ਥਾਲੀਆਂ ਕੱਢਣੀਆਂ' ਜਿਸ ਦਿਨ ਬਰਾਤੀ ਕੁੜੀ ਦੇ ਪਿੰਡ ਕੁੜੀ ਨੂੰ ਵਿਆਹੁਣ ਜਾਂਦੇ ਹਨ,ਜੇਕਰ ਉਹਨਾ ਦੇ ਆਪਣੇ ਪਿੰਡ ਦੀਆਂ ਕੁੜੀਆਂ ਉਸ ਪਿੰਡ ਵਿੱਚ ਵਿਆਹੀਆਂ ਹੋਣ ਤਾਂ ਉਹਨਾ ਦੀਆਂ ਥਾਲੀਆਂ ਕੱਢਆਂ ਜਾਂਦੀਆਂ ਹਨ। ਭਾਵ ਰੋਟੀ ਜਾਂ ਜੋ ਕੁਝ ਵੀ ਬਣਿਆ ਹੋਵੇ ਜਾਂ ਸ਼ਗਨ ਵਜੋਂ ਕੁਝ ਰੁਪਏ ਉਸ ਕੁੜੀ ਨੂੰ ਦਿੰਦੇ ਹਨ। ਕਈ ਲੋਕ ਤਾਂ ਪਿੰਡ ਦੀਆਂ ਵਿਆਹੀਆਂ ਧੀਆਂ ਭੈਣਾ ਨੂੰ ਸੂਟ ਵੀ ਲੈ ਜਾਂਦੇ ਹਨ ਅਤੇ ਉਹ ਕੁੜੀ ਵੀ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਵੀ ਦਿੰਦੀ ਹੈ। ਇਸ ਰਸਮ ਨੂੰ ਥਾਲੀਆਂ ਕੱਢਣ ਦੀ ਰਸਮ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਰਸਮ ਮੇਲ ਮਿਲਾਪ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਆਪਸੀ ਪਿਆਰ ਅਤੇ ਮੇਲ-ਜੋਲ ਵਧਦਾ ਹੈ।[1]

ਹਵਾਲੇ

ਸੋਧੋ
  1. ਡਾ ਰੁਪਿੰਦਰਜੀਤ ਗਿੱਲ. "ਵਿਆਹ ਦੀਆਂ ਰਸਮਾ". p. 76. {{cite web}}: |access-date= requires |url= (help); Missing or empty |url= (help)