ਗੁੰਬਦ ਕਿਸੇ ਇਮਾਰਤ ਦਾ ਸਭ ਤੋਂ ਉੱਚਾ ਗੋਲਾਕਾਰ ਹਿੱਸਾ ਹੁੰਦਾ ਹੈ। ਤਕਰੀਬਨ ਸਾਰੀਆਂ ਧਾਰਮਿਕ ਇਮਾਰਤਾਂ ਦੇ ਸਿਖਰ ਤੇ ਇੱਕ ਗੁੰਬਦ ਬਣਿਆ ਹੋਇਆ ਹੁੰਦਾ ਹੈ ਜੋ ਕਿ ਇਸ ਇਮਾਰਤ ਦੇ ਸਿਰ ਦਾ ਪ੍ਰਤੀਕ ਹੁੰਦਾ ਹੈ। ਇਸ ਦੇ ਅੰਦਰ ਸਭ ਤੋਂ ਜ਼ਿਆਦਾ ਊਰਜਾ ਇਕੱਤਰਿਤ ਹੁੰਦੀ ਹੈ।[1] ਇਸ ਦੇ ਵਿੱਚ ਧੁਨੀਆਂ ਦੀ ਇੱਕ ਰਹੱਸਮਈ ਗੂੰਜ ਪੈਦਾ ਹੁੰਦੀ ਹੈ ਜਿਸ ਨੂੰ ਨਾਦ ਕਹਿੰਦੇ ਹਨ। ਪੰਜਾਬ ਦੇ ਸਿੱਖ ਗੁਰਦੁਆਰਿਆ ਵਿੱਚ ਬਣੇ ਗੁੰਬਦਾਂ ਤੇ ਸੋਨੇ ਦੀ ਪਰਤ ਚੜਾਈ ਹੋਈ ਹੈ। ਇਹ ਸਭ ਤੋਂ ਪਹਿਲਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਦੱਖਣ ਦੇ ਕਈ ਮੰਦਰਾਂ ਵਿੱਚ ਵੀ ਗੁੰਬਦ ਤੇ ਸੋਨੇ ਦੀ ਪਰਤ ਚੜਾਈ ਹੋਈ ਹੈ। ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਉਸਾਰੀ ਗਈ 328 ਫ਼ੁੱਟ ਉੱਚੀ ਮਿਨਾਰ, ਜੋ ਦੇਸ਼ ਦੀ ਸਭ ਤੋਂ ਉੱਚੀ ਜੰਗੀ ਮਿਨਾਰ ਹੈ। ਇਸ 328 ਫ਼ੁੱਟ ਉੱਚੀ ਮਿਨਾਰ ਦੇ ਤਿੰਨ ਪੜਾਅ ਕ੍ਰਮਵਾਰ 20.4, 35.40 ਅਤੇ 66 ਮੀਟਰ ਹਨ। ਇਸ ਜੇਤੂ ਮਿਨਾਰ ਉੱਪਰ ਸਟੀਲ ਦੇ ਖੰਡੇ ਵਾਲਾ ਗੁੰਬਦ ਬਣਾਇਆ ਗਿਆ ਹੈ। ਮਿਨਾਰ ਦੇ 8 ਪਾਸੇ ਖ਼ੂਬਸੂਰਤ ਦਰਵਾਜ਼ੇ ਚੜ੍ਹਦੀ ਕਲਾ ਦਾ ਪ੍ਰਤੀਕ ਹਨ।

ਭਾਰਤ ਦੇ ਬੀਜਾਪੁਰ ਵਿੱਚ ਗੋਲ ਗੁੰਬਦ ਵਿਸ਼ਵ ਦਾ ਸਭ ਤੋਂ ਦੁਜੇ ਨੰਬਰ ਦਾ ਗੁੰਬਦ ਹੈ
ਮਸੀਤ ਦਾ ਅੰਦਰਲਾ ਦ੍ਰਿਸ਼

ਹਵਾਲੇ ਸੋਧੋ