ਹਰਵੰਤ ਕੌਰ (ਜਨਮ 5 ਜੁਲਾਈ, 1980) ਇੱਕ ਭਾਰਤੀ ਡਿਸਕਸ ਥਰੋਅ ਅਤੇ ਸ਼ੋਟ ਪੁਟ ਖਿਲਾੜੀ ਹੈ। ਇਸਨੇ 2002 ਏਸ਼ੀਆਈ ਚੈੰਪੀਅਨਸ਼ਿਪ,[1] ਚੌਥੀ 2003 ਏਸ਼ੀਆਈ ਚੈਂਪੀਅਨਸ਼ਿਪ ਅਤੇ ਸਤਵੀਂ ਐਥੇਲੀਟਸ 2006 ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਬਾਅਦ ਇਸਨੇ 2004 ਓਲੰਪਿਕ ਖੇਡਾਂ ਵਿੱਚ ਖੇਡੀ ਅਤੇ ਸਾਰੇ ਖਿਲਾੜੀਆਂ ਵਿਚੋਂ ਤੇਰਵਾਂ ਸਥਾਨ ਪ੍ਰਾਪਤ ਕੀਤਾ। ਇਸਦਾ ਨਿੱਜੀ ਕੌਚ ਪਰਵੀਰ ਸਿੰਘ ਹੈ। 2010 ਕੋਮਨਵੈਲਥ ਖੇਡਾਂ ਵਿੱਚ, ਇਸਨੇ ਡਿਸਕਸ ਥਰੋਅ ਇਵੈਂਟ ਵਿੱਚ ਸਿਲਵਰ ਦਾ ਤਮਗਾ ਜਿੱਤਿਆ।[2]

ਹਰਵੰਤ ਕੌਰ
XIX ਰਾਸ਼ਟਰਮੰਡਲ ਖੇਡਾਂ -2010 ਵਿੱਚ ਹਰਵੰਤ ਕੌਰ
ਨਿੱਜੀ ਜਾਣਕਾਰੀ
ਜਨਮ (1980-07-05) ਜੁਲਾਈ 5, 1980 (ਉਮਰ 43)
ਕੱਦ1.68 m (5 ft 6 in)*
ਖੇਡ
ਦੇਸ਼ ਭਾਰਤ
ਖੇਡਐਥੇਲੀਟ
ਇਵੈਂਟਡਿਸਕਸ ਥਰੋਅ
ਸ਼ੋਟ ਪੁਟ
ਦੁਆਰਾ ਕੋਚਪਰਵੀਰ ਸਿੰਘ
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟਸ਼ੋਟ ਪੁਟ: 15.75 (ਬੈਂਗਲੋਰ 2002)
ਡਿਸਕਸ ਥਰੋਅ: 63.05 m (ਕੀਵ 2004)
10 ਜੁਲਾਈ 2013 ਤੱਕ ਅੱਪਡੇਟ

ਇਸਦੇ ਖ਼ੁਦ ਬੇਸਟ ਥਰੋਅ 63.05 ਮੀਟਰ, ਅਗਸਤ 2004 ਵਿੱਚ ਕੀਵ ਵਿੱਚ ਪ੍ਰਾਪਤ ਕੀਤਾ। ਹਰਵੰਤ 2008 ਬੇਈਜਿੰਗ ਓਲੰਿਪਕ ਵਿੱਚ ਖੇਡੀ, ਪਰ ਇਹ ਫ਼ਾਇਨਲ ਤੱਕ ਨਹੀਂ ਪਹੁੰਚ ਸਕੀ, ਅਤੇ ਇਸ ਨੇ 56.42 ਮੀਟਰ ਥਰੋਅ ਕਰਕੇ 17ਵਾਂ ਸਥਾਨ ਪ੍ਰਾਪਤ ਕੀਤਾ।

ਹਵਾਲੇ ਸੋਧੋ

  1. Asian Championships – GBR Athletics
  2. "CWG: Poonia leads India's medal sweep in discus throw". NDTV. 11 October 2010. Retrieved 10 July 2013. {{cite news}}: Italic or bold markup not allowed in: |publisher= (help)