ਚਿਰੰਜੀਵੀ ਇੱਕ ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖ਼ਿਲਾ ਲਿਆ ਅਤੇ ਸਭ ਤੋਂ ਪਹਿਲਾਂ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ ਤਮਿਲ, ਕੰਨੜ ਅਤੇ ਹਿੰਦੀ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1978 ਵਿੱਚ ਪੁਨਾਧੀਰਾਲੂ ਫਿਲਮ ਤੋਂ ਕੀਤੀ। ਇਸ ਦੇ ਨਾਲ ਇਸ ਦੀ ਦੂਜੀ ਫਿਲਮ ਪ੍ਰਣਾਮ ਖਾਰੀੜੂ ਛੇਤੀ ਹੀ ਬਾਕਸ ਆਫ਼ਿਸ ਉੱਤੇ ਰਿਲੀਜ਼ ਹੋਈ।[2]

ਚਿਰੰਜੀਵੀ
Chiranjeevi welcome01 (cropped).jpg
ਮਨਿਸਟਰੀ ਆਫ਼ ਟੂਰਿਜਮ (ਭਾਰਤ)
ਦਫ਼ਤਰ ਵਿੱਚ
28 ਅਕਤੂਬਰ 2012 – 15 ਮਈ 2014
ਸਾਬਕਾਸੁਬੋਧ ਕਾਂਤ ਸਹਾਏ
ਉੱਤਰਾਧਿਕਾਰੀਸ਼੍ਰੀਪਦ ਯਾਸੋ ਨਾਇਕ
ਮੈਂਬਰ ਆਫ਼ ਪਾਰਲੀਮੈਂਟ - ਰਾਜ ਸਭਾ
ਮੌਜੂਦਾ
ਦਫ਼ਤਰ ਸਾਂਭਿਆ
2012
ਨਿੱਜੀ ਜਾਣਕਾਰੀ
ਜਨਮ (1955-08-22) 22 ਅਗਸਤ 1955 (ਉਮਰ 65)[1]
ਮੋਗਲਥੁਰ, ਆਂਧਰਾ ਰਾਜ, ਭਾਰਤ
(now in Andhra Pradesh, India)
ਕੌਮੀਅਤਭਾਰਤੀ
ਪਤੀ/ਪਤਨੀਸੁਰੇਖਾ ਕੋਨੀਡੇਲਾ (ਵਿ. 1980)
ਸੰਤਾਨ
ਰਿਸ਼ਤੇਦਾਰ
ਰਿਹਾਇਸ਼ਜੁਬਲੀ ਹਿਲਜ਼, ਹੈਦਰਾਬਾਦ, ਤੇਲੰਗਾਣਾ, ਭਾਰਤ
New Delhi, Delhi, India (official)
ਅਲਮਾ ਮਾਤਰ
ਕੰਮ-ਕਾਰਫਿਲਮ ਅਭਿਨੇਤਾ, ਸਿਆਸਤਦਾਨ
ਇਨਾਮਪਦਮਾ ਭੂਸ਼ਣ

ਚਿਰੰਜੀਵੀ ਆਪਣੇ ਬ੍ਰੇਕ ਡਾਂਸ ਵਿਚਲੀ ਪ੍ਰਾਪਤ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਅਜੇ ਤੱਕ 149 ਕਥਾ-ਚਿੱਤਰਾਂ (ਫੀਚਰ ਫ਼ਿਲਮਜ਼) ਵਿੱਚ ਕੰਮ ਕਰ ਚੁੱਕਾ ਹੈ।[3][4][5] ਇਸਨੂੰ 59ਵਾਂ ਅਕੈਡਮੀ ਅਵਾਰਡ ਪ੍ਰੋਗਰਾਮ ਵਿੱਚ ਜੱਜ ਵਜੋਂ ਸਨਮਾਨਿਤ ਕੀਤਾ ਗਿਆ।[6][7] ਇਸੇ ਸਾਲ ਇਸਨੇ ਫਿਲਮ ਸਵਾਯਮਕਰੁਸ਼ੀ ਵਿੱਚ ਅਦਾਕਾਰੀ ਕੀਤੀ ਜਿਸਦਾ ਪ੍ਰਥਮ ਪ੍ਰਦਸ਼ਨ (ਪ੍ਰੀਮਿਅਰ) ਮੋਸਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ ਵਿੱਚ ਕੀਤਾ ਗਿਆ।[8] 1988 ਵਿੱਚ ਇਸਨੇ ਰੁਦ੍ਰਾਵੀਨਾ ਵਿੱਚ ਕੰਮ ਕੀਤਾ ਜਿਸ ਲਈ ਇਸਨੂੰ ਨਰਗਿਸ ਦੱਤ ਅਵਾਰਡ ਮਿਲਿਆ।[9]

2006 ਵਿੱਚ, ਚਿਰੰਜੀਵੀ ਨੂੰ ਭਾਰਤੀ ਸਿਨੇਮਾ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਦੇ ਵੱਡੇ ਅਵਾਰਡ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਂਧਰਾ ਯੂਨੀਵਰਸਿਟੀ ਦੁਆਰਾ ਇਸਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ।[10]

ਹਵਾਲੇਸੋਧੋ