ਥਿਓਡੋਰ ਡਬਲਯੂ ਐਡੋਰਨੋ (/əˈdɔːrn/;[7] ਜਰਮਨ: [aˈdɔʀno]; ਜਨਮ ਵੇਲੇ ਨਾਂ  ਥਿਓਡੋਰ ਲੁਡਵਿਗ ਵਿਜ਼ੰਗਰੰਡ; 11 ਸਤੰਬਰ, 1903 – 6 ਅਗਸਤ, 1969) ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ  ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ। 

ਥਿਓਡੋਰ ਡਬਲਯੂ ਐਡੋਰਨੋ
(ਅਪਰੈਲ 1964)
ਜਨਮ(1903-09-11)11 ਸਤੰਬਰ 1903
ਮੌਤ6 ਅਗਸਤ 1969(1969-08-06) (ਉਮਰ 65)
ਵਿਸਪ, ਵਾਲਿਸ, ਸਵਿਟਜ਼ਰਲੈਂਡ
ਰਾਸ਼ਟਰੀਅਤਾਜਰਮਨ
ਹੋਰ ਨਾਮਥਿਓਡੋਰ ਲੁਡਵਿਗ ਵਿਜ਼ੰਗਰੰਡ
ਕਾਲ20 ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲ
ਮੁੱਖ ਰੁਚੀਆਂ
ਮੁੱਖ ਵਿਚਾਰ
ਪ੍ਰਭਾਵਿਤ ਹੋਣ ਵਾਲੇ

ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ 'ਤੇ, ਉਸ ਦੀਆਂ ਰਚਨਾਵਾਂ - ਜਿਵੇਂ ਡਾਇਅਲੈਕਟਿਕ ਆਫ਼ ਐਨਲਾਈਕੇਨਮੈਂਟ (1947), ਮਿਨੀਮਾ ਮੋਰਾਲੀਆ (1951) ਅਤੇ ਨੈਗੇਟਿਵ ਡਾਇਅਲੈਕਟਿਕਸ (1966) - ਨੇ ਯੂਰਪੀਅਨ ਨਵੇਂ ਖੱਬਿਆਂ ਨੂੰ ਪ੍ਰਭਾਵਿਤ ਕੀਤਾ। 

20 ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਵਿੱਚ ਹੋਂਦਵਾਦ ਅਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਪ੍ਰਚਲਤ ਪ੍ਰੋਗਰਾਮਾਂ ਵਿਚ, ਐਡੋਰਨੋ ਨੇ ਸ਼ਾਨ ਕੀਅਰਗੇਗੌਦ ਅਤੇ ਐਡਮੰਡ ਹਸਰਲ ਦੇ ਅਧਿਐਨ ਦੇ ਰਾਹੀਂ ਕੁਦਰਤੀ ਇਤਿਹਾਸ ਦਾ ਇੱਕ ਦਵੰਦਵਾਦੀ ਸੰਕਲਪ ਪੇਸ਼ ਕੀਤਾ ਜਿਸਨੇ ਤੱਤ-ਵਿਗਿਆਨ ਅਤੇ ਅਨੁਭਵਵਾਦ ਦੀਆਂ ਦੋਹਾਂ ਪ੍ਰਕਿਰਿਆਵਾਂ ਦੀ ਆਲੋਚਨਾ ਕੀਤੀ। ਪਿਆਨੋਵਾਦਕ ਦੇ ਤੌਰ 'ਤੇ ਕਲਾਸੀਕਲ ਸਿਖਲਾਈ ਪ੍ਰਾਪਤ ਜਿਸ ਦੀਆਂ ਅਰਨੋਲਡ ਸ਼ੋਨਬਰਗ ਦੀ ਬਾਰਾਂ-ਟੋਨ ਤਕਨੀਕ ਨਾਲ ਹਮਦਰਦੀਆਂ ਦਾ ਨਤੀਜਾ ਦੂਜੇ ਵਿਆਨੀਜ਼ ਸਕੂਲ ਦੇ ਐਲਬਨ ਬਰਗ ਨਾਲ ਉਸਦੀ ਸੰਗੀਤ ਰਚਨਾ ਦੀ ਪੜ੍ਹਾਈ ਕਰਨ ਵਿੱਚ ਨਿਕਲਿਆ, ਅਤੇ ਇਸ ਨੇ ਐਡੋਰਨੋ ਦੀ ਐਵਾਂ-ਗਾਰਦ ਸੰਗੀਤ ਪ੍ਰਤੀ ਵਚਨਬੱਧਤਾ ਨੇ ਉਸ ਦੀਆਂ ਬਾਅਦ ਦੀਆਂ ਲਿਖਤਾਂ ਦੀ ਪਿੱਠਭੂਮੀ ਦਾ ਨਿਰਮਾਣ ਕੀਤਾ ਅਤੇ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਇਹ ਥੌਮਸ ਮਾਨ ਨਾਲ ਕੈਲੀਫੋਰਨੀਆ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਥੌਮਸ ਮਾਨ ਦੇ ਨਾਵਲ ਡਾਕਟਰ ਫਾਸਟਸ ਦੇ ਲਿਖਣ ਵਿੱਚ ਵੀ ਉਸ ਨੇ ਸਹਿਯੋਗ ਕੀਤਾ। ਸੋਸ਼ਲ ਰਿਸਰਚ ਲਈ ਨਵੇਂ ਸਥਾਪਿਤ ਅਦਾਰੇ ਲਈ ਕੰਮ ਕਰਦੇ ਹੋਏ, ਅਡੋਰਨੋ ਨੇ ਨਿਰੰਕੁਸ਼ਤਾਸ਼ਾਹੀ, ਯਹੂਦੀ-ਵਿਰੋਧਵਾਦ ਅਤੇ ਪ੍ਰਾਪੇਗੰਡੇ ਦੇ ਪ੍ਰਭਾਵਸ਼ਾਲੀ ਅਧਿਐਨਾਂ ਵਿੱਚ ਹਿੱਸਾ ਪਾਇਆ ਜਿਸਨੇ ਬਾਅਦ ਵਿੱਚ ਜੰਗ ਬਾਅਦ ਦੇ ਜਰਮਨੀ ਵਿੱਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਅਧਿਐਨ ਲਈ ਮਾਡਲ ਵਜੋਂ ਕੰਮ ਕਰਨਾ ਸੀ।

ਹਵਾਲੇ

ਸੋਧੋ
  1. Christine Fillion, "Adorno's Marginalien zu Theorie und Praxis: In Praise of Discontinuity", Humanitas, Volume 2, Issue 1, Fall 2012.
  2. Adorno/Horkheimer, The Culture Industry: Enlightenment as Mass Deception.
  3. Theodor W. Adorno (trans. Francis McDonagh), "Commitment" [based on a March 1962 radio broadcast under the title "Engagement oder künstlerische Autonomie"] in Andrew Arato, Eike Gebhardt (eds.), The Essential Frankfurt School Reader, Continuum, 1978, pp. 300–318 (modernist art as an opposition to the conventional experience of the mass media).
  4. Gary Day, Literary Criticism: A New History, Edinburgh University Press, 2008, p. 265.
  5. "[Art's] paradoxical task is to attest to the lack of concord while at the same time working to abolish discordance" (Adorno quoted by James Martin Harding in Adorno and "a Writing of the Ruins", SUNY Press, 1997, p. 30); variant translation by Robert Hullot-Kentor in Adorno, Aesthetic Theory, 1997, University of Minnesota Press, p. 168: "Paradoxically, art must testify to the unreconciled and at the same time envision its reconciliation; this is a possibility only for its nondiscursive language."
    (Original German: "Paradox hat sie das Unversöhnte zu bezeugen und gleichwohl tendenziell zu versöhnen; möglich ist das nur ihrer nicht-diskursiven Sprache.").
  6. Adorno defined maturity as the courage and the ability to use one's own understanding independently of dominant heteronomous patterns of thought; see Macdonald, Iain (2011), "Cold, cold, warm: Autonomy, intimacy and maturity in Adorno", Philosophy & Social Criticism, 37(6), 669–689.
  7. Oxford Dictionary of English