ਖੋਰਦਾਦਸਾਲ ਇੱਕ ਪਾਰਸੀ ਤਿਉਹਾਰ ਹੈ। ਇਸ ਦਿਨ ਜ਼ਰਾਥੂਸਟਰ ਦੀ ਜਨਮ ਵਰ੍ਹੇ ਗੰਢ ਹੁੰਦੀ ਹੈ। ਇਹ ਦਿਨ ਪਾਰਸੀ ਪੂਰੀ ਦੁਨੀਆ ਵਿੱਚ,ਵਿਸ਼ੇਸ਼ ਰੂਪ ਵਿੱਚ ਭਾਰਤ ਵਿੱਚ ਮਨਾਉਂਦੇ ਹਨ। ਉਹ ਇਸ ਦਿਨ ਖ਼ੂਬ ਜਸ਼ਨ ਮਨਾਉਂਦੇ ਹਨ ਅਤੇ ਪਾਰਟੀਆਂ ਆਯੋਜਿਤ ਕਰਦੇ ਹਨ। ਉਹ ਇਸ ਦਿਨ ਵਿਸ਼ੇਸ਼ ਅਰਦਾਸ ਕਰਦੇ ਹਨ। ਇਸ ਤਿਉਹਾਰ ਵਾਲੇ ਦਿਨ ਮੌਕੇ ਉਹ ਆਪਣੇ ਜੀਵਨ ਅਤੇ ਕੰਮਾਂ ਦੀ ਸਮੀਖਿਆ ਕਰਦੇ ਹਨ ਅਤੇ ਭਵਿੱਖ ਲਈ ਸੰਕਲਪ ਕਰਦੇ ਹਨ।