ਦਰਸ਼ਨ ਸਿੰਘ ਰੂਦਲ਼ ਇੱਕ ਫਰਾਂਸੀਸੀ ਮੂਲ ਦਾ ਸ਼ਖਸ ਹੈ ਜੋ ਸਿੱਖ ਧਰਮ ਆਪਣਾਕੇ ਭਾਰਤ ਦੇ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਨਦਪੁਰ ਸਾਹਿਬ ਕੋਲ ਪੈਂਦੇ ਕਸਬੇ ਨੂਰਪੁਰ ਬੇਦੀ ਵਿਖੇ ਰਹਿ ਰਿਹਾ ਹੈ। ਇਥੇ ਉਸਨੇ ਇੱਕ ਜੈਵਿਕ ਖੇਤੀ ਫਾਰਮ ਬਣਾਇਆ ਹੋਇਆ ਹੈ ਜੋ "ਅੰਗਰੇਜ਼ ਦਾ ਫਾਰਮ" ਵਜੋਂ ਮਸ਼ਹੂਰ ਹੈ।[1]

ਮੁਢਲਾ ਜੀਵਨ ਸੋਧੋ

ਸ੍ਰੀ ਦਰਸ਼ਨ ਸਿੰਘ ਰੂਦਲ਼ ਮੂਲ ਰੂਪ ਵਿੱਚ ਇੱਕ 57 ਸਾਲ ਦੀ ਉਮਰ ਦਾ ਫਰਾਂਸੀਸੀ ਸ਼ਖਸ ਹੈ। ਉਹ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਇਸਨੂੰ ਅਪਨਾਓਣ ਦੇ ਮੰਤਵ ਲਈ ਭਾਰਤ ਦੇ ਰਾਜ ਪੰਜਾਬ ਵਿੱਚ ਰਹਿਣ ਲਈ ਆਇਆ।ਉਸਨੇ ਪੰਜਾਬ ਦੀ ਸਿੱਖ ਔਰਤ ਸ੍ਰੀ ਮਤੀ ਬਲਵਿੰਦਰ ਕੌਰ, ਜੋ ਨੰਗਲ ਕਾਲਜ ਵਿਖੇ ਅੰਗਰੇਜ਼ੀ ਪੜਾਉਂਦੇ ਹਨ, ਨਾਲ ਵਿਆਹ ਕਰਵਾਇਆ। ਉਹਨਾਂ ਨੇ ਇਥੇ ਆ ਕੇ ਜਮੀਨ ਖਰੀਦ ਕੇ ਖੇਤੀ ਸ਼ੁਰੂ ਕੀਤੀ। ਉਹ ਜੈਵਿਕ ਤਰੀਕੇ ਨਾਲ ਖੇਤੀ ਕਰਦੇ ਹਨ ਅਤੇ ਹਰ ਕੰਮ ਵਿੱਚ ਖੁਦ ਸ਼ਾਮਲ ਹੁੰਦੇ ਹਨ।[2]

ਧਰਮ ਅਤੇ ਨਾਮ ਬਦਲਣਾ ਸੋਧੋ

ਸ੍ਰੀ ਦਰਸ਼ਨ ਸਿੰਘ ਰੂਦਲ ਦਾ ਨੇ 1995 ਵਿੱਚ ਫ੍ਰਾਂਸੀਸੀ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ ਕਿ ਉਸਦਾ ਨਾਮ ਮਾਈਕਲ ਰੂਦਲ ਤੋਂ ਬਦਲਕੇ ਦਰਸ਼ਨ ਸਿੰਘ ਰੂਦਲ, ਰਖਣ ਦੀ ਇਜ਼ਾਜ਼ਤ ਦਿੱਤੀ ਜਾਵੇ, ਜੋ ਅਪ੍ਰਵਾਨ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸ੍ਰੀ ਰੂਦਲ ਨੇ ਫਰਾਂਸ ਦੀ ਨਾਗਰਿਕਤਾ ਤਿਆਗ ਕੇ ਬ੍ਰਿਟਿਸ਼ ਨਾਗਰਿਕਤਾ ਆਪਣਾ ਲਈ ਜਿਥੋਂ ਉਸਨੂੰ ਦਰਸ਼ਨ ਸਿੰਘ ਰੂਦਲ ਦੇ ਨਾਮ ਨਾਲ ਪਾਸਪੋਰਟ ਜਾਰੀ ਹੋਇਆ ਹੈ।

ਹਵਾਲੇ ਸੋਧੋ