ਥਾਈ ਏਅਰਵੇਜ ਇੰਟਰਨੇਸ਼ਨਲ ਪਬਲਿਕ ਕੰਪਨੀ ਲਿਮਟਿਡ, ਥਾਈ (ਥਾਈ ਏਅਰਵੇਜ ਦਾ ਵਪਾਰਿਕ ਨਾਮ ਸ਼ੇਅਰ ਮਾਰਕਿਟ ਵਿੱਚ) ਥਾਈਲੈਡ ਦੀ ਨੈਸ਼ਨਲ ਏਅਰਲਾਇਨ ਹੈ।[1] ਇਹ ਏਅਰ ਲਾਇਨਜ 1988 ਵਿੱਚ ਬਣਾਈ ਗਈ ਅਤੇ ਵੈਬਹਵਬਾੜੀ ਰਗਨਸਿਟ ਰੋਡ, ਚਾਕੁਚੱਕ ਜ਼ਿਲ੍ਹਾ ਬੈਨਕੋਕ ਤੇ ਇਸ ਦੇ ਕਾਰਪੋਰੇਟ ਹੈੱਡਕੁਆਰਟਰ ਹਨ।[2] ਅਤੇ ਮੁੱਖ ਤੌਰ ਸੁਬਰਨਾਭੂਮਿ ਹਵਾਈ ਅੱਡੇ, ਦੇ ਬਾਹਰ ਕੰਮ ਕਰਦੀ ਹੈ। ਥਾਈ ਸਟਾਰ ਅਲਾਇੰਸ ਦੀ ਸੰਸਥਾਪਕ ਅੰਗ ਹੈ . ਥਾਈ ਏਅਰਲਾਈਨ ਘੱਟ ਕੀਮਤ ਵਾਲੀ ਚੋਣ ਕੈਰੀਅਰ ਨੋਕ ਏਅਰ ਦੇ ਵਿੱਚ 49 % ਹਿੱਸੇਦਾਰੀ ਦੇ ਨਾਲ ਸਭ ਤੋ ਵੱਡਾ ਹਿੱਸੇਦਾਰ ਹੈ,[3] ਅਤੇ ਇਸ ਨੇ ਨਵੇਂ ਏਅਰਬੱਸ A320 ਜਹਾਜ਼ ਨਾਲ 2012 ਦੇ ਮੱਧ ਵਿੱਚ ਥਾਈ ਸਮਾਇਲ ਹੇਠ ਇੱਕ ਖੇਤਰੀ ਕੈਰੀਅਰ ਸ਼ੁਰੂ ਕੀਤਾ ਹੈ।[4] ਸੁਬਰਨਾਭੂਮਿ ਹਵਾਈ ਅੱਡੇ ਹੱਬ ਦੇ ਤੋਰ ਤੇ, ਥਾਈ 35 ਦੇਸ਼ਾ ਵਿੱਚ 78 ਡੈਸਟੀਨੇਸ਼ਨਾ ਲਈ 80 ਜਹਾਜ਼ ਦੇ ਫਲੀਟ ਵਰਤ ਕੇ ਉਡਾਨਾ ਭਰਦੀ ਹੈ। ਇਹ ਏਅਰਲਾਈਨ ਦੁਨੀਆ ਦੇ ਦੋ ਸਭ ਤੋ ਲੰਬੇ ਗੈਰ - ਸਟਾਪ ਰਸਤੇ, ਬੈਨਕੋਕ, ਲਾਸ ਵੇਗਾਸ ਅਤੇ ਨਿਊਯਾਰਕ ਸਿਟੀ ਦੇ ਵਿਚਕਾਰ ਆਪਰੇਟਰ ਸੀ, ਪਰ ਉੱਚ ਹਵਾਈ ਬਾਲਣ ਕੀਮਤ, ਜਹਾਜ਼ ਦੇ ਵਾਪਿਸ ਲੈਣ, ਸਾਮਾਨ ਦਾ ਭਾਰ ਸੀਮਾ ਅਤੇ ਵਧ ਹਵਾਈ ਏਅਰਲਾਈਨ ਕਾਰਨ ਅਮਰੀਕਾ ਲਈ ਗੈਰ - ਸਟਾਪ ਉਡਾਨਾ ਦੀਆ ਸਾਰੀਆ ਸੇਵਾ ਨੂੰ 2012 ਵਿੱਚ ਬੰਦ ਕਰ ਦਿੱਤਾ. 2013 ਤੋ, ਬੈਨਕੋਕ ਅਤੇ ਲਾਸ ਵੇਗਾਸ ਦੇ ਵਿਚਕਾਰ ਸੇਵਾ ਸੋਲ (seoul) ਨੇੜੇ ਇਚੀਉਨ ਅੰਤਰਰਾਸ਼ਟਰੀ ਹਵਾਈਅਡੇ ਦੁਆਰਾ ਸੇਵਾ ਕੀਤੀ ਹਨ। ਥਾਈ ਦੇ ਰੂਟ ਨੈੱਟਵਰਕ ਵਿੱਚ, ਯੂਰਪ, ਪੂਰਬੀ ਏਸ਼ੀਆ, ਅਤੇ ਦੱਖਣੀ ਪੱਛਮੀ ਏਸ਼ੀਆ ਦੀਆ ਉਡਾਨਾ ਦਾ ਪੂਰਾ ਦੱਬਦਬਾ ਹੈ ਅਤੇ ਏਅਰਲਾਈਨ ਓਸ਼ੇਨੀਆ ਵਿੱਚ ਪੰਜ ਸ਼ਹਿਰ ਸੇਵਾ ਦਿੰਦਾ ਹੈ। ਥਾਈ ਲੰਡਨ ਹਿਥਰੋ ਹਵਾਈ ਅੱਡੇ ਦੀ ਸੇਵਾ ਦੇਣ ਵਾਲੀ ਪਹਿਲੀ ਏਸ਼ੀਆ - ਪੈਸਿਫਿਕ ਏਅਰਲਾਈਨ ਸੀ. ਏਸ਼ੀਆ - ਪੈਸੀਫਿਕ ਕੈਰੀਅਰ ਵਿੱਚ, ਥਾਈ ਯੂਰਪ ਵਿੱਚ ਸਭ ਤੋ ਵੱਡੀ ਯਾਤਰੀ ਉਡਾਨਾ ਦੀ ਸੇਵਾ ਦਿੰਦੀ ਹੈ . ਥਾਈ ਇਸ ਵੇਲੇ ਬੈਨਕੋਕ ਸੰਯੁਕਤ, ਰਿਡਿੰਗ ਅਤੇ ਰੈਡ ਬੁਲੱ ਰੇਸਿੰਗ ਦੇ ਅਧਿਕਾਰੀਕ ਪ੍ਰਾਯੋਜਕ ਹਨ।

ਇਤਿਹਾਸ

ਸੋਧੋ

ਸ਼ੁਰੂਆਤ

ਸੋਧੋ

1960 ਵਿੱਚ ਥਾਈ ਏਅਰਵੇਜ ਦਾ ਆਰੰਭ, ਸਕੈਨਦੀਵਿਅਨ ਏਅਰਲਾਈਨਜ਼ (ਐਸ ਏ ਐਸ) (ਕੰਪਨੀ ਦੇ 30 ਫੀਸਦੀ ਸ਼ੇਅਰ ਜੋ ਕਿ 2 ਲੱਖ ਦਾ ਥਾਈ ਬਾਠ) ਅਤੇ ਥਾਈਲੈਡ ਦੇ ਘਰੇਲੂ ਕੈਰੀਅਰ, ਥਾਈ ਏਅਰਵੇਜ ਕੰਪਨੀ ਵਿਚਕਾਰ ਇੱਕ ਸੰਯੁਕਤ ਉੱਦਮ ਦੇ ਤੌਰ 'ਤੇ ਹੋਇਆ. ਸੰਯੁਕਤ ਉੱਦਮ ਦੇ ਮਕਸਦ ਘਰੇਲੂ ਕੈਰੀਅਰ ਥਾਈ ਏਅਰਵੇਜ ਕੰਪਨੀ ਲਈ ਇੱਕ ਇੰਟਰਨੈਸ਼ਨਲ ਵਿੰਗ ਬਣਾਉਣ ਲਈ ਸੀ. ਐਸ ਏ ਐਸ ਸੰਭਵਿਤ ਛੋਟੇ ਸਮੇਂ ਦੇ ਅੰਦਰ ਇੱਕ ਪੂਰੀ ਸੁਤੰਤਰ ਕੌਮੀ ਏਅਰਲਾਈਨ ਬਣਾਉਣ ਦੇ ਉਦੇਸ਼ ਨਾਲ ਕੰਮ, ਪ੍ਰਬੰਧਕੀ, ਅਤੇ ਮਾਰਕੀਟਿੰਗ ਸਿਖਲਾਈ ਸਹਾਇਤਾ ਨਾਲ ਮਹਾਰਤ ਮੁਹੱਈਆ ਕਰਵਾਉਣੀ ਸੀ. ਥਾਈ ਨਾਗਰਿਕ ਸਿਖਲਾਈ ਅਤੇ ਅਨੁਭਵ, ਦੁਆਰਾ, ਪੂਰੀ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲਣ ਨੂੰ ਹੌਲੀ-ਹੌਲੀ ਸੰਭਾਲਨ ਲੱਗੇ ਅਤੇ ਪ੍ਰਵਾਸੀ (ਅਕਸਪੈਰਿਟਿਡ) ਸਟਾਫ ਦੀ ਗਿਣਤੀ ਨੂੰ ਵਿਧੀਵੱਧ ਘੱਟਾ ਕੇ 1987 ਤੱਕ ਥਾਇਲੈਡ ਆਧਾਰਿਤ ਸਟਾਫ ਦੀ ਇੱਕ ਫੀਸਦੀ ਤੱਕ ਲੈ ਆਏ.

ਕੈਰੀਅਰ ਦੀ ਪਹਿਲੀ ਮਾਲ (ਰੈਵੇਨਿਉ) ਉਡਾਣ 1 ਮਈ 1960 ਨੂੰ ਸੀ. ਉਡਾਣ ਨੂੰ ਨੌ ਵਿਦੇਸ਼ੀ ਏਸ਼ੀਆਈ ਡੈਸਟੀਨੇਸ਼ਨਾ ਤੱਕ ਚਲਾਇਆ ਗਿਆ ਸੀ, ਪਹਿਲੇ ਇਟੰਰ ਕੋਨਟੀਨੈਟਲ ਸੇਵਾ, ਆਸਟਰੇਲੀਆ ਨੂੰ 1971 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਅਗਲੇ ਸਾਲ ਯੂਰੁਪ ਨੂੰ ਉਡਾਣਾ ਸ਼ੁਰੂ ਕੀਤੀਆ ਗਈਆ. ਉਤਰੀ ਅਮਰੀਕਾ ਨੂੰ ਉਡਾਣਾ ਦੀ ਸੇਵਾ 1980 ਵਿੱਚ ਸ਼ੁਰੂ ਕੀਤੀ ਗਈ.1 ਅਪਰੈਲ 1977 ਉੱਤੇ, ਐਸ ਏ ਐਸ ਦੀ ਮੋਦਰਿਕ ਸ਼ਮੂਲੀਅਤ ਦੇ 17 ਸਾਲ ਬਾਅਦ, ਥਾਈ ਸਰਕਾਰ ਨੂੰ ਐਸ ਏ ਐਸ - ਮਾਲਕੀ ਸ਼ੇਅਰ ਦੇ ਬਾਕੀ 15 % ਨੂੰ ਖਰੀਦਿਆ ਅਤੇ ਥਾਈ ਏਅਰਲਾਈਨ, ਥਾਈ ਸਰਕਾਰ ਦੀ ਪੂਰੀ ਮਾਲਕੀ ਵਾਲੀ ਏਅਰਲਾਈਨ ਬਣ ਗਈ.

ਹਵਾਲੇ

ਸੋਧੋ
  1. Kositchotethana, Boonsong (26 May 2015). "Carriers in Asia Pacific stuck in red". Bangkok Post. Retrieved 26 September 2015.
  2. "On-Board Thai Airways". cleartrip.com. Archived from the original on 21 ਮਾਰਚ 2015. Retrieved 26 September 2015. {{cite web}}: Unknown parameter |dead-url= ignored (|url-status= suggested) (help)
  3. "Shareholders". Nok Air. Archived from the original on 29 ਅਕਤੂਬਰ 2012. Retrieved 26 September 2015. {{cite web}}: Unknown parameter |dead-url= ignored (|url-status= suggested) (help)
  4. "THAI realigns plan for a better year". The Nation. Archived from the original on 23 ਫ਼ਰਵਰੀ 2014. Retrieved 26 September 2015. {{cite web}}: Unknown parameter |dead-url= ignored (|url-status= suggested) (help)