ਗੁਰਵਿੰਦਰ ਸਿੰਘ (ਰੰਗਕਰਮੀ)

ਜਲੰਧਰ ਸ਼ਹਿਰ ਦਾ ਰਹਿਣ ਵਾਲਾ ਰੰਗਕਰਮੀ ਹੈ

ਗੁਰਵਿੰਦਰ ਸਿੰਘ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਰੰਗਕਰਮੀ ਹੈ। ਗੁਰਵਿੰਦਰ ਨੇ ਰੰਗਮੰਚ ਦੀ ਸ਼ੁਰੂਆਤ ਆਪਣੇ ਸਕੂਲ ਦੇ ਸਮੇਂ 1984-85 ਤੋਂ ਹੀ ਕੀਤੀ। ਰੰਗਮੰਚ ਦੇ ਨਾਲ ਨਾਲ ਗੁਰਵਿੰਦਰ ਜਲੰਧਰ ਦੂਰਦਰਸ਼ਨ ਉਪਰ ਐਂਕਰ ਵਜੋਂ ਵੀ ਕਾਰਜਸ਼ੀਲ ਹੈ।

ਗੁਰਵਿੰਦਰ ਸਿੰਘ
ਜਨਮਗੁਰਵਿੰਦਰ ਸਿੰਘ
(1975-12-15) 15 ਦਸੰਬਰ 1975 (ਉਮਰ 48)
ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾਲੇਖਕ, ਰੰਗਕਰਮੀ, ਟੀ.ਵੀ. ਐਂਕਰ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਸਿੱਖਿਆਬੀ ਏ, ਪੀ ਜੀ ਡੀ ਸੀ, ਐਮ ਐਸ ਸੀ, ਐਮਸੀਏ
ਅਲਮਾ ਮਾਤਰਡੀ.ਏ.ਵੀ.ਕਾਲਜ ਜਲੰਧਰ
ਸ਼ੈਲੀਨਾਟਕ, ਰੰਗਮੰਚ, ਟੀ.ਵੀ. ਐਂਕਰ
ਸਰਗਰਮੀ ਦੇ ਸਾਲ20ਸਦੀ ਦੇ ਆਖਰੀ ਦਹਾਕੇ ਤੋਂ
ਜੀਵਨ ਸਾਥੀਨਵਪ੍ਰੀਤ ਕੌਰ
ਬੱਚੇਪੁੱਤਰ ਰਵਨੂਰ ਸਿੰਘ ਸੋਹੀ
ਪੁੱਤਰੀ ਪਰਵਾਜ਼ ਕੌਰ ਸੋਹੀ
ਰਿਸ਼ਤੇਦਾਰਪਿਤਾ ਸ੍ਰ ਜਗਦੀਸ਼ ਸਿੰਘ
ਮਾਤਾ ਸ੍ਰੀਮਤੀ ਤੇਜ ਕੌਰ

ਆਨਲਾਇਨ ਥੀਏਟਰ ਫੈਸਟੀਵਲ

ਸੋਧੋ

ਸੰਸਾਰ ਪੱਧਰ ਉਪਰ 2020 ਵਿੱਚ ਵਿੱਚ ਮਨੁੱਖਤਾ ਉੱਪਰ ਕੋਰਨਾ ਸੰਕਰ ਦਾ ਬੁਰਾ ਸਮਾਂ ਆਇਆ ਤਾਂ ਸਾਰੇ ਸੰਸਾਰ ਨੂੰ ਆਪਣੇ ਘਰਾਂ ਵੱਲ ਮੁੜਨਾ ਪਿਆ। ਰੰਗਮੰਚ ਇੱਕ ਅਹਿਜੀ ਕਲਾ ਹੈ ਜੋ ਲੋਕਾਂ ਵਿੱਚ ਜਾ ਕੇ ਹੀ ਸੰਭਵ ਹੋ ਸਕਦੀ ਸੀ ਪਰ ਗੁਰਵਿੰਦਰ ਅਤੇ ਉਹਨਾਂ ਦੀ ਟੀਮ ਨੇ ਕਰੋਨਾ ਸੰਕਟ ਸਮੇਂ 'ਪਹਿਲਾ ਪੰਜਾਬੀ ਇੰਟਰਨੈਸ਼ਨਲ ਆਨਲਾਈਨ ਥੀਏਟਰ ਫੈਸਟੀਵਲ' ਦਾ ਆਯੋਯਨ ਕਰਕੇ ਰੰਗਮੰਚ ਨੂੰ ਜ਼ਿੰਦਾ ਰੱਖਿਆ।