ਜਰਮਨੀ ਵਿਚ ਜਰਮਨ ਸਿੱਖ ਇੱਕ ਧਾਰਮਿਕ ਘੱਟ ਗਿਣਤੀ ਹਨ। ਬਹੁਤੇ ਜਰਮਨ ਸਿੱਖਾਂ ਦੀਆਂ ਜੜ੍ਹਾਂ ਉੱਤਰੀ ਭਾਰਤ ਦੇ ਪੰਜਾਬ ਖੇਤਰ ਵਿੱਚ ਹਨ। ਦੇਸ਼ ਭਰ ਵਿੱਚ ਇਨ੍ਹਾਂ ਦੀ ਗਿਣਤੀ 10,000 ਤੋਂ 20,000 ਦੇ ਵਿਚਕਾਰ ਹੈ।[1] ਯੂਨਾਈਟਿਡ ਕਿੰਗਡਮ ਅਤੇ ਇਟਲੀ ਦੇ ਬਾਅਦ ਜਰਮਨੀ ਯੂਰਪ ਦਾ ਤੀਜਾ ਸਭ ਤੋਂ ਵੱਡੀ ਸਿੱਖ ਆਬਾਦੀ ਵਾਲਾ ਦੇਸ਼ ਹੈ।  

21 ਵੀਂ ਸਦੀ ਦੇ ਅਰੰਭ ਵਿੱਚ, ਫ੍ਰੈਂਕਫਰਟ ਅਤੇ ਬਰਲਿਨ ਆਦਿ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਜਰਮਨ ਮੂਲਵਾਸੀਆਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ। ਫ੍ਰੈਂਕਫਰਟ, ਉੱਥੇ ਰਹਿ ਰਹੀ ਇੱਕ ਵੱਡੀ ਸਿੱਖ ਆਬਾਦੀ ਦੇ ਕਾਰਨ ਸਿੱਖਾਂ ਵਿੱਚ ਮਿਨੀ ਪੰਜਾਬ ਵਜੋਂ ਵੀ ਜਾਣਿਆ ਜਾਂਦਾ ਹੈ। [ਹਵਾਲਾ ਲੋੜੀਂਦਾ]

ਗੁਰਦੁਆਰੇਸੋਧੋ

ਜਰਮਨੀ ਦੇ ਕੁਝ ਗੁਰਦੁਆਰਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। 

 • ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ, ਮਿਊਨਿਕ
 • ਗੁਰਦੁਆਰਾ ਸਿੰਘ ਸਭਾ, ਆੱਗਸਬਰਗ
 • ਗੁਰਦੁਆਰਾ ਸਿੰਘ ਸਭਾ, ਬਰਲਿਨ
 • ਗੁਰਦੁਆਰਾ ਸ੍ਰੀ ਗੁਰੂ ਦਰਸ਼ਨ ਸਾਹਿਬ, ਬਰਮਨ
 • ਗੁਰਦੁਆਰਾ ਸਿੰਘ ਸਭਾ ਡੂਸਬਰਗ, ਮੋਰੇਸ
 • ਗੁਰਦੁਆਰਾ ਨਾਨਕਸਰ, ਏਸੈਨ
 • ਗੁਰਦੁਆਰਾ ਸਿੰਘ ਸਭਾ, ਫ੍ਰੈਂਕਫਰਟ ਮੇਨ
 • ਗੁਰਦੁਆਰਾ ਸਿੰਘ ਸਭਾ, ਹੈਮਬਰਗ
 • ਸਿੰਘ ਸਭਾ ਸਿੱਖ ਸੈਂਟਰ, ਹੈਮਬਰਗ
 • ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਹੈਮਬਰਗ
 • ਗੁਰਦੁਆਰਾ ਸਿੰਘ ਸਭਾ, ਈਸਰਲੋਨ
 • ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ, ਕੋਲੋਨ
 • ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਕੋਲੋਨ
 • ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਕੋਲੋਨ
 • ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼, ਕੋਲੋਨ
 • ਗੁਰਦੁਆਰਾ ਗੁਰਮਤ ਪ੍ਰਚਾਰ, ਲੀਪਜੀਗ
 • ਗੁਰਦੁਆਰਾ ਸ੍ਰੀ ਸਿੰਘ ਸਭਾ, ਮੈਨਹੈਮ
 • ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਨੌਰਨਬਰਗ
 • ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੇਡਰਬਰੋਨ
 • ਗੁਰੂ ਨਾਨਕ ਨਿਵਾਸ ਗੁਰਦੁਆਰਾ, ਸਟੱਟਗਾਰਟ
 • ਗੁਰਦੁਆਰਾ ਸਾਹਿਬ, ਟੂਬੀਨਗਨ
 • ਗੁਰਦੁਆਰਾ ਨਾਨਕ ਦਰਬਾਰ, ਆਫਨਬਾਖ਼ ਐਮ ਮੇਨ

ਮਹੱਤਵਪੂਰਨ ਸਿੱਖ ਆਬਾਦੀ ਵਾਲੀਆਂ ਥਾਵਾਂ ਸੋਧੋ

ਹਵਾਲੇਸੋਧੋ

ਬਾਹਰੀ ਲਿੰਕਸੋਧੋ