ਜਿੰਦਰ (2 ਫ਼ਰਵਰੀ 1954[1]) ਕਹਾਣੀਕਾਰ, ਰੇਖਾ ਚਿੱਤਰਕਾਰ ਅਤੇ ਸ਼ਬਦ (ਮੈਗਜ਼ੀਨ) ਦਾ ਸੰਪਾਦਕ ਹੈ।

ਜਿੰਦਰ
ਜਿੰਦਰ
ਜਿੰਦਰ
ਜਨਮ (1954-02-02) 2 ਫਰਵਰੀ 1954 (ਉਮਰ 70)
ਤਹਿਸੀਲ ਨਕੋਦਰ ਦਾ ਨਿੱਕੇ ਜਿਹੇ ਪਿੰਡ ਲੱਧੜਾਂ, ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾਕਹਾਣੀਕਾਰ, ਸੰਪਾਦਕ
ਅਲਮਾ ਮਾਤਰਡੀ.ਏ.ਵੀ. ਕਾਲਜ ਜਲੰਧਰ
ਪ੍ਰਮੁੱਖ ਕੰਮਜ਼ਖ਼ਮ, ਮੇਰੀਆਂ ਚੋਣਵੀਆਂ ਕਹਾਣੀਆਂ

ਜੀਵਨ ਸੋਧੋ

ਜਿੰਦਰ ਦਾ ਜਨਮ 2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਨਿੱਕੇ ਜਿਹੇ ਪਿੰਡ ਲੱਧੜਾ ਦੇ ਇੱਕ ਸਧਾਰਨ ਪਰਵਾਰ ਵਿੱਚ ਹੋਇਆ ਸੀ। ਉਸਨੇ ਹਾਇਰ ਸੈਕੰਡਰੀ ਸਕੂਲ ਨਕੋਦਰ ਤੋਂ 1972 ਵਿੱਚ ਬੀ.ਏ. ਅਤੇ 1975 ਵਿੱਚ ਡੀ.ਏ.ਵੀ. ਕਾਲਜ ਜਲੰਧਰ ਤੋਂ ਐੱਮ.ਏ. ਕੀਤੀ। ਉਸ ਨੇ ਆਕਸ਼ਨ ਰਿਕਾਰਡਰ, ਮੁਨੀਮ, ਪਰੂਫ਼ ਰੀਡਿੰਗ ਆਦਿ ਅਨੇਕ ਨਿੱਕਿਆ ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਉਹ 1988 ਵਿੱਚ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਆਡੀਟਰ ਭਰਤੀ ਹੋਇਆ ਅਤੇ 29 ਫਰਵਰੀ 2012 ਨੂੰ ਸੇਵਾਮੁਕਤੀ ਹਾਸਲ ਕੀਤੀ।

ਰਚਨਾਵਾਂ ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਜ਼ਖ਼ਮ (2010, 2013, 2014)
  • ਅਜੇ ਅੰਤ ਨਹੀਂ (ਸੰਪਾਦਿਤ)
  • 1947 ਅੱਲੇ ਜ਼ਖ਼ਮਾਂ ਦੀ ਦਾਸਤਾਨ (ਸੰਪਾਦਿਤ)
  • ਬਿਨਾਂ ਵਜ੍ਹਾ ਤਾਂ ਨਹੀਂ (2004, 2013)
  • ਜ਼ਖ਼ਮ, ਦਰਦ ਔਰ ਪਾਪ (ਹਿੰਦੀ, 2011)
  • ਤਹਿਜ਼ੀਬ (ਹੁਣ ਤੱਕ 55 ਕਹਾਣੀਆਂ, 2012)
  • ਜ਼ਖ਼ਮ (ਮਰਾਠੀ, 2013)
  • ਦਰਦ (ਮਰਾਠੀ, 2013)
  • ਮੇਰੀਆਂ ਚੋਣਵੀਆਂ ਕਹਾਣੀਆਂ (2014)
  • ਆਵਾਜ਼ਾਂ (2014)

ਹੋਰ ਸੋਧੋ

  • ਕਵਾਸੀ ਰੋਟੀ (ਵਿਅਕਤੀ ਚਿੱਤਰ, 1998)
  • ਜੇ ਇਹ ਸੱਚ ਹੈ ਤਾਂ? (ਰੇਖਾ ਚਿੱਤਰ, 2004)
  • ਛੇ ਸੌ ਇਕਵੰਜਾ ਮੀਲ (ਸਫ਼ਰਨਾਮਾ, 2011)
  • ਰੋਡੂ ਰਾਜਾ ਊਰਫ਼ ਫ਼ਜ਼ਲਦੀਨ (ਰੇਖਾ ਚਿੱਤਰ, 2013)

ਜਿੰਦਰ ਬਾਰੇ ਪੁਸਤਕਾਂ ਸੋਧੋ

  1. ਜਿੰਦਰ ਦੀਆਂ ਕਹਾਣੀਆਂ: ਔਰਤ, ਸੈਕਸ ਅਤੇ ਦਲਿਤਵਾਦ (2006) ਸੰਪਾਦਕ: ਡਾ. ਬਲਕਾਰ ਸਿੰਘ
  2. ਇੱਕ ਕਹਾਣੀ: ਦਸ ਦਿਸ਼ਾਵਾਂ (ਕਤਲ ਕਹਾਣੀ ਬਾਰੇ) ਸੰਪਾਦਕ: ਡਾ. ਰਵੀ ਰਵਿੰਦਰ
  3. ਸੌਰੀ: ਆਦ ਤੋਂ ਅੰਤ ਤੱਕ (ਸੌਰੀ ਕਹਾਣੀ ਬਾਰੇ) ਸੰਪਾਦਕ: ਡਾ. ਸੁਖਰਾਜ ਧਾਲੀਵਾਲ
  4. ਜਿੰਦਰ ਦਾ ਕਥਾ ਸੰਸਾਰ, ਸੰਪਾਦਕ: ਡਾ. ਕਰਨਜੀਤ ਸਿੰਘ
  1. ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0.