ਗੁਲੀਵਰਸ ਟਰੈਵਲਜ਼

(ਗੁਲੀਵਰਸ ਟਰੈਵਲਜ ਤੋਂ ਮੋੜਿਆ ਗਿਆ)

ਗੁਲੀਵਰਸ ਟਰੈਵਲਜ਼[1] (1726, 1735 ਵਿੱਚ ਸੰਸ਼ੋਧਿਤ),ਇੱਕ ਐਂਗਲੋ-ਆਇਰਿਸ਼ ਲੇਖਕ ਅਤੇ ਪਾਦਰੀ ਜੋਨਾਥਨ ਸਵਿਫਟ ਦਾ ਲਿਖਿਆ ਇੱਕ ਨਾਵਲ ਹੈ। ਇਹ ਮਨੁੱਖ ਦੇ ਸੁਭਾਅ ਉੱਤੇ ਤਾਂ ਵਿਅੰਗ ਕਰਦਾ ਹੀ ਹੈ, ਨਾਲ ਹੀ ਆਪਣੇ ਤੌਰ 'ਤੇ "ਯਾਤਰਾ ਕਹਾਣੀਆਂ" ਦੀ ਇੱਕ ਉਪ-ਸਾਹਿਤਕ ਸ਼ੈਲੀ ਦੀ ਪੈਰੋਡੀ ਵੀ ਹੈ। ਇਹ ਸਵਿਫਟ ਦਾ ਬੇਹੱਦ ਮਸ਼ਹੂਰ ਕਾਫ਼ੀ ਲੰਮੀ ਰਚਨਾ ਹੈ, ਅਤੇ ਅੰਗਰੇਜ਼ੀ ਸਾਹਿਤ ਦਾ ਇੱਕ ਕਲਾਸਿਕ ਨਾਵਲ ਹੈ। ਇਹ ਕਿਤਾਬ ਪ੍ਰਕਾਸ਼ਿਤ ਕੀਤੇ ਜਾਣ ਦੇ ਤੁਰੰਤ ਬਾਅਦ ਕਾਫ਼ੀ ਹਰਮਨ ਪਿਆਰੀ ਹੋ ਗਈ,(ਜਾਨ ਗੇ ਨੇ 1726 ਵਿੱਚ ਸਵਿਫਟ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਇਸਨੂੰ ਸਰਬਵਿਆਪੀ ਤੌਰ 'ਤੇ ਕੈਬਨੇਟ ਕੌਂਸਲ ਤੋਂ ਲੈ ਕੇ ਨਰਸਰੀ ਤੱਕ ਹਰ ਕੋਈ ਪੜ੍ਹ ਰਿਹਾ ਹੈ।[2] ਉਦੋਂ ਤੋਂ ਇਹ ਲਗਾਤਾਰ ਛਪਦਾ ਆ ਰਿਹਾ ਹੈ।

ਗੁਲੀਵਰਸ ਟਰੈਵਲਜ਼
ਗੁਲੀਵਰਸ ਟਰੈਵਲਜ਼ ਦਾ ਪਹਿਲਾ ਅਡੀਸ਼ਨ
ਲੇਖਕਜੋਨਾਥਨ ਸਵਿਫਟ
ਮੂਲ ਸਿਰਲੇਖਟਰੈਵਲਜ਼ ਇਨਟੂ ਸੈਵਰਲ ਰਿਮੋਟ ਨੇਸ਼ਨਜ ਆਫ਼ ਦ ਵਰਲਡ, ਇਨ ਫ਼ੋਰ ਪਾਰਟਸ. ਬਾਏ ਲੇਮਿਊਲ ਗੁਲੀਵਰ, ਫਸਟ ਏ ਸਰਜਨ ਐਂਡ ਦੈੱਨ ਏ ਕੈਪਟਨ ਆਫ਼ ਸੈਵਰਲ ਸ਼ਿਪਸ।
ਦੇਸ਼ਆਇਰਲੈਂਡ
ਭਾਸ਼ਾਅੰਗਰੇਜ਼ੀ
ਵਿਧਾਵਿਅੰਗ, ਫੈਂਟਸੀ
ਪ੍ਰਕਾਸ਼ਕਬੈਂਜਾਮਿਨ ਮੌਟ
ਪ੍ਰਕਾਸ਼ਨ ਦੀ ਮਿਤੀ
1726
ਮੀਡੀਆ ਕਿਸਮਪਰਿੰਟ

ਪਲਾਟ

ਸੋਧੋ

ਕਿਤਾਬ ਆਪਣੇ ਆਪ ਨੂੰ ਇੱਕ ਅਕੁਸ਼ਲ ਸਿਰਲੇਖ 'ਟਰੈਵਲਜ ਇਨਟੂ ਸੈਵਰਲ ਰਿਮੋਟ ਨੇਸ਼ਨਜ ਆਫ ਦ ਵਰਲਡ' ਦੇ ਨਾਲ, ਸਧਾਰਨ ਮੁਸਾਫਰ ਦੇ ਵਿਵਰਣਾਤਮਕ ਵਰਣਨ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਇਸ ਦੀ ਲੇਖਕਾਰਿਤਾ ਦੀ ਪਹਿਚਾਣ ਕੇਵਲ ਲੇੰਮਿਊਲ ਗੁਲਿਵਰ ਨੂੰ ਦਿੱਤੀ ਗਈ ਹੈ, ਜੋ ਪਹਿਲਾਂ ਇੱਕ ਸਰਜਨ ਹਨ ਅਤੇ ਫਿਰ ਕਈ ਜਹਾਜਾਂ ਦੇ ਕਪਤਾਨ ਹਨ। ਪਾਠ ਨੂੰ ਕਾਲਪਨਿਕ ਲੇਖਕ ਨੇ ਇੱਕ ਪਹਿਲੈ-ਪੁਰਖ ਵਜੋਂ ਪੇਸ਼ ਕੀਤਾ ਗਿਆ ਹੈ, ਅਤੇ ਨਾਮ ਗੁਲੀਵਰ ਸਿਰਲੇਖ ਵਰਕੇ ਦੇ ਇਲਾਵਾ ਪੂਰੀ ਕਿਤਾਬ ਵਿੱਚ ਕਿਤੇ ਨਹੀਂ ਮਿਲਦਾ ਹੈ। ਪਾਠ ਦੇ ਤਮਾਮ ਪ੍ਰਕਾਸ਼ਨ ਇੱਕ ਕਾਲਪਨਿਕ ਪੱਤਰ ਨਾਲ ਸ਼ੁਰੂ ਹੁੰਦੇ ਹਨ, ਜਿਸਦਾ ਸਿਰਲੇਖ ਹੈ 'ਦ ਪਬਲਿਸ਼ਰ ਟੂ ਦ ਰੀਡਰ ਅਤੇ ਅ ਲੇਟਰ ਫਰਾਮ ਕੇਪਟਨ ਗੁਲਿਵਰ ਟੂ ਹਿਜ ਕਜਨ ਸਿੰਪਸਨ' ਜੋ ਇਸ ਸਚਾਈ ਨੂੰ ਪੇਸ਼ ਕਰਦਾ ਹੈ ਕਿ ਮੂਲ ਖਾਤੇ ਵਿੱਚ ਸੰਪਾਦਨ ਕੀਤਾ ਗਿਆ ਹੈ ਅਤੇ ਇਸਨੂੰ ਲੇਂਮਿਊਲ ਗੁਲਿਵਰ ਦੀ ਆਗਿਆ ਦੇ ਬਿਨਾਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਦੇ ਬਾਅਦ ਤਿਆਰ ਕਿਤਾਬ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।

ਹਵਾਲੇ

ਸੋਧੋ
  1. ਮੂਲ ਰੂਪ ਵਿੱਚ ਟਰੈਵਲਜ਼ ਇਨਟੂ ਸੈਵਰਲ ਰਿਮੋਟ ਨੇਸ਼ਨਜ ਆਫ਼ ਦ ਵਰਲਡ, ਇਨ ਫ਼ੋਰ ਪਾਰਟਸ. ਬਾਏ ਲੇਮਿਊਲ ਗੁਲੀਵਰ, ਫਸਟ ਏ ਸਰਜਨ ਐਂਡ ਦੈੱਨ ਏ ਕੈਪਟਨ ਆਫ਼ ਸੈਵਰਲ ਸ਼ਿਪਸ (ਸੰਸਾਰ ਦੀਆਂ ਅਨੇਕ ਦੁਰੇਡੀਆਂ ਕੌਮਾਂ ਦੀਆਂ ਯਾਤਰਾਵਾਂ- ਗੁਲੀਵਰ ਦੁਆਰਾ, ਜੋ ਪਹਿਲਾਂ ਇੱਕ ਸਰਜਨ ਸੀ, ਬਾਅਦ ਵਿੱਚ ਕਈ ਜਹਾਜਾਂ ਦਾ ਕਪਤਾਨ ਬਣ ਗਿਆ।)''
  2. Gulliver's Travels: Complete, Authoritative Text with Biographical and Historical Contexts, Palgrave Macmillan 1995 (p. 21)। ਇਸ ਟੂਕ ਨੂੰ ਗਲਤੀ ਨਾਲ ਅਲੈਗਜ਼ੈਂਡਰ ਪੋਪ ਨਾਲ ਜੋੜ ਦਿੱਤਾ ਗਿਆ, ਜਿਸ ਨੇ ਇੱਕ ਦਿਨ ਪਹਿਲਾਂ ਸਵਿਫਟ ਨੂੰ ਕਿਤਾਬ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ।