ਸੁੰਦਰਵਨ ਨੈਸ਼ਨਲ ਪਾਰਕ

ਭਾਰਤ ਦੇ ਰਾਜ ਬੰਗਾਲ ਵਿੱਚ ਨੈਸ਼ਨਲ ਪਾਰਕ ਅਤੇ ਕੁਦਰਤੀ ਰਿਜ਼ਰਵ

ਸੁੰਦਰਵਨ ਨੈਸ਼ਨਲ ਪਾਰਕ ਪੱਛਮੀ ਬੰਗਾਲ, ਭਾਰਤ ਵਿਚ ਇਕ ਰਾਸ਼ਟਰੀ ਪਾਰਕ, ਟਾਈਗਰ ਰਿਜ਼ਰਵ ਅਤੇ ਇਕ ਬਾਇਓਸਫੀਅਰ ਰਿਜ਼ਰਵ ਹੈ। ਇਹ ਗੰਗਾ ਡੈਲਟਾ ਤੇ ਸੁੰਦਰਵਨ ਦਾ ਹਿੱਸਾ ਹੈ, ਅਤੇ ਬੰਗਲਾਦੇਸ਼ ਵਿੱਚ ਸੁੰਦਰਬਨ ਰਿਜ਼ਰਵ ਜੰਗਲ ਦੇ ਨੇੜੇ ਹੈ। ਇਹ ਡੈਲਟਾ ਸੰਘਣੇ ਮੈਂਗਰੂਵ ਜੰਗਲਾਂ ਨਾਲ ਢੱਕਿਆ ਹੋਇਆ ਹੈ ਅਤੇ ਇਹ ਬੰਗਾਲ ਟਾਈਗਰ ਦੇ ਸਭ ਤੋਂ ਵੱਡੇ ਰੀਜਰਵਾਂ ਵਿਚੋਂ ਇਕ ਹੈ। ਇਹ ਕਈ ਕਿਸਮ ਦੇ ਪੰਛੀ, ਸੱਪ ਅਤੇ ਇਨਵਰਟੀਬਰੇਟ ਪ੍ਰਜਾਤੀਆਂ ਦਾ ਵੀ ਘਰ ਹੈ, ਜਿਸ ਵਿੱਚ ਲੂਣੇ-ਪਾਣੀ ਦਾ ਮਗਰਮੱਛ ਵੀ ਸ਼ਾਮਿਲ ਹੈ। ਮੌਜੂਦਾ ਸੁੰਦਰਬਨ ਨੈਸ਼ਨਲ ਪਾਰਕ ਨੂੰ 1973 ਵਿਚ ਸੁੰਦਰਬਨ ਟਾਈਗਰ ਰਿਜ਼ਰਵ ਦਾ ਮੁੱਖ ਖੇਤਰ ਅਤੇ 1977 ਵਿਚ ਜੰਗਲੀ ਜੀਵ ਰੱਖ ਘੋਸ਼ਿਤ ਕੀਤਾ ਗਿਆ ਸੀ। 4 ਮਈ 1984 ਨੂੰ ਇਸ ਨੂੰ ਇਕ ਰਾਸ਼ਟਰੀ ਪਾਰਕ ਘੋਸ਼ਿਤ ਕੀਤਾ ਗਿਆ ਸੀ। ਇਹ 1987 ਵਿੱਚ ਇੱਕ ਯੁਨੈਸਕੋ ਦੀ ਦੁਨੀਆ ਦੀ ਵਿਰਾਸਤੀ ਸਾਈਟ ਹੈ।[1][2]ਇਸ ਨੂੰ 2001 ਤੋਂ ਬਾਇਓਸਫ਼ੇਅਰ ਰਿਜ਼ਰਵ (ਮੈਨ ਐਂਡ ਬਾਇਓਸਫ਼ੇਅਰ ਰਿਜ਼ਰਵ) ਦਾ ਵਰਲਡ ਨੈੱਟਵਰਕ ਮੰਨਿਆ ਜਾਂਦਾ ਹੈ। 

ਸੁੰਦਰਵਨ ਨੈਸ਼ਨਲ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਸੁੰਦਰਵਨ ਟਾਈਗਰ ਰਿਜ਼ਰਵ ਵਿੱਚ ਟਾਈਗਰ
Map showing the location of ਸੁੰਦਰਵਨ ਨੈਸ਼ਨਲ ਪਾਰਕ
Map showing the location of ਸੁੰਦਰਵਨ ਨੈਸ਼ਨਲ ਪਾਰਕ
ਪੱਛਮੀ ਬੰਗਾਲ, ਭਾਰਤ ਵਿਚ ਸਥਾਨ
Locationਸਾਊਥ 24 ਪਰਗਨਾ, ਪੱਛਮੀ ਬੰਗਾਲ, ਭਾਰਤ
Nearest cityਕੋਲਕਾਤਾ
Coordinates21°56′42″N 88°53′45″E / 21.94500°N 88.89583°E / 21.94500; 88.89583
Established1984
Governing bodyਭਾਰਤ ਸਰਕਾਰ

ਸੁੰਦਰਬਣਾਂ ਉੱਪਰ ਅਧਿਕਾਰ ਰੱਖਣ ਵਾਲਾ ਪਹਿਲਾਜੰਗਲਾਤ ਪ੍ਰਬੰਧਨ ਵਿਭਾਗ1869 ਵਿਚ ਸਥਾਪਿਤ ਕੀਤਾ ਗਿਆ ਸੀ। 1875 ਵਿਚ ਜੰਗਲੀ ਕਾਨੂੰਨ, 1865 (1865 ਦੇ ਐਕਟ VIII) ਦੇ ਤਹਿਤ ਮੈਂਗਰੂਵ ਦੇ ਜੰਗਲਾਂ ਦੇ ਇਕ ਵੱਡੇ ਹਿੱਸੇ ਰਾਖਵੇਂ ਜੰਗਲਾਂ ਵਜੋਂ ਘੋਸ਼ਿਤ ਕੀਤਾ ਗਿਆ ਸੀ। ਅਗਲੇ ਵਰ੍ਹੇ ਜੰਗਲ ਦੇ ਬਾਕੀ ਬਚੇ ਹਿੱਸਿਆਂ ਨੂੰ ਰਿਜ਼ਰਵ ਜੰਗਲ ਘੋਸ਼ਿਤ ਕੀਤਾ ਗਿਆ ਸੀ ਅਤੇ ਜੰਗਲ ਜੋ ਕਿ ਹੁਣ ਤੱਕ ਜ਼ਿਲਾ ਪ੍ਰਸ਼ਾਸਨ ਦੇ ਤਹਿਤ ਸੀ, ਨੂੰ ਜੰਗਲਾਤ ਵਿਭਾਗ ਦੇ ਕੰਟਰੋਲ ਹੇਠ ਲਿਆਂਦਾ ਗਿਆ ਸੀ। ਇਕ ਜੰਗਲਾਤ ਵਿਭਾਗ, ਜੋ ਕਿ ਜੰਗਲ ਪ੍ਰਬੰਧਨ ਅਤੇ ਬੁਨਿਆਦੀ ਢਾਂਚਾ ਹੈ, 1879 ਵਿਚ ਬੰਗਲਾਦੇਸ਼ ਦੇ ਖੁਲਨਾ ਵਿਚ ਹੈੱਡਕੁਆਰਟਰ ਨਾਲ ਬਣਾਇਆ ਗਿਆ ਸੀ। ਪਹਿਲੀ ਪ੍ਰਬੰਧਨ ਯੋਜਨਾ 1893-98 ਦੀ ਅਵਧੀ ਲਈ ਲਿਖੀ ਗਈ ਸੀ।[3][4]

1911 ਵਿਚ, ਇਸ ਨੂੰ ਬਗੈਰ ਘੋਖ ਕੀਤੇ ਫ਼ਾਲਤੂ ਦੇਸ਼ ਦੇ ਇਕ ਟ੍ਰੈਕਟ ਵਜੋਂ ਦਰਸਾਇਆ ਗਿਆ ਸੀ ਅਤੇ ਜਨਗਣਨਾ ਤੋਂ ਬਾਹਰ ਰੱਖਿਆ ਗਿਆ ਸੀ। ਇਸ ਨੂੰ ਫਿਰ ਹੁਗਲੀ ਦੇ ਮੂੰਹ ਤੋਂ 266 ਕਿਲੋਮੀਟਰ (165 ਮੀਲ) ਦੀ ਲੰਬਾਈ ਦੇ ਲਈ ਮੇਘਨਾ ਨਦੀ ਦੇ ਮੂੰਹ ਤੱਕ ਵਧਾ ਦਿੱਤਾ ਗਿਆ ਅਤੇ 24 ਪਰਗਨਾ, ਖੁਲਨਾ ਅਤੇ ਬੇਕਰਗੰਜ ਦੇ ਤਿੰਨ ਸੈਟਲਡ ਜਿਲ੍ਹਿਆਂ ਦੇ ਵਿੱਚ ਘਿਰਿਆ ਹੋਇਆ ਸੀ। ਸਮੁੱਚਾ ਖੇਤਰ (ਪਾਣੀ ਸਮੇਤ) ਦਾ ਅਨੁਮਾਨ ਤਕਰੀਬਨ 16,900 ਵਰਗ ਕਿਲੋਮੀਟਰ (6,526 ਵਰਗ ਮੀਲ) ਸੀ। ਇਹ ਇੱਕ ਪਾਣੀ ਵਿੱਚ ਉੱਗਿਆ ਹੋਇਆ ਜੰਗਲ ਸੀ, ਜਿਸ ਵਿੱਚ ਬਾਂਦਰਾਂ ਅਤੇ ਹੋਰ ਜੰਗਲੀ ਜਾਨਵਰਾਂ ਦੀ ਬਹੁਤਾਤ ਸੀ। ਪੁਨਰ-ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਸਫਲ ਨਹੀਂ ਸਨ। ਸੁੰਦਰਬਣ ਹਰ ਜਗ੍ਹਾ ਨਦੀਆਂ ਦੇ ਚੈਨਲਾਂ ਅਤੇ ਖਾੜੀਆਂ ਨਾਲ ਕੱਟਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਕੁਝ ਸਟੀਮਰਾਂ ਦੇ ਲਈ ਅਤੇ ਦੇਸੀ ਸਮੁੰਦਰੀ ਜਹਾਜ਼ਾਂ ਲਈ ਜਲ ਸੰਚਾਰ ਲਈ ਕੰਮ ਦਿੰਦੀਆਂ ਸਨ। ਡੈਲਟਾ ਦਾ ਅਧਿਕਤਮ ਹਿੱਸਾ ਬੰਗਲਾਦੇਸ਼ ਵਿਚ ਸਥਿਤ ਹੈ। 

ਪ੍ਰਸ਼ਾਸਨ ਸੋਧੋ

 
ਭਾਰਤੀ ਸੁੰਦਰਬਨ ਦੇ ਸੁਰੱਖਿਅਤ ਖੇਤਰਾਂ ਦਾ ਨਕਸ਼ਾ, ਟਾਈਗਰ ਰਿਜ਼ਰਵ ਦੀਆਂ ਸੀਮਾਵਾਂ ਦਿਖਾਉਂਦੇ ਹੋਏ, ਨੈਸ਼ਨਲ ਪਾਰਕ ਅਤੇ ਤਿੰਨ ਜੰਗਲੀ ਜੀਵ ਰੱਖਾਂ, ਸੁਰੱਖਿਆ ਅਤੇ ਰਿਹਾਇਸ਼ ਕੇਂਦਰ, ਨਿਵਾਸ ਕਸਬੇ ਅਤੇ ਪਹੁੰਚ ਸਥਾਨ। ਪੂਰੇ ਜੰਗਲ (ਗੂੜ੍ਹਾ ਹਰਾ) ਖੇਤਰ ਵਿੱਚ ਬਾਇਓਸਪੇਅਰ ਰਿਜ਼ਰਵ ਹੈ, ਜਦਕਿ ਕੌਮੀ ਪਾਰਕ ਦੇ ਬਾਹਰ ਬਾਕੀ ਜੰਗਲਾਂ ਅਤੇ ਜੰਗਲੀ-ਜੀਵ-ਪ੍ਰਵਾਣੀਆਂ ਨੂੰ ਇੱਕ ਰਿਜ਼ਰਵ ਜੰਗਲ ਦੀ ਸਥਿਤੀ ਦਿੱਤੀ ਗਈ ਹੈ। 

ਜੰਗਲਾਤ ਡਾਇਰੈਕਟੋਰੇਟ ਸੁੰਦਰਬਨ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। ਜੰਗਲਾਤ ਦਾ ਪ੍ਰਿੰਸੀਪਲ ਚੀਫ ਕੰਜ਼ਰਵੇਟਰ (ਪੀ.ਸੀ.ਸੀ.ਐੱਫ.), ਵਾਈਲਡਲਾਈਫ ਅਤੇ ਬਾਇਓ-ਡਾਈਵਰਸਿਟੀ ਅਤੇ ਐਕਸ-ਆਫੀਸੀਓ ਚੀਫ਼ ਵਾਈਲਡਲਾਈਫ ਵਾਰਡਨ, ਪੱਛਮੀ ਬੰਗਾਲ, ਪਾਰਕ ਦੇ ਪ੍ਰਸ਼ਾਸਨ ਦੀ ਦੇਖ ਰੇਖ ਕਰਨ ਵਾਲਾ ਸਭ ਤੋਂ ਸੀਨੀਅਰ ਕਾਰਜਕਾਰੀ ਅਧਿਕਾਰੀ ਹੈ। ਜੰਗਲਾਤ ਦਾ ਚੀਫ ਕੰਜ਼ਰਵੇਟਰ (ਦੱਖਣ) ਅਤੇ ਸੁੰਦਰਬਨ ਬਾਇਓਸਫ਼ੀਅਰ ਰਿਜ਼ਰਵ ਦਾ ਨਿਰਦੇਸ਼ਕ,ਸਥਾਨਕ ਪੱਧਰ ਤੇ ਪਾਰਕ ਦਾ ਪ੍ਰਸ਼ਾਸਕੀ ਮੁਖੀ ਹੈ ਅਤੇ ਉਸਦੇ ਨਾਲ ਇੱਕ ਡਿਪਟੀ ਫੀਲਡ ਡਾਇਰੈਕਟਰ ਅਤੇ ਇੱਕ ਸਹਾਇਕ ਫੀਲਡ ਡਾਇਰੈਕਟਰ ਹੈ। ਪਾਰਕ ਖੇਤਰ ਨੂੰ ਦੋ ਰੇਂਜਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਦੀ ਰੇਂਜ ਫੌਰੈਸਟ ਅਫਸਰ ਨਿਗਰਾਨੀ ਕਰਦੇ ਹਨ। ਹਰ ਰੇਂਜ ਨੂੰ ਅੱਗੇ ਬੀਟਾਂ ਵਿਚ ਵੰਡਿਆ ਗਿਆ ਹੈ। ਪਾਰਕ ਦੀ ਜਾਇਦਾਦ ਦੀ ਸ਼ਿਕਾਰੀਆਂ ਤੋਂ ਰੱਖਿਆ ਲਈ ਫਲੈਟਿੰਗ ਵਾਚ ਸਟੇਸ਼ਨ ਅਤੇ ਕੈਂਪ ਵੀ ਹਨ। 

ਹਵਾਲੇ ਸੋਧੋ

  1. "Sundarbans National Park". World Heritage: Unesco.org. Retrieved 2010-11-06.
  2. "Sundarbans National Park" (pdf). Unesco. Retrieved 2010-11-06.
  3. Hussain, Z.; Acharya, G., eds. (1994). Mangroves of the Sundarbans. Vol. Volume 2, Bangladesh. Bangkok: International Union for Conservation of Nature and Natural Resources. OCLC 773534471. {{cite book}}: |volume= has extra text (help)
  4. UNDP (1998). Integrated resource development of the Sundarbans Reserved Forests, Bangladesh Archived 2017-05-23 at the Wayback Machine.. Volume I Project BGD/84/056, United Nations Development Programme, Food and Agriculture Organization of the United Nations, Dhaka, The People's Republic of Bangladesh.