ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ

ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ ਦੁਨੀਆ ਵਿੱਚ ਹੀ ਨਹੀਂ ਸਗੋਂ ਇਸ ਦੇ ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨਾਲੋਂ ਵੀ ਬਹੁਤ ਘੱਟ ਹਨ। ਸਾਊਦੀ ਅਰਬ ਵਿੱਚ ਔਰਤਾਂ ਬਹੁਤੇ ਕਂਮਾ ਵਿੱਚ ਸਿਰਫ਼ ਮਰਦਾਂ ਤੇ ਨਿਰਭਰ ਬਣਾ ਕੇ ਰਖ ਦਿੱਤੀ ਗਈ ਹੈ।ਵਿਸ਼ਵ ਆਰਥਿਕ ਫੋਰਮ ਦੀ ਵਰ੍ਹੇ 2013 ਦੀ ਲਿੰਗ ਗੈਪ ਰਿਪੋਰਟ ਮੁਤਾਬਿਕ਼ ਸਾਊਦੀ ਅਰਬ 136 ਦੇਸ਼ਾਂ ਵਿੱਚ ਕਿਤੇ 127 ਨੰਬਰ ਦੇ ਹੇਠਲੇ ਥਾਂ ਤੇ ਗਿਣਿਆ ਗਿਆ ਹੈ।[3] ਔਰਤਾਂ ਦੇ ਹਕਾਂ ਦੀ ਖੁੱਲ ਜਾਂ ਹੱਦਬੰਦੀ ਨੂੰ ਖਾਲਿਸ ਇਸਲਾਮੀ ਰਵਾਇਤਾਂ ਅਤੇ ਪੱਛਮੀ ਕਦਰਾਂ ਕ਼ੀਮਤਾਂ ਦੇ ਅਖੌਤੀ ਖ਼ਤਰੇ ਦੇ ਜੁਆਬ ਦੇ ਬਿੰਦੂਆਂ ਹੇਠਾਂ ਅਪਣਾਇਆ ਗਿਆ ਹੈ। ਭਾਵੇਂ ਮੌਜੂਦਾ ਹਾਕ਼ਮ ਬਾਦਸ਼ਾਹ ਅਬਦੁੱਲਾ ਨੇ ਕਈ ਅਗਾਂਹਵਧੂ ਕਦਮ ਚੁੱਕੇ ਹਨ ਫੇਰ ਵੀ ਔਰਤਾਂ ਦੀ ਹਾਲਤ ਨੂੰ ਹੋਰ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।ਵਰ੍ਹੇ 2015 ਵਿੱਚ ਸਾਊਦੀ ਅਰਬ ਦੇ ਕਾਰਜਬਲ ਦੇ ਵਿੱਚ ਔਰਤਾਂ ਦਾ ਸਿਰਫ਼ 13 ਫ਼ੀਸਦ ਹੀ ਸ਼ਾਮਿਲ ਹੈ।[4][5]

ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ
ਮਨਲ ਅਲ ਸ਼ਰੀਫ਼, ਔਰਤਾਂ ਦੇ ਹਕਾਂ ਲਈ 2011 ਵਿੱਚ ਮੁਹਿਂਮ ਤੋਰਨ ਵਾਲੀ ਇੱਕ ਸ਼ਖ਼ਸੀਅਤ
Gender Inequality Index[1]
Value0.321 (2013)
Global Gender Gap Index[2]
Value0.5879 (2013)

ਔਰਤਾਂ ਦੇ ਹਕਾਂ ਦੇ ਹਾਲਾਤ ਸੋਧੋ

  • ਔਰਤ ਤੇ ਮਰਦ ਦਾ ਵੱਖ ਰਹਿਣਾ ਉਹ ਬੁਨਿਆਦੀ ਅਸੂਲ ਹੈ,ਜਿਸ ਦੇ ਆਲੇ ਦੁਆਲੇ ਔਰਤਾਂ ਦੇ ਹੱਕਾਂ ਦਾ ਮਾਮਲਾ ਘੁਂਮਦਾ ਹੈ।
  • ਔਰਤਾਂ ਨੂੰ ਘਰ ਤੋਂ ਬਾਹਰ ਆਪਣੇ ਘਰ ਇੱਕ ਮਰਦ ਦੇ ਨਾਲ ਹੀ ਹੋਣਾ ਚਾਹੀਦਾ ਹੈ।ਇਸ ਮਰਦ ਨੂੰ 'ਮਹਿਰਮ' ਕਿਹਾ ਜਾਂਦਾ ਹੈ।ਇਹ ਮਰਦ ਔਰਤ ਦਾ ਪਤੀ,ਭਰਾ,ਪਿਉ ਜਾਂ ਪੁੱਤਰ ਕੋਈ ਵੀ ਹੋ ਸਕਦਾ ਹੈ।ਇਸ ਤੋਂ ਬਗੈਰ ਜਾਣਾ ਸਜ਼ਾ ਵਾਲਾ ਗੁਨਾਹ ਮੰਨਿਆ ਜਾਂਦਾ ਹੈ।
  • ਔਰਤ ਨੂੰ ਹਮੇਸ਼ਾ ਐਸੇ ਕੱਪੜਿਆਂ ਵਿੱਚ ਹਿ ਰਹਿਣਾ ਹੈ,ਜਿਸ ਵਿੱਚ ਉਹਨਾਂ ਦੀਆਂ ਅਖਾਂ ਅਤੇ ਹਥਾਂ ਨੂੰ ਛੱਡ ਕੇ ਹੋਰ ਕੋਈ ਵੀ ਹਿੱਸਾ ਨਾ ਦਿਸਦਾ ਹੋਵੇ।
  • ਔਰਤਾਂ ਨੂੰ ਸੋਸ਼ਲ ਵੇਬਸਾਇਟਾਂ ਦੀ ਵਰਤੋਂ ਤੇ ਮਨਾਹੀ ਹੈ,ਭਾਵੇਂ ਔਰਤਾਂ ਇਹਨਾਂ ਦੀ ਵਰਤੋਂ ਕਰਕੇ ਆਪਣੀ ਆਵਾਜ਼ ਦਾ ਇੱਕ ਜਰੀਆ ਬਣਾ ਚੁੱਕੀਆਂ ਹਨ।
  • ਔਰਤਾਂ ਦਾ ਵਖਰਾ ਕੋਈ ਸ਼ਨਾਖਤੀ ਪੱਤਰ ਨਹੀੰ ਬਣਾਇਆ ਜਾਂਦਾ,ਉਸ ਦੀ ਸ਼ਨਾਖਤ ਉਸ ਦੇ ਮਰਦ ਸਾਥੀ ਦੇ ਕਾਰਡ ਦੇ ਹਵਾਲੇ ਨਾਲ ਹੀ ਮੰਨੀ ਜਾਂਦੀ ਹੈ।
  • ਔਰਤਾਂ ਨੂੰ ਡਰਾਈਵਿੰਗ ਤੇ ਪਾਬੰਦੀ ਹੈ ਭਾਵੇਂ ਦੂਰ ਦੁਰਾਡੇ ਪਿੰਡਾ,ਕਸਬਿਆਂ ਵਿੱਚ ਇਹ ਨਿਯਮ ਕ਼ਾਇਦਾ ਟੁੱਟਦਾ ਦਿਸਦਾ ਹੈ।
  • ਔਰਤਾਂ ਦਾ ਫ਼ਰਜ਼ ਆਪਣੇ ਘਰੇਲੂ ਕਮ ਕਾਰ ਹੀ ਕਰਨਾ ਹੈ,ਘਰ ਤੋਂ ਬਾਹਰ ਕਂਮ ਉਸ ਲਈ ਸਹੀ ਨਹੀਂ ਮੰਨਿਆ ਜਾਂਦਾ ਹੈ।ਫਿਰ ਵੀ ਔਰਤਾਂ ਕੁਝ ਖੇਤਰਾਂ ਜਿਵੇਂ ਡਾਕਟਰ,ਨਰਸ,ਔਰਤਾਂ ਦੇ ਖ਼ਾਸ ਬੈੰਕਾਂ,ਅਧਿਆਪਣ ਵਿੱਚ 2005 ਵਿੱਚ ਵਿੱਚ ਕਂਮ ਕਰ ਰਹੀਆਂ ਨੇ। ਮਗਰ ਇਹ ਸਭ ਕੁਝ ਵਿੱਚ ਗੈਰ ਮਰਦ ਦੇ ਸਂਮਪਰਕ ਵਿੱਚ ਆਉਣਾ ਗੁਨਾਹ ਹੈ।
  • ਖੇਡਾਂ ਵਿੱਚ ਢਕੇ ਕੱਪੜਿਆਂ ਨਾਲ ਹੀ ਖੇਡਣ ਦੀ ਛੋਟ ਹੈ।
  • ਪੜ੍ਹਾਈ ਵੀ ਔਰਤ ਕਰ ਸਕਦੀ ਹੈ,ਮਗਰ ਉਹ ਇੱਕ ਅਧਿਆਪਕਾ ਦੁਆਰਾ ਹਿ ਪੜ੍ਹ ਸਕਦੀਆਂ ਹਨ।
  • ਘਰ ਵਿੱਚ ਵੀ ਬਿਗਾਨੇ ਮਰਦ ਨਾਲ ਦੂਰੀ ਹੀ ਰਖੀ ਜਾਂਦੀ ਹੈ,ਸਂਮਪਰਕ ਸਜ਼ਾ ਯੋਗ ਗੁਨਾਹ ਮੰਨਿਆ ਜਾਂਦਾ ਹੈ।

ਔਰਤਾਂ ਦੇ ਹੱਕਾਂ ਨਾਲ ਜੁੜੇ ਸ਼ਬਦ,ਨਿਜ਼ਾਮ ਵਗੈਰਾ ਸੋਧੋ

ਹਿਜਾਬ ਸੋਧੋ

 
ਨਿਕ਼ਾਬ ਭਾਵ ਨਕ਼ਾਬ

ਸ਼ਰੀਰ ਨੂੰ ਢਕਨਾ,ਇਹ ਨਿਕ਼ਾਬ ,ਅਬਾਇਆ ਵਗੈਰਾ ਕੱਪੜਿਆ ਨਾਲ ਕੀਤਾ ਜਾਂਦਾ ਹੈ।

ਨਮੂਸ ਸੋਧੋ

ਇਸ ਦਾ ਮਤਲਬ ਇਜ਼ਤ ਤੋਂ ਹੈ,ਪਰੀਵਾਰ ਦੀ ਅਣਖ,ਮਾਣ ਦੀ ਰਖਿਆ ਇਸ ਵਿੱਚ ਸ਼ਾਮਲ ਹੈ।

ਮੁਤਾਵੀਂਨ ਸੋਧੋ

ਮੁਤਾਵੀਨ(ਅਰਬੀ: المطوعين)‎ ਭਾਵ ਇਸਲਾਮੀ ਧਾਰਮਿਕ ਪੁਲੀਸ ਔਰਤਾਂ ਦੇ ਜੀਉਣ ਢੰਗ,ਨਿਯਮਾਂ ਦੀ ਪਾਲਣਾ ਨੂੰ ਯਕ਼ੀਨੀ ਬਣਾਉਂਦੀ ਹੈ। ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਜਿਵੇਂ ਕ਼ੈਦ,ਕੋੜੇ ਮਾਰਨਾ ਵੀ ਇਸ ਦਾ ਕਂਮ ਹੈ।

ਬਹਿਸ ਸੋਧੋ

ਔਰਤਾਂ ਸਂਬਂਧੀ ਇਹਨਾਂ ਕਨੂਂਨਾਂ ਬਾਰੇ ਸਹਿਮਤੀ ਅਤੇ ਵਿਰੋਧੀ ਪਹਿਲੂ ਸਾਹਮਣੇ ਆਉਂਦੇ ਹਨ।

ਸਹਿਮਤੀ ਸੋਧੋ

ਕਈ ਸਰਵਿਆਂ ਦਾ ਦਾਅਵਾ ਹੈ ਕਈ ਸਾਉਦੀ ਅਰਬ ਦੀਆਂ ਔਰਤਾਂ,ਕੁੜੀਆਂ ਇਹਨਾਂ ਨਿਯਮਾਂ-ਕਾਇਦਿਆਂ ਨਾਲ ਖੁਸ਼ ਹਨ(ਭਾਂਵੇਂ ਵਿਰੋਧੀ ਸੋਚ ਵਾਲੇ ਸਰਵੇ ਵੀ ਮਿਲਦੇ ਹਨ),ਉਹ ਇਹਨਾਂ ਨੂੰ ਆਪਣੇ ਧਰਮ ਦੀ ਪਾਲਣਾ ਅਤੇ ਅਰਬੀ ਸਭਿਆਚਾਰ ਦੇ ਨਾਲ ਚੱਲਣ ਦਾ ਤਰੀਕ਼ਾ ਸਮਝਦੀਆਂ ਹਨ। ਉਹ ਆਪਣੇ ਆਪ ਨੂੰ ਇਹਨਾਂ ਨਾਲ ਖੁਦ ਨੂੰ ਮਹਿਫੂਜ਼ ਜਾਂ ਸੁਰਖੀਅਤ ਮੰਨਦੀਆਂ ਹਨ।ਵਿਰੋਧ ਨੂੰ ਪਛਮੀ ਸਭਿਆਚਾਰ ਦਾ ਅਸਰ ਮੰਨਦੀਆਂ ਹਨ।[6]

ਅਸਹਿਮਤੀ ਸੋਧੋ

ਔਰਤਾਂ ਦੇ ਹੱਕਾਂ ਲਈ ਲੜਣ ਵਾਲੀਆਂ ਕਈ ਔਰਤਾਂ ਮੁਤਾਬਿਕ ਔਰਤ ਦੀ ਹੈਸੀਅਤ ਸਿਰਫ਼ ਇੱਕ ਗੁਲਾਮ ਅਤੇ ਪਾਲਤੂ ਚੀਜ਼ ਵਰਗੀ ਹੈ। ਔਰਤਾਂ ਨੂੰ ਬਰਾਬਰੀ ਦਾ ਹਕ਼ ਮਿਲਣਾ ਚਾਹੀਦਾ ਹੈ।ਕਈ ਇਸਲਾਮ ਦੀ ਮਿਸਾਲ ਲੈ ਕੇ ਦਸਦੀਆਂ ਹਨ ਕਿ ਇਸਲਾਮ ਔਰਤ ਨੂੰ ਆਜ਼ਾਦੀ ਦੇਣ ਵਾਲਾ ਧਰਮ ਹੈ।

ਕੁਝ ਸੁਧਾਰ ਸੋਧੋ

ਮਰਹੂਮ ਸ਼ਾਸ਼ਕ ਅਬਦੁੱਲਾ ਬਿਨ ਅਬਦੁਲ ਅਜ਼ੀਜ਼ ਅਲਸਉਦ ਨੇ 2015 ਦੇ ਸਥਾਨਕ ਚੌਣਾਂ ਵਿੱਚ ਔਰਤਾਂ ਨੂੰ ਮਤਦਾਨ ਅਧੀਕਾਰ ਜਾਂ ਹਕ਼ੇ ਰਾਇਦੇਹੀ ਅਤੇ ਸਲਾਹਕਾਰ ਅਸੈਂਬਲੀ ਵਿੱਚ ਚੁਣੇ ਜਾਣ ਦਾ ਵਾਇਦਾ ਕੀਤਾ ਸੀ।ਇਸ ਵਾਇਦੇ ਅਨੁਸਾਰ 2015 ਵਿੱਚ ਪਹਿਲੀ ਵਾਰ ਔਰਤਾਂ ਦਾ ਨਾਂਅ ਮਿਉਂਸਪਲ ਚੋਣਾਂ ਸਂਬਂਧੀ ਵੋਟਰ ਲਿਸਟ ਵਿੱਚ ਜੋੜਿਆ ਗਿਆ ਹੈ[7] ਪਹਿਲੀ ਵਾਰ ਔਰਤਾਂ ਅਤੇ ਮਰਦਾਂ ਨੂੰ ਨਾਲ ਨਾਲ ਸਿੱਖਿਆ ਦੇਣ ਵਾਲੀ ਯੂਨੀਵਰਸਿਟੀ ਖੋਲੀ ਗਈ ਹੈ।

ਝਾਤੀ ਸੋਧੋ

ਹੋਰ ਪੜ੍ਹੋ ਸੋਧੋ

ਹਵਾਲੇ ਸੋਧੋ

ਹਵਾਲੇ ਸੋਧੋ

  1. "Table 4: Gender Inequality Index". United Nations Development Programme. Archived from the original on 11 ਨਵੰਬਰ 2014. Retrieved 7 November 2014. {{cite web}}: Unknown parameter |dead-url= ignored (help)
  2. "The Global Gender Gap Report 2013" (PDF). World Economic Forum. pp. 12–13.
  3. http://www3.weforum.org/docs/WEF_GenderGap_Report_2013.pdf
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named english.alarabiya.net
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named saudigazette.com.sa
  6. http://www.washingtonpost.com/wp-dyn/content/article/2006/05/31/AR2006053101994_pf.html
  7. "ਪੁਰਾਲੇਖ ਕੀਤੀ ਕਾਪੀ". Archived from the original on 2021-05-25. Retrieved 2015-12-02. {{cite web}}: Unknown parameter |dead-url= ignored (help)