ਸੈਮੂਅਲ ਗੋਲਡਵਿਨ (ਜਨਮ ਸ਼ਮੂਅਲ ਗੈਲਬਫ਼ਿਸ਼; Yiddish: שמואל געלבפֿיש; 17 ਅਗਸਤ, 1879 – 31 ਜਨਵਰੀ, 1974), ਜਿਸਨੂੰ ਸੈਮੂਅਲ ਗੋਲਡਵਿਨ ਵੀ ਕਿਹਾ ਜਾਂਦਾ ਹੈ, ਇੱਕ ਪੋਲਿਸ਼ ਅਮਰੀਕੀ ਫ਼ਿਲਮ ਨਿਰਮਾਤਾ ਸੀ ਜਿਹੜਾ ਕਿ ਯਹੂਦੀ ਮੂਲ ਨਾਲ ਸਬੰਧ ਰੱਖਦਾ ਸੀ। ਉਹ ਮੁੱਖ ਤੌਰ ਤੇ ਹਾਲੀਵੁੱਡ ਵਿੱਚ ਕੁਝ ਫ਼ਿਲਮ ਸਟੂਡੀਓ ਦੇ ਸੰਸਥਾਪਕ ਅਤੇ ਪ੍ਰਬੰਧਕ ਹੋਣ ਦੇ ਤੌਰ ਤੇ ਜਾਣਿਆ ਜਾਂਦਾ ਹੈ।[1] ਉਸਨੂੰ ਮਿਲੇ ਹੋਏ ਸਨਮਾਨਾਂ ਵਿੱਚ 1973 ਦਾ ਗੋਲਡਨ ਗਲੋਬ ਸੇਸਿਲ ਬੀ. ਡੇਮਿੱਲੇ ਅਵਾਰਡ,[2] 1947 ਦਾ ਇਰਵਿੰਗ ਥਾਲਬਰਗ ਮੈਮੋਰੀਅਲ ਅਵਾਰਡ ਅਤੇ 1958 ਦਾ ਜੀਨ ਹਰਸ਼ੋਲਟ ਅਵਾਰਡ ਸ਼ਾਮਿਲ ਹਨ।

ਸੈਮੂਅਲ ਗੋਲਡਵਿਨ
1919ਵਿੱਚ ਸੈਮੂਅਲ ਗੋਲਡਵਿਨ
ਜਨਮ
ਸ਼ਮੂਅਲ ਗੈਲਬਫ਼ਿਸ਼

(1879-08-17)17 ਅਗਸਤ 1879
ਮੌਤ31 ਜਨਵਰੀ 1974(1974-01-31) (ਉਮਰ 94)
ਲੌਸ ਏਂਜਲਸ, ਕੈਲੇਫੋਰਨੀਆ, ਸੰਯੁਕਤ ਰਾਜ ਅਮਰੀਕਾ
ਕਬਰਗਲੈਨਡੇਲ, ਕੈਲੇਫ਼ੋਰਨੀਆ
ਹੋਰ ਨਾਮਸੈਮੂਅਲ ਗੋਲਡਫ਼ਿਸ਼, ਮਿਸਟਰ ਮਾਲਾਪ੍ਰੌਪ
ਸਰਗਰਮੀ ਦੇ ਸਾਲ1917–1959
ਜੀਵਨ ਸਾਥੀ
ਬਲਾਂਸ਼ੇ ਲਾਸਕੀ
(ਵਿ. 1910; ਤ. 1915)

(ਵਿ. 1925; his death 1974)
ਬੱਚੇ2, ਸੈਮੂਅਲ ਗੋਲਡਵਿਲ ਜੂਨੀਅਰ ਸਮੇਤ
ਰਿਸ਼ਤੇਦਾਰਟੋਨੀ ਗੋਲਡਵਿਨ (ਪੋਤਾ)
ਜੌਨ ਗੋਲਡਵਿਨ (ਪੋਤਾ)

ਮੁੱਢਲਾ ਜੀਵਨ ਸੋਧੋ

ਗੋਲਡਵਿਨ ਦਾ ਜਨਮ ਦਾ ਨਾਮ ਸ਼ਮੂਅਲ ਗੈਲਬਫ਼ਿਸ਼ ਸੀ ਅਤੇ ਉਹ ਰੂਸੀ ਸਾਮਰਾਜ ਦੇ ਵਾਰਸਾ, ਪੋਲੈਂਡ ਵਿੱਚ ਇੱਕ ਪੋਲਿਸ਼ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ ਸੀ।[3] ਉਸਦੇ ਪਿਤਾ ਦਾ ਨਾਮ ਡੇਵਿਡ ਗੈਲਬਫ਼ਿਸ਼ (1852-1895) ਸੀ ਅਤੇ ਉਸਦੀ ਮਾਂ ਦਾ ਨਾਮ ਹੈਨਾ ਰੇਬਨ (1855-1924) ਸੀ।[4] ਛੋਟੀ ਉਮਰ ਵਿੱਚ ਹੀ ਉਸਨੇ ਵਾਰਸਾ ਨੂੰ ਪੈਦਲ ਹੀ ਛੱਡ ਦਿੱਤਾ ਸੀ ਅਤੇ ਉਸ ਕੋਲ ਬਿਲਕੁਲ ਵੀ ਪੈਸੇ ਨਹੀਂ ਸਨ। ਉਹ ਬਰਮਿੰਘਮ, ਇੰਗਲੈਂਡ ਆ ਗਿਆ ਜਿੱਥੇ ਉਹ ਕੁਝ ਸਾਲਾਂ ਲਈ ਆਪਣੇ ਰਿਸ਼ਤੇਦਾਰਾਂ ਕੋਲ ਸੈਮੂਅਲ ਗੋਲਡਫ਼ਿਸ਼ ਦੇ ਨਾਂ ਹੇਠਾਂ ਰਿਹਾ। ਉਹ 16 ਸਾਲਾਂ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ।

1898 ਵਿੱਚ ਉਹ ਅਮਰੀਕਾ ਵੱਲ ਗਿਆ, ਪਰ ਦਾਖ਼ਲੇ ਦੀ ਮਨਾਹੀ ਦੇ ਡਰੋਂ ਉਹ ਕਿਸ਼ਤੀ ਉੱਪਰ ਕੈਨੇਡਾ ਆ ਗਿਆ, ਮਗਰੋ ਜਨਵਰੀ 1899 ਵਿੱਚ ਉਹ ਨਿਊਯਾਰਕ ਦਾਖਲ ਹੋਣ ਵਿੱਚ ਸਫ਼ਲ ਹੋ ਗਿਆ ਸੀ। ਇੱਥੇ ਉਸਨੂੰ ਇੱਕ ਕੱਪੜਿਆਂ ਦੇ ਕਾਰੋਬਾਰ ਵਿੱਚ ਨੌਕਰੀ ਮਿਲ ਗਈ। ਉਸਦੇ ਮਾਰਕੀਟਿੰਗ ਦੇ ਹੁਨਰ ਕਰਕੇ ਉਹ ਬਹੁਤ ਛੇਤੀ ਇੱਕ ਬਹੁਤ ਰੀ ਕਾਮਯਾਬ ਸੇਲਜ਼ਮੈਨ ਬਣ ਗਿਆ। ਹੌਲੀ-ਹੌਲੀ 4 ਸਾਲਾਂ ਬਾਅਦ ਉਹ ਸੇਲਜ਼ ਵਿੱਚ ਵਾਈਸ-ਪ੍ਰੈਸੀਡੈਂਟ ਬਣ ਗਿਆ ਜਿਸ ਪਿੱਛੋਂ ਉਹ ਨਿਊਯਾਰਕ ਦੇ 10 ਵੈਸਟ 61 ਸਟ੍ਰੀਟ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਗਿਆ ਸੀ।[5]

ਅਵਾਰਡ ਸੋਧੋ

ਮੌਤ ਸੋਧੋ

ਗੋਲਡਵਿਨ ਦੀ ਮੌਤ ਅਗਸਤ 1974 ਵਿੱਚ ਲਾਸ ਏਂਜਲਸ ਵਿੱਚ ਉਸਦੇ ਘਰ ਵਿਖੇ ਹੋਈ। 1980 ਦੇ ਦਹਾਕੇ ਵਿੱਚ ਸੈਮੂਅਲ ਗੋਲਡਵਿਨ ਸਟੂਡੀਓ ਨੂੰ ਵਾਰਨਰ ਬ੍ਰਦਰਜ਼ ਨੂੰ ਵੇਚ ਦਿੱਤਾ ਗਿਆ ਸੀ। ਬੈਵਰਲੀ ਹਿੱਲਜ਼ ਵਿਖੇ ਉਸਦੇ ਨਾਮ ਤੇ ਇੱਕ ਥੀਏਟਰ ਹੈ।[7][8]

ਵਿਆਹ ਸੋਧੋ

1910 ਤੋਂ 1915 ਤੱਕ, ਗੋਲਡਵਿਨ ਬਲਾਂਸ਼ੇ ਲਾਸਕੀ ਨਾਲ ਵਿਆਹਿਆ ਰਿਹਾ ਸੀ। ਉਹਨਾਂ ਦੇ ਵਿਆਹ ਤੋਂ ਇੱਕ ਕੁੜੀ ਸੀ, ਜਿਸਦਾ ਨਾਮ ਰੂਥ ਸੀ। 1925 ਵਿੱਚ ਉਸਦਾ ਵਿਆਹ ਅਦਾਕਾਰਾ ਫ਼ਰਾਂਸਿਸ ਹੋਵਾਰਡ ਨਾਲ ਹੋਇਆ ਅਤੇ ਉਹਨਾਂ ਦਾ ਸਾਥ ਉਮਰ ਭਰ ਰਿਹਾ। ਉਹਨਾਂ ਦੇ ਪੁੱਤਰ ਸੈਮੂਅਲ ਗੋਲਡਵਿਨ ਜੂਨੀਅਰ ਦੇ ਮਗਰੋਂ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਿਆ।

ਹਵਾਲੇ ਸੋਧੋ

  1. Obituary Variety, February 6, 1974, p. 63.
  2. Jang, Meena (January 31, 2015). "Samuel Goldwyn: Remembering the Movie Mogul on the Anniversary of His Death". The Hollywood Reporter. Retrieved August 8, 2015.
  3. The sz-spelling is a not-uncommon Polish transliteration for the Yiddish sh-sound, which only requires a single letter in that language.
  4. "Goldwyn".
  5. A. Scott Berg, Goldwyn, a Biography
  6. Public Papers of the Presidents of the United States, Richard Nixon, 1971. 1971. p. 490. ISBN 0160588634. Retrieved 2013-04-01.
  7. "Samuel Goldwyn | Hollywood Walk of Fame". www.walkoffame.com. Retrieved 2016-06-28.
  8. "Samuel Goldwyn". latimes.com. Retrieved 2016-06-28.

ਬਾਹਰਲੇ ਲਿੰਕ ਸੋਧੋ