ਜੈਕੋਬਿਨ ਕਲੱਬ ਫਰਾਂਸੀਸੀ ਕ੍ਰਾਂਤੀ ਦੇ ਵਿਕਾਸ ਵਿੱਚ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਰਾਜਨੀਤਕ ਕਲੱਬ ਸੀ,[1] ਜਿਸ ਦਾ ਨਾਮ, ਰੂ ਸੇਂਟ ਜਾਕ (ਲੈਟਿਨ: ਜੋਕੋਬਸ), ਪੈਰਿਸ ਵਿੱਚ ਸਥਿਤ ਡੋਮਿਨੀਕਨ ਕਾਨਵੇਂਟ ਦੀ ਵਜ੍ਹਾ ਨਾਲ ਪਿਆ ਜਿਥੇ ਉਹਨਾਂ ਨੇ ਮੀਇੰਗ ਕੀਤੀ ਸੀ। ਕਲੱਬ ਦਾ ਮੁਢ ਵਰਸੇਲਜ ਵਿੱਚ ਬੈਂਥੋਰਨ ਕਲੱਬ ਦੇ ਤੌਰ 'ਤੇ ਬਝਿਆ ਸੀ। ਇਸ ਵਿੱਚ ਬਰੇਟਨ ਪ੍ਰਤੀਨਿਧੀਆਂ ਦੇ ਇੱਕ ਸਮੂਹ ਨੇ ਹਿੱਸਾ ਲਿਆ ਸੀ। ਉਹ ਤਿੰਨਾ ਅਸਟੇਟਾਂ ਦੀ 1789 ਵਿੱਚ 1614 ਤੋਂ ਬਾਅਦ ਪਹਿਲੀ ਵਾਰ ਹੋਈ ਜਨਰਲ ਅਸੰਬਲੀ ਵਿੱਚ ਭਾਗ ਲੈਣ ਆਏ ਹੋਏ ਸਨ।[1] ਫ਼ਰਾਂਸ ਭਰ ਵਿੱਚ ਇਹਦੇ ਹਜ਼ਾਰਾਂ ਚੈਪਟਰ ਸਥਾਪਤ ਹੋ ਗਏ ਅਤੇ ਇਹਦੀ ਅਨੁਮਾਨਿਤ ਮੈਂਬਰਸ਼ਿਪ 4,20.000 ਸੀ। ਰੋਬਸਪੇਅਰ ਦੇ ਪਤਨ ਦੇ ਬਾਅਦ ਕਲੱਬ ਬੰਦ ਕਰ ਦਿੱਤਾ ਗਿਆ ਸੀ।[2]

ਸ਼ੁਰੂ ਸ਼ੁਰੂ ਵਿੱਚ ਉਦਾਰਵਾਦੀ ਇਹ ਕਲੱਬ ਬਾਅਦ ਵਿੱਚ ਦਹਿਸਤ ਦਾ ਦੌਰ ਚਲਾਉਣ ਕਰਕੇ ਬਦਨਾਮ ਹੋ ਗਿਆ। ਅੱਜ ਤੱਕ ਇਹ ਸ਼ਬਦ ਜੈਕੋਬਿਨ ਖੱਬੇ-ਪੱਖੀ ਖਾੜਕੂ ਕ੍ਰਾਂਤੀਕਾਰੀਆਂ ਲਈ ਵਰਤਿਆ ਜਾਂਦਾ ਹੈ।

  1. 1.0 1.1 "Jacobin Club (French political history) - Britannica Online Encyclopedia". Britannica.com. Retrieved 18 August 2011.
  2. "Jacobins Facts, information, pictures | Encyclopedia.com articles about Jacobins". Encyclopedia.com. Retrieved 18 August 2011.