ਟਵਿੰਕਲ ਖੰਨਾ
ਟਵਿੰਕਲ ਖੰਨਾ (ਟੀਨਾ ਜਤਿਨ ਖੰਨਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, 29 ਦਸਬੰਰ 1974 ਜਨਮ ਦਿਵਸ) ਇੱਕ ਭਾਰਤੀ ਇੰਟੀਰੀਅਰ ਡਿਜ਼ਾਈਨਰ, ਅਖਬਾਰੀ ਕਾਲਮਨਿਸਟ, ਫਿਲਮ ਨਿਰਮਾਤਾ, ਲੇਖਕ ਅਤੇ ਸਾਬਕਾ ਫਿਲਮ ਅਦਾਕਾਰਾ ਹੈ। ਟਵਿੰਕਲ ਦੀ ਪਹਿਲੀ ਕਿਤਾਬ ਦੀ ਇੱਕ ਲੱਖ ਤੋ ਵੱਧ ਕਪੀਆਂ ਦੀ ਵਿਕਰੀ ਹੋਈ, ਜਿਸ ਨਾਲ ਉਹ 2015 ਵਿੱਚ ਭਾਰਤ ਦੀ ਸਭ ਤੋ ਵੱਧ ਵਿਕਣ ਵਾਲੀ ਮਹਿਲਾ ਲਿਖਾਰੀ ਬਣ ਗਈ। ਟਵਿੰਕਲ ਨੇ 2016 ਵਿੱਚ ਸਾਲ ਦੀ ਸਭ ਤੋ ਵੱਧ ਹੋਲਨਾਕ (ਇਨਸਪਾਰਿੰਗ) ਔਰਤ ਹੋਣ ਦਾ ਆਉਟ ਲੁਕ ਦਾ ਅਵਾਰਡ ਵੀ ਜਿਤਿਆ[4] ਉਸ ਨੇ ਸੰਨ 1995 ਵਿੱਚ ਰੋਮਾਨਟਿਕ ਫਿਲਮ ਬਰਸਾਤ ਵਿੱਚ ਸ਼ਾਨਦਾਰ ਸ਼ੁਰੂਆਤ ਵਾਸਤੇ ਸਭ ਤੋ ਵਧੀਆ ਫੀਮੇਲ ਅਦਾਕਾਰਾ ਦਾ ਫਿਲਮ ਫੇਅਰ ਅਵਾਰਡ ਵੀ ਜਿਤਿਆ ਸੀ। 1999 ਵਿੱਚ ਓਹਨਾ ਨੇ ਤੇਲਗੂ ਫਿਲਮ ਸ਼ੀਨੂ ਵਿੱਚ ਮੁੱਖ ਅਦਾਕਾਰਾ ਦੇ ਤੌਰ ਤੇ ਕੰਮ ਕੀਤਾ ਸੀ. ਓਹ ਸਥਾਪਿਤ ਅਦਾਕਾਰਾ ਡਿੰਪਲ ਕਪਾੜੀਆ ਅਤੇ ਰਾਜੇਸ਼ ਖੰਨਾ ਦੀ ਲੜਕੀ ਹੈ। ਲਵ ਕੇ ਲੀਏ ਕੁਛ ਬੀ ਕਰੇਗਾ (2011) ਵਿੱਚ ਉਸ ਦੀ ਆਖਰੀ ਮੁਖ ਅਦਾਕਾਰੀ ਵਾਲੀ ਫਿਲਮ ਸੀ। ਟਵਿੰਕਲ ਖੰਨਾ ਨੇ ਬੌਬੀ ਦਿਉਲ, ਅਜੇ ਦੇਵਗਨ,ਸੈਫ ਅਲੀ ਖਾਨ, ਆਮਿਰ ਖਾਨ, ਸਲਮਾਨ ਖਾਨ, ਦੁਗਾਬਤੀ ਵੇਕੇਟਸ਼, ਗੋਵਿੰਦਾ ਅਤੇ ਅਕਸ਼ੇ ਕੁਮਾਰ ਨਾਲ ਫ਼ਿਲਮਾ ਵਿੱਚ ਕੰਮ ਕੀਤਾ ਹੈ।
ਟਵਿੰਕਲ ਖੰਨਾ | |
---|---|
![]() Khanna in 2010 | |
ਜਨਮ | ਟੀਨਾ ਜਤਿਨ ਖੰਨਾ 29 ਦਸੰਬਰ 1974[1] |
ਹੋਰ ਨਾਮ | Tina |
ਪੇਸ਼ਾ | ਅਦਾਕਾਰਾ, ਇੰਟੀਰੀਅਰ ਡਿਜ਼ਾਈਨਰ, ਫਿਲਮ ਨਿਰਮਾਤਾ, ਅਖਬਾਰੀ ਕਾਲਮਨਿਸਟ, ਲੇਖਕ |
ਸਰਗਰਮੀ ਦੇ ਸਾਲ | 1995–2001 |
ਜੀਵਨ ਸਾਥੀ | |
ਬੱਚੇ | 2 (1 daughter, 1 son) |
Parent(s) | ਰਾਜੇਸ਼ ਖੰਨਾ (ਪਿਤਾ) ਡਿੰਪਲ ਕਪਾਡੀਆ (mother) |
ਰਿਸ਼ਤੇਦਾਰ | Rinke Khanna (sister) Simple Kapadia (aunt) |
ਪੁਰਸਕਾਰ | Filmfare Award for Best Female Debut
Outlook Award 2016- Inspiring Woman Of the Year[2] Crossword Book Award 2016[3] |
ਆਪਣਾ ਅਦਾਕਾਰੀ ਦਾ ਕੈਰੀਅਰ ਛੱਡ ਕੇ ਉਸੇ ਸਾਲ ਤੋਂ ਹੀ ਉਸ ਨੇ ਇੰਟੀਰੀਅਰ ਡਿਜ਼ਾਈਨਰ ਦਾ ਉਮ ਸ਼ੁਰੂ ਕੀਤਾ, ਇਸ ਵਾਸਤੇ ਉਸਨੇ ਮੁੰਬਈ ਵਿੱਚ ਇੰਟੀਰੀਅਰ ਡਿਜ਼ਾਈਨਰ ਚੇਨ ਸਟੋਰ “ਦਾ ਵਾਇਟ ਵਿੰਡੋ” ਸਹਿ ਮਲਕੀਅਤ (ਕੋ ਓਨਰ) ਨਾਲ ਸ਼ੁਰੂ ਕੀਤੀ। ਉਸ ਦੇ ਕੋਲ ਕੋਈ ਪ੍ਰੋਫ਼ੇਸ਼ਨਲ ਡਿਗਰੀ ਨਹੀਂ ਸੀ ਪਰ ਉਸ ਨੇ ਦੋ ਸਾਲ ਤੱਕ ਇੱਕ ਆਰਟੀਟੈਕਟ ਨਾਲ ਕੰਮ ਕਰਕੇ ਇਸ ਨੂੰ ਸਿੱਖਿਆ ਓਹ ਗ੍ਰੇਜ਼ਿੰਗ ਗੋਟ ਪਿਚਰ ਨਾਮ ਦੀ ਫਿਲਮ ਕੰਪਨੀ ਦੀ ਸਹਿ ਸਸੰਥਾਪਕ ਵੀ ਹਨ ਜਿਸ ਹੇਠ ਉਹਨਾ ਨੇ ਛੇ ਫ਼ਿਲਮਾ ਅਤੇ ਮਰਾਠੀ ਡ੍ਰਾਮਾ 72 ਮਾਈਲਜ ਦਾ ਨਿਰਮਾਣ ਵੀ ਕੀਤਾ ਹੈ। ਓਹਨਾ ਨੇ ਸੰਨ 2010 ਵਿੱਚ ਫਿਲਮ ਤੀਸ ਮਾਰ ਖਾਨ ਵਿੱਚ ਮਹਿਮਾਨ ਕਲਾਕਾਰ ਦੇ ਤੌਰ ਤੇ ਵੀ ਕੰਮ ਕੀਤਾ ਸੀ।
ਸ਼ੁਰੂਆਤੀ ਜੀਵਨ ਅਤੇ ਪਰਿਵਾਰ
ਸੋਧੋਟਵਿੰਕਲ ਖੰਨਾ ਦਾ ਜਨਮ 29 ਦਸੰਬਰ 1974 ਨੂੰ ਮੁੰਬਈ ਵਿੱਚ ਹੋਇਆ ਸੀ, ਜੋ ਕਿ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਡਿੰਪਲ ਕਪਾਡੀਆ ਅਤੇ ਰਾਜੇਸ਼ ਖੰਨਾ ਦੀਆਂ ਦੋ ਧੀਆਂ ਵਿੱਚੋਂ ਪਹਿਲੀ ਸੀ, ਜਿਨ੍ਹਾਂ ਨਾਲ ਉਸ ਨੇ ਆਪਣਾ ਜਨਮਦਿਨ ਸਾਂਝਾ ਕੀਤਾ ਸੀ।[5] ਉਸ ਦੇ ਨਾਨਾ, ਚੁੰਨੀਭਾਈ ਕਪਾਡੀਆ ਇੱਕ ਗੁਜਰਾਤੀ ਵਪਾਰੀ ਸਨ ਅਤੇ ਉਸ ਦੇ ਪਿਤਾ ਰਾਜੇਸ਼ ਖੰਨਾ, ਜਿਸ ਦਾ ਜਨਮ ਪੰਜਾਬੀ ਖੱਤਰੀ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ, ਇੱਕ ਰੇਲਵੇ ਠੇਕੇਦਾਰਾਂ ਦੇ ਪਰਿਵਾਰ ਵਿੱਚੋਂ ਸੀ।[6][7][8] ਆਪਣੀ ਮਾਂ ਦੇ ਪੱਖ ਤੋਂ, ਉਹ ਸਿੰਪਲ ਕਪਾਡੀਆ ਦੀ ਭਤੀਜੀ ਸੀ, ਜੋ ਇੱਕ ਅਭਿਨੇਤਰੀ ਅਤੇ ਕਾਸਟਿਊਮ ਡਿਜ਼ਾਈਨਰ ਸੀ ਜਿਸ ਨੂੰ ਉਹ "ਪ੍ਰਸੰਨ" ਕਰਦੀ ਸੀ। ਉਸ ਦੀ ਭੈਣ ਰਿੰਕੀ ਖੰਨਾ ਅਤੇ ਚਚੇਰੇ ਭਰਾ ਕਰਨ ਕਪਾਡੀਆ ਨੇ ਵੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[9][10][11]
ਖੰਨਾ ਨੇ ਨਿਊ ਏਰਾ ਹਾਈ ਸਕੂਲ, ਪੰਚਗਨੀ ਅਤੇ ਨਰਸੀ ਮੋਨਜੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ ਵਿੱਚ ਪੜ੍ਹਾਈ ਕੀਤੀ।[12][5][13] ਆਪਣੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਚਾਰਟਰਡ ਅਕਾਊਂਟੈਂਟ ਵਜੋਂ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਅਤੇ ਦਾਖਲਾ ਪ੍ਰੀਖਿਆ ਦਿੱਤੀ ਪਰ ਆਪਣੇ ਮਾਤਾ-ਪਿਤਾ ਦੇ ਜ਼ੋਰ ਪਾਉਣ ਦੀ ਬਜਾਏ ਫ਼ਿਲਮ ਉਦਯੋਗ ਵਿੱਚ ਸ਼ਾਮਲ ਹੋ ਗਈ। ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਖੰਨਾ ਨੇ ਅੱਖਾਂ ਦੀ ਸਰਜਰੀ ਕਰਵਾਈ ਸੀ।
ਕਰੀਅਰ
ਸੋਧੋਐਕਟਿੰਗ ਕਰੀਅਰ
ਸੋਧੋਖੰਨਾ ਨਾ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬੋਬੀ ਦਿਉਲ ਦੇ ਨਾਲ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ਬਰਸਾਤ ਤੋ 1995 ਵਿੱਚ ਕੀਤੀ ਸੀ। ਓਹਨਾ ਦਾ ਫਿਲਮ ਵਿੱਚ ਚੋਣ ਮਸ਼ਹੂਰ ਅਭਿਨੇਤਾ ਧਰਮਿੰਦਰ ਨੇ ਕੀਤਾ ਸੀ ਅਤੇ ਫਿਲਮ ਦੀ ਰਿਲੀਜ ਤੋ ਪਹਿਲਾਂ ਹੀ ਖੰਨਾ ਨੂੰ ਦੋ ਹੋਰ ਪ੍ਰੋਜੇਕਟਸ ਵਾਸਤੇ ਸਾਇਨ ਕੀਤਾ ਗਿਆ ਸੀ.[14] ਇਸ ਫਿਲਮ ਨੇ ਬੋਕਸ ਔਫਿਸ ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਾਲ ਦੀ ਛੇਵੀ ਸਭ ਤੋ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਇਸ ਫਿਲਮ ਵਿੱਚ ਆਪਣੀ ਅਦਾਕਾਰੀ ਵਾਸਤੇ ਖੰਨਾ ਨੂੰ ਫਿਲਮ ਫੇਅਰ ਦਾ ਸਭ ਤੋ ਵਧੀਆ ਅਦਾਕਾਰਾ ਦਾ ਅਵਾਰਡ ਮਿਲਿਆ.[15] ਇਸ ਤੋ ਅਗਲੇ ਸਾਲ ਓਹਨਾ ਨੇ ਰਾਕ ਕੁਮਾਰ ਕੰਵਰ ਦੀ ਏਕ੍ਸ਼ਨ ਫਿਲਮ ਜਾਨ ਵਿੱਚ ਅਜੇ ਦੇਵਗਨ ਨਾਲ ਅਤੇ ਲਾਵਰੇੰਸ ਡੀਸੂਜਾ ਦੀ ਫਿਲਮ ਦਿਲ ਤੇਰਾ ਦੀਵਾਨਾ ਵਿੱਚ ਸੇਫ ਅਲੀ ਖਾਨ ਨਾਲ ਅਦਾਕਾਰੀ ਕੀਤੀ।
ਗੈਰ-ਫਿਲਮੀ ਜੀਵਨ
ਸੋਧੋ1996 ਵਿੱਚ, ਟਵਿੰਕਲ ਖੰਨਾ ਨੇ ਨਵੀਂ ਦਿੱਲੀ ਇਲਾਕੇ ਤੋਂ ਆਪਣੇ ਪਿਤਾ ਦੇ ਲੋਕ ਸਭਾ ਚੋਣ ਵਾਸਤੇ ਪ੍ਰਚਾਰ ਵੀ ਕੀਤਾ.[16] 2000 ਵਿੱਚ ਓਹ ਫੇਮਿਨਾ ਮਿਸ ਇੰਡੀਆ ਦੇ ਜੱਜ ਪੈਨਲ ਦਾ ਹਿੱਸਾ ਬਣੀ.[17] ਟਵਿੰਕਲ ਖੰਨਾ ਨੇ ਫ਼ਰਵਰੀ 2001 ਵਿੱਚ ਫਿਰੋਜ਼ ਖਾਨ ਦੀ ਆਲ ਦਾ ਬੈਸਟ ਵਿੱਚ ਮੁੱਖ ਅਦਾਕਾਰਾ ਦੇ ਤੋਰ ਤੇ ਥੀਏਟਰ ਦੀ ਸ਼ੁਰੂਆਤ ਕੀਤੀ ਸੀ.[18]
2002 ਵਿੱਚ, ਖੰਨਾ ਨੇ ਕ੍ਰਾਫੋਰਡ ਮਾਰਕੀਟ ਆਪਣੀ ਪੁਰਾਣੀ ਦੋਸਤ ਗੁਰਲੀਨ ਮਨਚੰਦਾ ਦੇ ਨਾਲ ਮਿਲ ਕੇ, ਮੁੰਬਈ ਵਿੱਚ ਆਪਣੇ ਇੰਟੀਰੀਅਰ ਡਿਜ਼ਾਈਨਰ ਸਟੋਰ “ਦਾ ਵਾਇਟ ਵਿੰਡੋ’ ਦੀ ਸ਼ੁਰੂਆਤ ਕੀਤੀ. ਟਵਿੰਕਲ ਖੰਨਾ ਦੇ ਸਟੋਰ “ਦਾ ਵਾਇਟ ਵਿੰਡੋ’ ਨੂੰ ਏਲੀ ਸ਼ਿੰਗਾਰ ਇੰਟਰਨੈਸ਼ਨਲ ਡਿਜ਼ਾਈਨ ਐਵਾਰਡ ਪ੍ਰਾਪਤ ਹੋਇਆ ਹੈ.[19]
ਜੀਵਨ
ਸੋਧੋ2001 ਵਿੱਚ, ਖੰਨਾ ਨੇ ਨਵੀਂ ਦਿੱਲੀ ਵਿੱਚ ਆਪਣੇ ਪਿਤਾ ਦੀ ਚੋਣ ਲਈ ਪ੍ਰਚਾਰ ਕੀਤਾ।[16] ਉਹ ਫਿਲਮਫੇਅਰ ਮੈਗਜ਼ੀਨ ਲਈ ਫੋਟੋ ਸੈਸ਼ਨ ਦੌਰਾਨ ਪਹਿਲੀ ਵਾਰ ਅਕਸ਼ੇ ਕੁਮਾਰ ਨੂੰ ਮਿਲੀ।[20] ਉਹਨਾਂ ਦਾ ਵਿਆਹ 17 ਜਨਵਰੀ 2001 ਨੂੰ ਹੋਇਆ ਅਤੇ ਉਨ੍ਹਾਂ ਦਾ ਇੱਕ ਪੁੱਤਰ, ਆਰਵ ਅਤੇ ਇੱਕ ਧੀ, ਨਿਤਾਰਾ ਹੈ।[21][22] ਕੁਮਾਰ ਅਕਸਰ ਆਪਣੀ ਸਫਲਤਾ ਦਾ ਸਿਹਰਾ ਖੰਨਾ ਨੂੰ ਦਿੰਦੇ ਹਨ।[23][24] 2009 ਵਿੱਚ, ਪੀਪਲ ਮੈਗਜ਼ੀਨ ਨੇ ਉਸ ਨੂੰ ਭਾਰਤ ਵਿੱਚ ਚੌਥੀ ਸਭ ਤੋਂ ਵਧੀਆ ਪਹਿਰਾਵੇ ਵਾਲੀ ਮਸ਼ਹੂਰ ਹਸਤੀ ਵਜੋਂ ਸੂਚੀਬੱਧ ਕੀਤਾ।[25] ਫਰਵਰੀ 2014 ਵਿੱਚ, ਉਸ ਦਾ ਇੱਕ ਗੁਰਦੇ ਦੀ ਪੱਥਰੀ ਨੂੰ ਹਟਾਉਣ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਪ੍ਰੇਸ਼ਨ ਕੀਤਾ ਗਿਆ ਸੀ।[26]
2009 ਵਿੱਚ, ਲੈਕਮੇ ਫੈਸ਼ਨ ਵੀਕ ਦੇ ਦੌਰਾਨ, ਉਸ ਨੇ ਅਕਸ਼ੈ ਕੁਮਾਰ ਦੀ ਜੀਨਸ (ਸਿਰਫ਼ ਪਹਿਲਾ ਬਟਨ) ਨੂੰ ਖੋਲ੍ਹਿਆ।[27] ਇਸ ਘਟਨਾ ਨੇ ਇੱਕ ਵਿਵਾਦ ਪੈਦਾ ਕੀਤਾ। ਇੱਕ ਸਮਾਜ ਸੇਵਕ ਜੋੜੇ ਅਤੇ ਇਵੈਂਟ ਆਯੋਜਕਾਂ ਦੇ ਖਿਲਾਫ਼ ਅਸ਼ਲੀਲਤਾ ਲਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਸੀ।[28] ਖੰਨਾ ਨੇ ਵਕੋਲਾ ਥਾਣੇ 'ਚ ਆਤਮ-ਸਮਰਪਣ ਕਰ ਦਿੱਤਾ ਅਤੇ ਜ਼ਮਾਨਤ 'ਤੇ ਰਿਹਾਅ ਹੋ ਗਈ। ਆਖਰਕਾਰ ਉਸ ਨੇ ਜੁਰਮ ਲਈ 30 ਦਿਨਾਂ ਦੀ ਜੇਲ੍ਹ ਕੱਟੀ।[29] ਜੁਲਾਈ 2013 ਵਿੱਚ, ਬੰਬੇ ਹਾਈ ਕੋਰਟ ਨੇ ਪੁਲਿਸ ਨੂੰ ਖੰਨਾ ਅਤੇ ਉਸ ਦੇ ਪਤੀ ਖਿਲਾਫ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ।[30] 2014 ਵਿੱਚ, ਖੰਨਾ ਅਤੇ ਉਸ ਦੀ ਭੈਣ ਨੇ ਆਪਣੇ ਪਿਤਾ ਦਾ ਘਰ 85 ਕਰੋੜ ਵਿੱਚ ਵੇਚ ਦਿੱਤਾ। ਉਸ ਨੇ ਨਵੰਬਰ 2014 ਤੋਂ ਇੱਕ ਟਵਿੱਟਰ ਅਕਾਉਂਟ ਬਣਾਇਆ ਹੈ।[31]
ਹਵਾਲੇ
ਸੋਧੋ- ↑ "Happy Birthday Twinkle Khanna, Sprinkling Stardust @41". NDTV. 28 December 2015. Retrieved 6 June 2016.
- ↑
- ↑
- ↑ "Outlook".
- ↑ 5.0 5.1
- ↑
- ↑
- ↑
- ↑
- ↑
- ↑
- ↑ Halim, Moeena (19 December 016). "Twinkle 'Funnybones' Khanna: The author who puts a bit of herself in her characters". India Today.
{{cite web}}
: Check date values in:|date=
(help) - ↑ Kulkarni, Ronjita (10 September 2015). "I pretend I was never in the movies!". Rediff. Retrieved 26 March 2020.
- ↑
- ↑
- ↑ 16.0 16.1 Roy, Meenu (1 January 1996). India Votes, Elections 1996: A Critical Analysis. Deep & Deep Publications. p. 152. ISBN 978-81-7100-900-8. ਹਵਾਲੇ ਵਿੱਚ ਗ਼ਲਤੀ:Invalid
<ref>
tag; name "Roy1996" defined multiple times with different content - ↑ Pathak, Jayshree (1 January 2006). The Crowning Secrets of Beauty Queens. Jaico Publishing House. p. 35. ISBN 978-81-7992-603-1.
- ↑
- ↑
- ↑
- ↑
- ↑
- ↑
- ↑
- ↑
- ↑
- ↑ Miller, Daniel; Woodward, Sophie (2011). Global Denim. Berg. p. 58. ISBN 978-1-84788-631-6.
- ↑
- ↑
- ↑
- ↑