ਦੂਸਰੀ ਸੀਤਾ
ਨਾਵਲ " ਦੂਸਰੀ ਸੀਤਾ " ਨਾਰੀ ਨਾਵਲਕਾਰ ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਗਿਆ ਹੈ। ਇਸ ਨਾਵਲ ਵਿਚ ਔਰਤ ਦੀਆਂ ਮਜ਼ਬੂਰੀਆਂ ਦੀ ਕਹਾਣੀ ਨੂੰ ਬਾਖੂਬੀ ਬਿਆਨਿਆ ਗਿਆ ਹੈ। ਕਹਾਣੀ ਐ " ਸੀਤਾ " ਨਾਮਕ ਕੁੜੀ ਦੀ ਉਮਰ 25 - 26 ਸਾਲ ਵਿਆਹੀ ਹੋਈ, ਇਕ ਮੁੰਡਾ ਹੈ " ਦਿਆਲਾ।" ਸੀਤਾ ਨਾਲ ਧੱਕਾ ਹੁੰਦਾ ਹੈ ਤੇ ਉਹ ਗਾਇਬ ਹੋ ਜਾਂਦੀ ਹੈ। ਉਸ ਦੇ ਗਾਇਬ ਹੋਣ ਪਿਛੋਂ ਪਿੰਡ ਵਾਲਿਆ ਅਤੇ ਘਰਦਿਆਂ ਨੂੰ ਲਗਦਾ ਹੈ ਕਿ ਉਹ ਭੱਜ ਗਈ ਹੈ। ਸਾਰੇ ਲੱਭਦੇ ਫਿਰਦੇ ਨੇ ਪਰ ਕੀਤੋ ਥਿਓਂਦੀ ਨਹੀਂ। ਘਰਦਿਆਂ ਨੂੰ ਯਕੀਨ ਨੀ ਆਉਂਦਾ, ਉਹਨਾ ਨੂੰ ਧਰਵਾਸ ਨੀ ਸੀ ਆਉਂਦਾ ਵੀ ਸੱਚੀਓਂ ਭੱਜੀ ਹੈ ਜਾ ਮਰ ਮੁਕ ਗਈ ਜੇ ਮਰ ਮੁੱਕ ਗਈ ਤਾਂ ਮੂੰਹ ਹੀ ਦਿੱਖ ਜਾਵੇ, ਧਰ ਟਿਕਾਣੇ ਆਜੂ। ਪਰ ਉਹ ਲੱਭਦੀ ਨਹੀਂ। ਇਸ ਨਾਵਲ ਵਿਚ ਉਸਦੇ ਗਾਇਬ ਹੋਣ ਤੋਂ ਬਾਅਦ ਕੀ ਕੀ ਹੁੰਦਾ ਹੈ, ਕਿਵੇਂ ਫੇਰ ਉਹ ਲੱਭਦੀ ਹੈ ਤੇ ਕਿਵੇਂ ਸਭ " ਸੀਤਾ " ਨਾਲ ਵਾਪਰਦਾ ਹੈ ਉਸ ਬਾਰੇ ਦਸਿਆ ਗਿਆ। " ਦਲੀਪ ਕੌਰ ਟਿਵਾਣਾ " ਜੀ ਆਪਣੇ ਵਿਚ ਹੀ ਮਹਾਨ ਸ਼ਖਸ਼ੀਅਤ ਸੀ ਤੇ ਉਹਨਾ ਦੀਆ ਰਚਨਾਵਾਂ ਵੀ ਮਹਾਨ ਨੇ।