ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਂਕ ਉੱਤੇ ਤਿੰਨ ਅਤੇ ਚਾਰ ਜੂਨ ਨੂੰ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਹੋਏ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਨ੍ਹਾਂ ਦਾ ਬੇਰਹਿਮੀ ਨਾਲ ਦਮਨ ਕੀਤਾ ਸੀ। ਇਸ ਘਟਨਾ ਨੂੰ ਹੁਣ ਤੀਆਨਾਨਮੇਨ ਚੌਕ ਹੱਤਿਆਕਾਂਡ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। 4 ਜੂਨ 1989 ਨੂੰ ਚੀਨ ਦੀ ਫੌਜ ਨੇ ਬੰਦੂਕਾਂ ਅਤੇ ਟੈਂਕਰਾਂ ਦੇ ਜਰੀਏ ਸ਼ਾਂਤੀਪੂਰਵਕ ਰੋਸ ਮੁਜਾਹਰਾ ਕਰ ਰਹੇ ਨਿਹੱਥੇ ਨਾਗਰਿਕਾਂ ਦਾ ਕੁਚਲ ਦਿੱਤਾ ਸੀ।[1] ਇਹ ਲੋਕ ਬੀਜਿੰਗ ਦੇ ਇਸ ਮਸ਼ਹੂਰ ਚੌਕ ਉੱਤੇ ਫੌਜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਥੇ ਵਿਦਿਆਰਥੀ ਸੱਤ ਹਫ਼ਤੇ ਤੋਂ ਡੇਰਾ ਜਮਾਏ ਬੈਠੇ ਸਨ।

ਚਾਰ ਜੂਨ ਦਾ ਹੱਤਿਆਕਾਂਡ
1989 ਵਿੱਚ ਚੀਨ ਵਿੱਚ ਲੋਕਰਾਜ ਲਈ ਅੰਦੋਲਨ ਦਾ ਹਿੱਸਾ
Tank Man Long Shot by Stuart Franklin.jpg
ਤੀਆਨਾਨਮੇਨ ਚੌਕ ਵਿੱਚ ਟਾਈਪ 59 ਟੈਂਕ। ਹੇਠਾਂ ਖੱਬੇ "ਟੈਂਕ ਮੈਨ" ਨਜ਼ਰ ਆਉਂਦਾ ਹੈ।
ਤਾਰੀਖ15 ਅਪ੍ਰੈਲ 1989 (1989-04-15) – 4 ਜੂਨ 1989 (1989-06-04)
ਸਥਾਨਬੀਜਿੰਗ
ਦੇਸ਼ ਭਰ ਦੇ 400 ਸ਼ਹਿਰ
ਕਾਰਨ
ਟੀਚੇਸਮਾਜਕ ਸਮਾਨਤਾ, "ਭ੍ਰਿਸ਼ਟਾਚਾਰ ਰਹਿਤ ਕਮਿਊਨਿਸਟ ਪਾਰਟੀ ", ਪ੍ਰੈੱਸ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ, ਸਮਾਜਵਾਦ, ਲੋਕਤੰਤਰ
ਢੰਗਭੁੱਖ ਹੜਤਾਲ, ਧਰਨਾ, ਜਨਤਕ ਚੌਕ 'ਤੇ ਕਬਜ਼ਾ
ਅੰਦਰੂਨੀ ਲੜਾਈ ਦੀਆਂ ਧਿਰਾਂ
ਯੂਨੀਵਰਸਿਟੀ ਵਿਦਿਆਰਥੀ
ਫੈਕਟਰੀ ਵਰਕਰ
ਬੁੱਧੀਜੀਵੀ
ਅਰਾਜਕੀਏ ਅਤੇ ਫਸਾਦੀ
ਹੋਰ

ਇਹ ਰੋਸ ਮੁਜਾਹਰੇ ਅਪਰੈਲ 1989 ਵਿੱਚ ਕਮਿਊਨਿਸਟ ਪਾਰਟੀ ਦੇ ਪੂਰਵ ਮਹਾਸਚਿਵ ਅਤੇ ਉਦਾਰ ਸੁਧਾਰਵਾਦੀ ਹੂ ਯਾਓ ਬਾਂਗ ਦੀ ਮੌਤ ਦੇ ਬਾਅਦ ਸ਼ੁਰੂ ਹੋਏ ਸਨ। ਹੂ ਚੀਨ ਦੇ ਰੂੜੀਵਾਦੀਆਂ ਅਤੇ ਸਰਕਾਰ ਦੀਆਂ ਆਰਥਕ ਅਤੇ ਰਾਜਨੀਤਕ ਨੀਤੀਆਂ ਦੇ ਵਿਰੋਧ ਵਿੱਚ ਸਨ ਅਤੇ ਹਾਰਨ ਦੇ ਕਾਰਨ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਵਿਦਿਆਰਥੀਆਂ ਨੇ ਉਹਨਾਂ ਦੀ ਯਾਦ ਵਿੱਚ ਮਾਰਚ ਆਯੋਜਿਤ ਕੀਤਾ ਸੀ।

ਹਵਾਲੇਸੋਧੋ

  1. "The Gate of Heavenly Peace". Long Bow Group Inc. in collaboration with ITVS. 1995. Retrieved 15 January 2012.