ਗਯਾ ਸਿੰਘ (1943 - 7 ਅਕਤੂਬਰ 2017) ਇੱਕ ਭਾਰਤੀ ਕਮਿਊਨਿਸਟ ਆਗੂ, ਮਜ਼ਦੂਰ ਵਰਗ ਦਾ ਇੱਕ ਆਗੂ ਅਤੇ ਇੱਕ ਸੰਸਦ ਮੈਂਬਰ ਸੀ।

ਗਯਾ ਸਿੰਘ
ਨਿੱਜੀ ਜਾਣਕਾਰੀ
ਜਨਮ
ਗਯਾ ਸਿੰਘ 

1943
Alama, Nalanda District, Bihar
ਮੌਤ(2017-10-07)7 ਅਕਤੂਬਰ 2017[1]
ਪਟਨਾ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ

ਕਾਮਰੇਡ ਗਯਾ ਸਿੰਘ 60ਵਿਆਂ ਦੇ ਅਖੀਰ ਵਿੱਚ ਇੱਕ ਵਿਦਿਆਰਥੀ ਲੀਡਰ ਵਜੋਂ ਰਾਜਨੀਤੀ ਵਿੱਚ ਦਾਖ਼ਲ ਹੋਇਆ ਅਤੇ ਬਿਹਾਰ ਵਿੱਚ ਏਆਈਐਸਐਫ ਦਾ ਜਨਰਲ ਸਕੱਤਰ ਅਤੇ ਏਆਈਐਸਐਫ ਦੇ ਕੌਮੀ ਸਕੱਤਰਾਂ ਵਿਚੋਂ ਇੱਕ ਬਣਿਆ। ਬਾਅਦ ਵਿੱਚ ਉਸਨੇ ਮਜ਼ਦੂਰ ਕਲਾਸ ਦੇ ਇੱਕ ਪ੍ਰਬੰਧਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਏਟਕ (ਏ ਆਈ ਟੀ ਯੂ ਸੀ) ਦਾ ਕੌਮੀ ਪ੍ਰਧਾਨ ਰਿਹਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਬਿਹਾਰ ਇਕਾਈ ਦਾ ਨੇਤਾ ਸੀ। ਉਹ ਸੀ.ਪੀ.ਆਈ. ਦੇ ਕੌਮੀ ਪੱਧਰ ਦੇ ਸਕੱਤਰਾਂ ਵਿੱਚੋਂ ਵੀ ਇੱਕ ਰਿਹਾ। ਉਹ ਦੋ ਵਾਰ ਰਾਜ ਸਭਾ ਮੈਂਬਰ ਰਿਹਾ (8 ਜੁਲਾਈ 1992 ਤੋਂ 7 ਜੁਲਾਈ 1998 ਅਤੇ 8 ਜੁਲਾਈ1998 ਤੋਂ 7 ਜੁਲਾਈ 2004 ਤਕ)। [2][3]

ਹਵਾਲੇ ਸੋਧੋ

  1. "Trade union leader Gaya Singh dies".
  2. "Members Page". 164.100.47.5.
  3. "Veteran Communist Leader Com. Gaya Singh, Ex-M.P. Died". www.communistparty.in. Archived from the original on 2017-10-08. Retrieved 2017-10-08. {{cite web}}: Unknown parameter |dead-url= ignored (help)