ਸਿਰਜਣਸ਼ੀਲਤਾ ਜਾਂ ਸਿਰਜਣਾਤਮਿਕਤਾ ਜਾਂ ਰਚਨਾਤਮਿਕਤਾ ਉਦੋਂ ਪ੍ਰਤੱਖ ਹੁੰਦੀ ਹੈ ਜਦੋਂ ਕੁਝ ਨਵਾਂ ਅਤੇ ਕੀਮਤੀ (ਜਿਵੇਂ ਕਿ ਕੋਈ ਖ਼ਿਆਲ, ਚੁਟਕਲਾ, ਕਲਾਕਾਰੀ ਜਾਂ ਸਾਹਿਤਕ ਕੰਮ, ਤਸਵੀਰ ਜਾਂ ਸੰਗੀਤਕ ਬਣਤਰ, ਹੱਲ, ਕਾਢ ਆਦਿ) ਹੋਂਦ 'ਚ ਆਉਂਦਾ ਹੈ। ਨਵੇਂ ਇਜਾਦ ਕੀਤੇ ਵਿਚਾਰ ਅਤੇ ਧਾਰਨਾਵਾਂ ਕਈ ਤਰੀਕਿਆਂ ਨਾਲ਼ ਜਾਹਰ ਹੋ ਸਕਦੀਆਂ ਹਨ ਪਰ ਆਮ ਤੌਰ ਉੱਤੇ ਇਹ ਵੇਖਣ, ਸੁਣਨ, ਸੁੰਘਣ, ਛੂਹਣ ਜਾਂ ਚਖਣ ਵਾਲੀ ਕਿਸੇ ਚੀਜ਼ ਦਾ ਰੂਪ ਲੈ ਲੈਂਦੀਆਂ ਹਨ। ਇਹ ਕਈ ਕਾਰਜ-ਖੇਤਰਾਂ ਵਿੱਚ ਹਾਜ਼ਰ-ਨਾਜ਼ਰ ਹੁੰਦੀ ਹੈ ਜਿਵੇਂ ਕਿ ਮਨੋਵਿਗਿਆਨ, ਸਿੱਖਿਆ, ਦਰਸ਼ਨ, ਤਕਨਾਲੋਜੀ, ਸਮਾਜ ਵਿਗਿਆਨ, ਭਾਸ਼ਾ ਵਿਗਿਆਨ, ਕਾਰੋਬਾਰ ਵਿਗਿਆਨ, ਅਰਥ ਸ਼ਾਸਤਰ ਆਦਿ ਜਿਹਨਾਂ ਵਿੱਚ ਸਿਰਜਣਸ਼ੀਲਤਾ ਅਤੇ ਆਮ ਹੁਸ਼ਿਆਰੀ ਆਦਿ ਦੇ ਰਿਸ਼ਤਿਆਂ ਦੀ ਵਰਤੋਂ ਕਰ ਕੇ ਪੜ੍ਹਾਈ-ਲਿਖਾਈ ਦੇ ਅਮਲ ਨੂੰ ਸੁਧਾਰਿਆ ਜਾਂਦਾ ਹੈ।

ਪਰਿਭਾਸ਼ਾ ਸੋਧੋ

ਸਿਰਜਣਸ਼ੀਲਤਾ ਉਸ ਪ੍ਰਕਿਰਿਆ ਨੂੰ ਕਹਿੰਦੇ ਹਨ ਜਿਸ ਨਾਲ ਗੁਣਾਤਮਿਕ ਤੌਰ ਤੇ ਨਵੀਂ ਸਮਗਰੀ ਅਤੇ ਰੂਹਾਨੀ ਮੁੱਲਾਂ ਦੀ ਸਿਰਜਣਾ ਕੀਤੀ ਜਾਂਦੀ ਹੈ। ਮਾਈਕਲ ਮਮਫੋਰਡ ਅਨੁਸਾ "ਪਿਛਲੇ ਦਹਾਕੇ ਦੌਰਾਨ, ਅਸੀਂ ਸਾਰੇ ਇੱਕ ਆਮ ਸਮਝੌਤੇ ਉੱਤੇ ਪਹੁੰਚ ਗਏ ਜਾਪਦੇ ਹਾਂ ਕਿ ਰਚਨਾਤਮਕਤਾ ਵਿੱਚ ਨਵੀਆਂ, ਲਾਭਦਾਇਕ ਵਸਤਾਂ ਦਾ ਉਤਪਾਦਨ ਹੁੰਦਾ ਹੈ।" (Mumford, 2003, p. 110).[1] ਸਿਰਜਣਸ਼ੀਲਤਾ ਦੀ ਪਰਿਭਾਸ਼ਾ " ਕੁਝ ਐਸਾ ਸਿਰਜਣ ਦੀ ਪ੍ਰਕਿਰਿਆ ਵਜੋਂ "ਕੀਤੀ ਜਾ ਸਕਦੀ ਹੈ, "ਜੋ ਮੌਲਿਕ ਵੀ ਹੋਵੇ ਅਤੇ ਕੰਮ ਦਾ ਵੀ" ਜਾਂ "ਜਿਸ ਵਿੱਚ ਮੌਲਿਕਤਾ, ਉਘੜਤਾ ਅਤੇ ਕਲਪਨਾਸ਼ੀਲਤਾ ਦੇ ਗੁਣ ਹੋਣ।"[2]

ਪਹਿਲੂ ਸੋਧੋ

ਸਿਰਜਣਸ਼ੀਲਤਾ ਦੇ ਸਿਧਾਤਾਂ (ਖਾਸਕਰ ਇਸ ਗੱਲ ਦੀ ਖੋਜ ਪੜਤਾਲ ਕਿ ਕੁਝ ਲੋਕ ਦੂਜਿਆਂ ਨਾਲੋਂ ਵਧ ਸਿਰਜਣਸ਼ੀਲ ਕਿਉਂ ਹੁੰਦੇ ਹਨ) ਨੇ ਅਨੇਕ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਹੈ। ਆਮ ਤੌਰ ਤੇ ਚਾਰ ਮੁੱਖ ਭਾਰੂ ਕਾਰਕਾਂ ਦੀ ਪਛਾਣ ਕੀਤੀ ਗਈ ਹੈ।

ਨਿਰੁਕਤੀ ਸੋਧੋ

ਸੰਕਲਪ ਦਾ ਇਤਿਹਾਸ ਸੋਧੋ

ਹਵਾਲੇ ਸੋਧੋ

  1. Mumford, M. D. (2003). Where have we been, where are we going? Taking stock in creativity research. Creativity Research Journal, 15, 107–120.
  2. (Csikszentmihalyi, 1999, 2000; Lubart & Mouchiroud, 2003; Runco, 1997, 2000; Sternberg & Lubart, 1996)