ਗੁਰਦੁਆਰਾ ਸਾਹਿਬ ਪਿਪਲੀ , ਪੋੜੀ ਗੜਵਾਲ

ਗੁਰਦੁਆਰਾ ਸਾਹਿਬ ਪਿਪਲੀ ਪੋੜੀ ਗੜਵਾਲ ਦੇ ਪਿੰਡ ਪਿਪਲੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਸਥਿਤ ਹੈ। ਇਥੋਂ ਦੇ ਲੋਕਾਂ ਮੁਤਾਬਕ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀਆਂ ਦੌਰਾਨ ਪੋੜੀ ਗੜਵਾਲ ਆਏ ਤਾਂ ਇਸੇ ਅਸਥਾਨ ਉਪਰ ਰਹਿ ਕੇ ਉਨ੍ਹਾਂ ਨੇ ਇਥੋਂ ਦੇ ਲੋਕਾਂ ਨੂੰ ਅਕਾਲ ਪੁਰਖ ਦੇ ਸੰਦੇਸ਼ ਨਾਲ ਜੋੜਿਆ। ਇਥੋਂ ਦੇ ਲੋਕਾਂ ਨੂੰ ਨੇਗੀ ਸਿੱਖਾਂ ਦੇ ਨਾਂ ਨਾਲ ਜਾਣਿਆ ਜਾਦਾਂ ਹੈ। ਇਥੇ ਇਕ ਪੁਰਾਤਨ ਖੜਾਵਾਂ ਦਾ ਜੋੜਾਂ ਵੀ ਸ਼ਸ਼ੋਬੀਤ ਹੈ ਅਤੇ ਇਥੋਂ ਦੇ ਲੋਕ ਮੰਨਦੇ ਹਨ ਕਿ ਇਹ ਖੜਾਵਾਂ ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਦੇ ਪੁਰਖਿਆਂ ਨੂੰ ਨਿਸ਼ਾਨੀ ਵਜੋਂ ਦੈਕੇ ਗਏ ਸਨ।

ਗੁਰਦੁਆਰਿਆਂ ਸਾਹਿਬ , ਪਿੰਡ ਪਿਪਲੀ , ਜਿਲਾ ਪੋੜੀ ਗੜਵਾਲ
ਪਿਪਲੀ ਪਿੰਡ ਵਿਚ ਰਹਿਣ ਵਾਲੇ ਨੇਗੀ ਸਿਖ

ਗੁਰਦਵਾਰਾ ਸਾਹਿਬ ਦੀ ਲੋਕੇਸ਼ਨ :- https://maps.google.com/maps?q=30.1042333%2C78.8859133&z=17&hl=en

ਹਵਾਲੇ ਸੋਧੋ