ਗੰਗਾ ਸਿੰਘ ਭੁੰਦੜ

ਗੰਗਾ ਸਿੰਘ ਭੁੰਦੜ (ਜਨਮ 1875 ਈ.-)ਪੰਜਾਬੀ ਕਵੀਸ਼ਰ ਹੈ।ਗੰਗਾ ਸਿੰਘ ਨੇ 1952 ਈ. ਵਿੱਚ ਆਪਣਾ ਕਵੀਸ਼ਰੀ ਜਥਾ ਤਿਆਰ ਕੀਤਾ ਸੀ। ਗੰਗਾ ਸਿੰਘ ਦਾ ਨਾਂ ਪ੍ਰਸਿੱਧ ਪੰਜਾਬੀ ਕਵੀਸ਼ਰਾਂ ਵਿੱਚੋਂ ਇੱਕ ਹੈ।

ਗਾਇਕੀਸੋਧੋ

ਗੰਗਾ ਸਿੰਘ ਭੁੰਦੜ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਸਮੇਂ ਵਿਚਲੇ ਪ੍ਰਸੰਗ ਰਚੇ।ਗੰਗਾ ਸਿੰਘ ਦੇ ਰਚੇ ਪ੍ਰਸੰਗਾਂ ਦੀ ਗਿਣਤੀ ਢਾਈ ਦਰਜਨ ਦੇ ਕਰੀਬ ਹੈ।ਕਵੀ ਦੀ ਹੀਰ ਬਹੁਤ ਪ੍ਰਸਿੱਧ ਹੋਈ ਹੈ। ਗੰਗਾ ਸਿੰਘ ਨੇ ਹੀਰ ਕਲੀਆਂ ਵਿੱਚ ਰਚੀ ਹੈ।

ਰਚਨਾਵਾਂਸੋਧੋ

1.ਪਰੰਪਰਾਗਤ ਪ੍ਰਸੰਗ ਦਹੂਦ ਪਾਤਸ਼ਾਹ, ਸਤੀ ਸਲੋਚਨਾ, ਚੰਦਰਾਬਤੀ, ਕੋਲਾਂ ਜਾਦੀ, ਭੂਰਾ ਬੱਦਲ,ਸ਼ਾਮੋ ਨਾਰ।

2. ਸਿੱਖ ਧਰਮ ਦੇ ਸ਼ਹੀਦੀ ਸਾਕੇ ਬੰਦਾ ਬਹਾਦਰ, ਛੋਟੇ ਸਾਹਿਬਜ਼ਾਦੇ,ਵੱਡੇ ਸਾਹਿਬਜ਼ਾਦੇ,ਦਸਮ ਪਾਤਸ਼ਾਹੀਆਂ, ਭਾਈ ਮਨੀ ਸਿੰਘ, ਮੱਸਾ ਰੰਗੜ।

3.ਸੂਰਮੇ ਲੋਕ ਨਾਇਕਾਂ ਦੇ ਪ੍ਰਸੰਗ

ਦੁੱਲਾ ਭੱਟੀ, ਜੈਮਲ ਫੱਤਾ(ਕਲੀਆਂ), ਸੁੱਚਾ ਸੂਰਮਾ।

4.ਪੁਰਾਣਿਕ ਪ੍ਰਸੰਗ ਰਾਜਾ ਹਰੀ ਚੰਦ, ਕੌਰਵ ਪਾਂਡਵ, ਅਰਜਨ ਪੁੱਤਰ ਬੱਬਰੂ ਬਹਿਨ।

5.ਸੰਤਾਂ ਭਗਤਾਂ ਦੇ ਪ੍ਰਸੰਗ

6.ਸਰਵਨ ਭਗਤ, ਨਰਸੀ ਭਗਤ, ਧਰੂ ਭਗਤ।

6. ਇਸ਼ਕੀਆ ਪ੍ਰਸੰਗ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ।[1]

ਹਵਾਲੇਸੋਧੋ

  1. ਪੁਸਤਕ - ਗੰਗਾ ਸਿੰਘ ਭੁੰਦੜ ਜੀਵਨ ਤੇ ਰਚਨਾ, ਲੇਖਕ- ਜੀਤ ਸਿੰਘ ਜੋਸ਼ੀ,ਪ੍ਰਕਾਸ਼ਕ -ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਨ - 2010, ਪੰਨਾ ਨੰ.- 15,69,76,83-89