ਜ਼ੰਸਕਾਰ ਦਰਿਆ

ਸਿੰਧ ਦਾ ਸਹਾਇਕ ਦਰਿਆ

33°46′19″N 76°50′43″E / 33.7719174°N 76.8453493°E / 33.7719174; 76.8453493

ਸਿੰਧ ਦਰਿਆ ਪ੍ਰਬੰਧ ਦਾ ਨਕਸ਼ਾ - ਜ਼ੰਸਕਾਰ ਸਿੰਧ ਦਾ ਸਹਾਇਕ ਦਰਿਆ ਹੈ
ਲਦਾਖ਼ ਵਿੱਚ ਨਿੰਮੂ ਪਿੰਡ ਤੋਂ 3 ਕਿਲੋਮੀਟਰ ਦੱਖਣ-ਪੂਰਬ ਵੱਲ ਜ਼ੰਸਕਾਰ ਦਰਿਆ (ਉੱਤੋਂ) ਅਤੇ ਸਿੰਧ ਦਰਿਆ (ਹੇਠੋਂ) ਦਾ ਸੰਗਮ।

ਜ਼ੰਸਕਾਰ ਦਰਿਆ ਸਿੰਧ ਦਰਿਆ ਦਾ ਉੱਤਰ ਵੱਲ ਨੂੰ ਵਗਦਾ ਸਹਾਇਕ ਦਰਿਆ ਹੈ। ਉਤਲੇ ਪਾਸੇ ਇਹਦੀਆਂ ਦੋ ਸ਼ਾਖਾਵਾਂ ਹਨ। ਪਹਿਲੀ ਸ਼ਾਖਾ ਡੋਡਾ ਦਰਿਆ ਹੈ ਜਿਹਦਾ ਸਰੋਤ ਪੈਂਸੀ-ਲਾ ਦੱਰੇ ਕੋਲ ਹੈ ਅਤੇ ਜੋ ਜ਼ੰਸਕਾਰ ਘਾਟੀ ਦੇ ਨਾਲ਼-ਨਾਲ਼ ਦੱਖਣ-ਪੂਰਬ ਵੱਲ ਨੂੰ ਵਗਦਾ ਹੋਇਆ ਜ਼ੰਸਕਾਰ ਦੀ ਰਾਜਧਾਨੀ ਪਾਦੁਮ ਵੱਲ ਜਾਂਦਾ ਹੈ। ਦੂਜੀ ਸ਼ਾਖਾ ਕਾਰਗਿਆਗ ਦਰਿਆ (ਸਰੋਤ ਸ਼ਿੰਗੋ ਲਾ ਕੋਲ) ਅਤੇ ਤਸਰਾਪ ਦਰਿਆ (ਸਰੋਤ ਬਾਰਾਲਾਚਾ-ਲਾ ਕੋਲ) ਵੱਲੋਂ ਬਣਾਈ ਜਾਂਦੀ ਹੈ। ਇਹ ਦੋਵੇਂ ਦਰਿਆ ਪੂਰਨੇ ਪਿੰਡ ਹੇਠ ਮਿਲ ਕੇ ਲੁੰਗਨਾਕ ਦਰਿਆ (ਹੋਰ ਨਾਂ ਲਿੰਗਤੀ ਜਾਂ ਤਸਰਾਪ ਹਨ) ਬਣਾਉਂਦੇ ਹਨ। ਜ਼ੰਸਕਾਰ ਦਰਿਆ ਲਦਾਖ਼ ਵਿੱਚ ਨਿੰਮੂ ਪਿੰਡ ਕੋਲ ਸਿੰਧ ਦਰਿਆ ਨਾਲ਼ ਮਿਲ ਜਾਂਦਾ ਹੈ।

ਹਵਾਲੇ

ਸੋਧੋ