mojo. Retrieved October 20, 2014.
  3. Nixon, Rob. "The Critics' Corner: PSYCHO". Turner Classic Movies. Retrieved December 30, 2014.
  4. Moore, Debi (January 14, 2010). "Motion Picture Purgatory: Psycho". Dreadcentral.com. Retrieved January 26, 2014.
  5. Hall, John W. (September 1995). "Touch of Psycho? Hitchcock, Welles". Bright Lights Film Journal. Archived from the original on July 13, 2009. Retrieved March 13, 2007. {{cite web}}: Unknown parameter |dead-url= ignored (|url-status= suggested) (help)
  6. Leigh, pp. 22–23
  7. Rebello 1990, p. 128
  8. Leigh, p. 88
  9. [1]

ਬਾਹਰਲੇ ਲਿੰਕ ਸੋਧੋ

ਫਰਮਾ:Wikiquote-en