Grundrisse der Kritik der Politischen Ökonomie (ਜਰਮਨ) ਅਰਥਾਤ: ਰਾਜਨੀਤਕ ਆਰਥਿਕਤਾ ਦੀ ਆਲੋਚਨਾ ਦੀਆਂ ਰੂਪ-ਰੇਖਾਵਾਂ) ਕਾਰਲ ਮਾਰਕਸ ਦੀ ਲਿਖੀ ਲੰਮੀ ਚੌੜੀ, ਅਧੂਰੀ ਹਥ-ਲਿਖਤ ਹੈ। ਇਹ ਉਸਨੇ 1858 ਵਿੱਚ ਪਾਸੇ ਰੱਖ ਦਿੱਤੀ ਸੀ, ਅਤੇ 1939 ਤੱਕ ਅਣਛਪੀ ਰਹੀ। ਗਰੁੰਡਰਿਸ਼ੇ ਦੇ ਵਿਸ਼ਾ ਵਸਤੂ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਮਾਰਕਸ ਦੇ ਅਰਥਸ਼ਾਸਤਰ ਦੇ ਸਾਰੇ ਛੇ ਭਾਗ (ਜਿਨ੍ਹਾਂ ਵਿਚੋਂ ਸਿਰਫ ਇੱਕ ਹੀ, ਦਾਸ ਕੈਪੀਟਲ ਦੀ ਪਹਿਲੀ ਜਿਲਦ, ਅੰਤਮ ਰੂਪ ਨੂੰ ਪਹੁੰਚ ਸਕੀ) ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਸ ਨੂੰ ਅਕਸਰ, ਦਾਸ ਕੈਪੀਟਲ ਦਾ ਡਰਾਫਟ ਰੂਪ ਕਹਿ ਦਿੱਤਾ ਜਾਂਦਾ ਹੈ, ਭਾਵੇਂ, ਦੋਨਾਂ ਪਾਠਾਂ ਵਿਚਕਾਰ ਸਹੀ ਰਿਸ਼ਤੇ ਬਾਰੇ, ਖਾਸਕਰ ਕਾਰਜਪ੍ਰਣਾਲੀ ਦੇ ਮੁੱਦੇ ਤੇ ਤਕੜੀ ਅਸਹਿਮਤੀ ਹੈ।