ਖਾਂਡਵ ਜੰਗਲ (ਸੰਸਕ੍ਰਿਤ : खाण्डव वन) ਜਾਂ ਖਾਂਡਵਪ੍ਰਸਥ ਇਕ ਪ੍ਰਾਚੀਨ ਜੰਗਲ ਸੀ ਜਿਸਦਾ ਜ਼ਿਕਰ ਮਹਾਂਭਾਰਤ ਕੀਤਾ ਗਿਆ ਹੈ।[1] ਇਹ ਯਮੁਨਾ ਨਦੀ ਦੇ ਪੱਛਮ ਵੱਲ ਮੌਜੂਦਾ ਦਿੱਲੀ ਵੱਲ ਸੀ। ਪਾਂਡਵਾਂ ਨੇ ਆਪਣੀ ਰਾਜਧਾਨੀ ਇੰਦਰਪ੍ਰਸਥ ਦੀ ਉਸਾਰੀ ਲਈ ਇਸ ਜੰਗਲ ਨੂੰ ਸਾਫ ਕਰ ਦਿੱਤਾ ਸੀ। ਇਹ ਜੰਗਲ ਵਿੱਚ ਪਹਿਲਾਂ ਤਕਸ਼ਕ ਦੀ ਅਗਵਾਈ ਹੇਠ ਨਾਗ ਕਬੀਲੇ ਵਸਦੇ ਸਨ।[2] ਅਰਜੁਨ ਅਤੇ ਕ੍ਰਿਸ਼ਨ ਨੇ ਅੱਗ ਲਗਾ ਕੇ ਇਸ ਜੰਗਲ ਨੂੰ ਸਾਫ਼ ਕਰ ਦਿੱਤਾ। ਇਸ ਜੰਗਲ ਦੇ ਵਸਨੀਕ ਉਜੜ ਗਏ ਸਨ। ਇਹ ਕੁਰੂ ਰਾਜਿਆਂ ਪ੍ਰਤੀ ਨਾਗਾ ਤਕਸ਼ਕ ਦੀ ਦੁਸ਼ਮਣੀ ਦਾ ਮੂਲ ਕਾਰਨ ਸੀ ਜੋ ਇੰਦਰਪ੍ਰਸਥ ਅਤੇ ਹਸਤਨਾਪੁਰ ਤੋਂ ਰਾਜ ਕਰਦੇ ਸਨ।

ਤਸਵੀਰ:Krishnarjunas fight with Gods.jpg
ਕ੍ਰਿਸ਼ਨ ਅਤੇ ਅਰਜੁਨ ਖਾਂਡਵ ਜੰਗਲ ਨੂੰ ਸਾੜਦੇ ਹਨ ਅਤੇ ਦੇਵਤਿਆਂ ਨਾਲ ਲੜਦੇ ਹਨ।

ਕਿਹਾ ਜਾਂਦਾ ਹੈ ਕਿ ਅਗਨੀ ਦੇਵਤਾ ਨੂੰ ਆਪਣੀ ਭੁੱਖ ਮਿਟਾਉਣ ਲਈ ਜੰਗਲ ਨੂੰ ਸਾੜਨ ਦੀ ਜ਼ਰੂਰਤ ਸੀ। ਕੋਈ ਹੋਰ ਚੀਜ ਨਹੀਂ ਸੀ ਜੋ ਉਸਦੀ ਭੁੱਖ ਨੂੰ ਮਿਟਾ ਸਕੇ। ਪਰ ਜਦੋਂ ਵੀ ਉਸਨੇ ਉੱਥੇ ਅੱਗ ਲਗਾਈ, ਇੰਦਰ ਨੇ ਮੀਂਹ ਵਰ੍ਹਾ ਦਿੱਤਾ ਅਤੇ ਅੱਗ ਰੋਕ ਦਿੱਤੀ ਗਈ। ਇਸ ਲਈ ਭੇਸ ਬਦਲਕੇ ਅਗਨੀ ਨੇ ਕ੍ਰਿਸ਼ਨਾ ਅਤੇ ਅਰਜੁਨ ਤੱਕ ਪਹੁੰਚ ਕੀਤੀ ਅਤੇ ਮਦਦ ਮੰਗੀ। ਮਹਾਂਭਾਰਤ ਵਿਚ ਲਿਖਿਆ ਹੋਇਆ ਹੈ ਕਿ ਇੰਦਰ ਖਾਂਡਵ ਜੰਗਲ ਦਾ ਰਖਵਾਲਾ ਸੀ, ਇਸ ਲਈ ਇਸਨੂੰ ਇੰਦਰਪ੍ਰਸਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।[3] ਜਦੋਂ ਜੰਗਲ ਸਾੜਿਆ ਜਾ ਰਿਹਾ ਸੀ, ਇੰਦਰ ਨੇ ਅਰਜਨ ਵਜਰ ਨਾਲ ਹਮਲਾ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।[4] ਪਰ ਅਰਜੁਨ ਨੇ ਉਸ ਭਿਆਨਕ ਲੜਾਈ ਵਿਚ ਸਾਰੇ ਦੇਵਤਿਆਂ, ਗੰਧਰਵਾਂ ਅਤੇ ਰਾਕਸ਼ਸਾਂ ਨੂੰ ਹਰਾ ਦਿੱਤਾ ਅਤੇ ਸਾਰਾ ਜੰਗਲ ਸਾੜ ਦਿੱਤਾ।[5]

ਖਰਖੌਦਾ, ਹਰਿਆਣਾ ਵਿਚ ਛਪਦੇਸ਼ਵਰ ਮਹਾਦੇਵ ਮੰਦਰ ਖਾਂਡਵ ਵਨ ਦਾ ਹਿੱਸਾ ਸੀ।[6][7][8]

ਪੰਜਾਬੀ ਸੱਭਿਆਚਾਰ ਵਿੱਚ ਸੋਧੋ

ਸ੍ਰੀ ਦਸਮ ਗ੍ਰੰਥ ਦੇ ਅੰਗ 166 ਉੱਤੇ ਚੰਡੀ ਦੀ ਤੁਲਨਾ ਅਰਜੁਨ ਨਾਲ ਕੀਤੀ ਗਈ ਹੈ ਅਤੇ ਲਿੱਖਿਆ ਗਿਆ ਹੈ ਕਿ ਚੰਡੀ ਨੇ ਆਪਣੇ ਦੁਸ਼ਮਣਾਂ ਦਾ ਸਾਹਮਣਾ ਬਿਲਕੁਲ ਉਸ ਤਰ੍ਹਾਂ ਕੀਤਾ ਜਿਵੇਂ ਅਰਜੁਨ ਨੇ ਖਾਂਡਵ ਜੰਗਲ ਦੀ ਅੱਗ ਨੂੰ ਬੁਝਾਉਣ ਆਏ ਬੱਦਲਾਂ ਦਾ ਸਾਹਮਣਾ ਕੀਤਾ ਸੀ:

ਖਾਂਡਵ ਜਾਰਨ ਕੋ ਅਗਨੀ ਤਿਹ ਪਾਰਥ ਨੈ ਜਨੁ ਮੇਘ ਬਿਡਾਰੇ ॥੩੨॥[9]

ਹਵਾਲੇ ਸੋਧੋ

  1. Sir William Wilson Hunter, The Indian empire: its history, people and products, Trubner, 1882, ... the five Pandava brethren of the Mahabharata burned out the snake-king Takshaka from his primeval Khandava forest ...
  2. The Mahabharata, Book 1 of 18: Adi Parva, Forgotten Books, ... I adore thee also, to obtain the ear-rings, O Takshaka, who formerly dwelt in Kurukshetra and the forest of Khandava! ... And Takshaka, surprised beyond measure and terrified by the heat of the fire, hastily came out ...
  3. Paryattan Kosh
  4. Mahavirprasad Dvivedi Rachnavli, Volume 12
  5. "The Mahabharata, Book 1: Adi Parva: Khandava-daha Parva: Section CCXXX". sacred-texts.com. Retrieved 2018-01-27.
  6. "ओम नम: शिवाय: छपड़ेश्वर मंदिर". Dainik Jagran (in ਹਿੰਦੀ). Retrieved 2020-11-09.
  7. "ओम नम: शिवाय..शिवाला छपड़ेश्वर मंदिर". Dainik Jagran (in ਹਿੰਦੀ). Retrieved 2020-11-09.
  8. "ओम नम: शिवाय.. शिवालय छप्पड़ेश्वर". Dainik Jagran (in ਹਿੰਦੀ). Retrieved 2020-11-09.
  9. "ਸ੍ਰੀ ਦਸਮ ਗ੍ਰੰਥ - ਅੰਗ 166". ਸਰਚ ਗੁਰਬਾਣੀ. 23 February 2021.