ਮੁੱਖ ਮੀਨੂ ਖੋਲ੍ਹੋ

ਤੂ ਯੂਯੂ (ਚੀਨੀ: 屠呦呦; ਜਨਮ 30 ਦਸੰਬਰ 1930) ਇੱਕ ਚੀਨੀ ਚਿਕਿਤਸਾ ਵਿਗਿਆਨੀ, ਫਾਰਮਾਸਿਊਟੀਕਲ ਕੈਮਿਸਟ, ਅਤੇ ਅਧਿਆਪਕ ਹੈ ਜਿਸ ਨੂੰ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਾਲੀਆਂ ਦਵਾਈਆਂ, ਅਰਤੇਮਿਸੀਨਿਨ (ਕਿੰਗਹਾਓਸੂ ਵੀ ਕਹਿੰਦੇ ਹਨ) ਅਤੇ ਡੀਹਾਈਡਰੋਅਰਤੇਮਿਸੀਨਿਨ, ਜੋ ਕਿ ਮਲੇਰੀਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ, ਦੀ ਖੋਜ ਦੇ ਲਈ ਖ਼ਾਸ ਤੌਰ ਉੱਤੇ ਜਾਣਿਆ ਜਾਂਦਾ ਹੈ। ਮਲੇਰੀਆ ਦਾ ਇਲਾਜ ਕਰਨ ਲਈ ਅਰਤੇਮਿਸੀਨਿਨ ਦੀ ਉਸ ਦੀ ਖੋਜ ਨੂੰ 20ਵੀਂ ਸਦੀ ਵਿੱਚ ਤਪਤਖੰਡੀ ਦਵਾਈ ਦੀ ਅਤੇ ਦੱਖਣੀ ਏਸ਼ੀਆ, ਅਫਰੀਕਾ, ਅਤੇ ਦੱਖਣੀ ਅਮਰੀਕਾ ਵਰਗੇ ਗਰਮ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦੀ ਸਿਹਤ ਦੇ ਸੁਧਾਰ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਸਮਝਿਆ ਜਾਂਦਾ ਹੈ। ਆਪਣੇ ਕੰਮ ਦੇ ਲਈ, ਤੂ ਨੇ 2011 ਵਿੱਚ ਕਲੀਨੀਕਲ ਮੈਡੀਸਨ ਲਈ ਲਾਸਕਰ ਪੁਰਸਕਾਰ ਪ੍ਰਾਪਤ ਕੀਤਾ ਹੈ ਅਤੇ ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ 2015 ਦਾ ਨੋਬਲ ਪੁਰਸਕਾਰ। ਤੂ ਇਤਿਹਾਸ 'ਚ ਪਹਿਲੀ ਮੂਲ ਚੀਨੀ ਹੈ ਜਿਸਨੇ ਕੁਦਰਤੀ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਤੇ ਲਾਸਕਰ ਪੁਰਸਕਾਰ ਹਾਸਲ ਕੀਤਾ ਹੈ, ਜਿਸ ਚੀਨ ਵਿੱਚ ਹੀ ਪੜ੍ਹਾਈ ਕੀਤੀ ਅਤੇ ਖੋਜ ਕੰਮ ਵੀ ਚੀਨ ਦੇ ਅੰਦਰ ਹੀ ਕੀਤਾ .[1]

ਤੂ ਯੂਯੂ
屠呦呦
ਜਨਮ (1930-12-30) 30 ਦਸੰਬਰ 1930 (ਉਮਰ 88)
ਨਿੰਗਬੋ, ਝੀਜਿਆਂਗ, ਚੀਨ
ਕੌਮੀਅਤਚੀਨੀ
ਖੇਤਰਕਲੀਨੀਕਲ ਮੈਡੀਸਨ
Medicinal chemistry
ਅਦਾਰੇਪਰੰਪਰਾਗਤ ਚੀਨੀ ਚਿਕਿਤਸਾ ਦੀ ਚੀਨ ਅਕੈਡਮੀ
ਮਸ਼ਹੂਰ ਕਰਨ ਵਾਲੇ ਖੇਤਰਪਰੰਪਰਾਗਤ ਚੀਨੀ ਮੈਡੀਸਨ
Chinese herbology
ਅਰਤੇਮਿਸੀਨਿਨ
Dihydroartemisinin
ਅਹਿਮ ਇਨਾਮਕਲੀਨੀਕਲ ਮੈਡੀਕਲ ਰਿਸਰਚ ਦੇ ਲਈ ਐਲਬਰਟ ਲਾਸਕਰ ਪੁਰਸਕਾਰ (2011)
Warren Alpert Foundation Prize (2015)
ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (2015)
ਅਲਮਾ ਮਾਤਰਬੀਜਿੰਗ ਸਿਹਤ ਵਿਗਿਆਨ ਯੂਨੀਵਰਸਿਟੀ (now Peking University Health Science Center)
ਤੂ ਯੂਯੂ
ਚੀਨੀ 屠呦呦

ਹਵਾਲੇਸੋਧੋ

  1. Miller, Louis H.; Su, Xinzhuan (2011). "Artemisinin: Discovery from the Chinese Herbal Garden". Cell. 146 (6): 855–8. PMC 3414217 . PMID 21907397. doi:10.1016/j.cell.2011.08.024.