ਡਾਇਓਡ ਇੱਕ ਬਿਜਲਈ ਪੁਰਜ਼ਾ ਹੈ ਜਿਸਦੇ ਦੋ ਟਰਮੀਨਲ ਹੁੰਦੇ ਹਨ, ਇਸ ਦੀ ਖੂਬੀ ਹੈ ਕਿ ਇਸ ਵਿਚੋਂ ਸਿਰਫ਼ ਇੱਕ ਪਾਸਿਓਂ ਬਿਜਲੀ ਲੰਘ ਸਕਦੀ ਹੈ। ਇਸ ਸਦਕਾ ਇਹ ਏ ਸੀ ਬਿਜਲੀ ਨੂੰ ਡੀ ਸੀ ਬਿਜਲੀ ਚ ਪਲ਼ਟਣ ਲਈ ਤੇ ਰੇਡੀਓ ਚ ਰੇਡੀਓ ਸਿਗਨਲ ਨੂੰ ਮੋਡੋਲੀਸ਼ਨ ਚ ਬਦਲਣ ਲਈ ਵਰਤਿਆ ਜਾਂਦਾ ਹੈ। ਅੱਜਕਲ੍ਹ ਆਮ ਤੌਰ 'ਤੇ ਸਿਲੀਕਾਨ ਦੇ ਡਾਇਓਡ ਵਰਤੇ ਜਾਂਦੇ ਹਨ।

ਇੱਕ ਡਾਇਓਡ ਦਾ ਕਲੋਜ਼ਅੱਪ, ਵਰਗ-ਨੁਮਾ ਸੈਮੀਕੰਡਕਟਰ ਬਲੌਰ (ਖੱਬੇ ਕਾਲਾ ਕਾਲਾ) ਦਿਖਾਈ ਦੇ ਰਿਹਾ ਹੈ।
ਵਭਿੰਨ ਪ੍ਰਕਾਰ ਦੇ ਅਰਧਚਾਲਕ ਡਾਇਓਡ। ਸਭ ਤੋਂ ਹੇਠਾਂ ਵਾਲਾ ਇੱਕ ਬ੍ਰਿਜ-ਰੇਕਟੀਫਾਇਰ ਹੈ ਜੋ ਚਾਰ ਡਾਇਓਡਾਂ ਨਾਲ ਬਣਿਆ ਹੁੰਦਾ ਹੈ। ਬਹੁਤੇ ਡਾਇਓਡਾਂ ਵਿੱਚ ਇੱਕ ਚਿੱਟੇ ਜਾਂ ਕਾਲੇ ਰੰਗ ਦਾ ਬੈਂਡ ਕੈਥੋਡ ਟਰਮੀਨਲ ਦੀ, ਅਰਥਾਤ ਉਸ ਟਰਮੀਨਲ ਦੀ ਪਹਿਚਾਣ ਹੈ ਜਿਸ ਰਾਹੀਂ ਪਾਜ਼ੇਟਿਵ ਚਾਰਜ (ਰਵਾਇਤੀ ਧਾਰਾ) ਦਾ ਪ੍ਰਵਾਹ ਹੁੰਦਾ ਹੈ, ਜਦੋਂ ਡਾਇਓਡ ਸੰਚਾਲਨ ਕਰ ਰਿਹਾ ਹੁੰਦਾ ਹੈ।[1][2][3][4]
ਇੱਕ ਵੈਕਿਊਮ ਟਿਊਬ ਡਾਇਓਡ ਦੀ ਬਣਤਰ।

ਹਵਾਲੇ ਸੋਧੋ

  1. Tooley, Mike (2012). Electronic Circuits: Fundamentals and Applications, 3rd Ed. Routlege. p. 81. ISBN 1-136-40731-6.
  2. Lowe, Doug (2013). "Electronics Components: Diodes". Electronics All-In-One Desk Reference For Dummies. John Wiley & Sons. Retrieved January 4, 2013.
  3. Crecraft, David; Stephen Gergely (2002). Analog Electronics: Circuits, Systems and Signal Processing. Butterworth-Heinemann. p. 110. ISBN 0-7506-5095-8.
  4. Horowitz, Paul; Winfield Hill (1989). The Art of Electronics, 2nd Ed. London: Cambridge University Press. p. 44. ISBN 0-521-37095-7.