ਦੇਹਰਾਦੂਨ ਪ੍ਰਾਈਡ ਪਰੇਡ

ਪਹਿਲੀ ਦੇਹਰਾਦੂਨ ਪ੍ਰਾਈਡ ਪਰੇਡ 30 ਜੁਲਾਈ, 2017 ਨੂੰ ਆਯੋਜਿਤ ਕੀਤੀ ਗਈ ਸੀ।[1] ਪਰੇਡ ਦਾ ਆਯੋਜਨ ਪ੍ਰਯੋਜਨ ਕਲਿਆਣ ਸਮਿਤੀ ਵੱਲੋਂ ਕੀਤਾ ਗਿਆ।[2] ਇਸ ਵਿੱਚ 200 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।[3] ਮਾਰਚ 3 ਵਜੇ ਐਸਟਲੇ ਹਾਲ ਤੋਂ ਸ਼ੁਰੂ ਹੋਇਆ ਅਤੇ ਭਾਗੀਦਾਰ ਪਰੇਡ ਗਰਾਊਂਡ ਅਤੇ ਘੰਟਾ ਘਰ ਦੇ ਦੁਆਲੇ ਘੁੰਮਦੇ ਹੋਏ, ਸ਼ਾਮ 5 ਵਜੇ ਦੁਬਾਰਾ ਐਸਟਲੇ ਹਾਲ ਵਿੱਚ ਵਾਪਸ ਗਿਆ।[3][4] ਮਾਰਚ ਨੂੰ ਚੰਡੀਗੜ੍ਹ ਸਥਿਤ ਟਰਾਂਸਜੈਂਡਰ ਕਾਰਕੁਨ ਧਨੰਜੈ ਮੰਗਲਮੁਖੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।[4] ਮਾਰਚ ਦੌਰਾਨ ਭਾਰਤੀ ਦੰਡਾਵਲੀ ਦੀ ਧਾਰਾ 377 ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।[1][2]

ਦੇਹਰਾਦੂਨ ਨੇ 25 ਅਗਸਤ, 2019 ਨੂੰ ਆਪਣੀ ਦੂਜੀ ਪ੍ਰਾਈਡ ਆਯੋਜਿਤ ਕੀਤੀ। ਇਸ ਪ੍ਰਾਈਡ ਦਾ ਆਯੋਜਨ ਕੁਈਰ ਕਲੈਕਟਿਵ ਦੇਹਰਾਦੂਨ ਦੁਆਰਾ ਭਾਰਤੀ ਕੁਈਰ ਆਬਜ਼ਰਵਰ, ਪ੍ਰਯੋਜਨ ਕਲਿਆਣ ਸਮਿਤੀ ਅਤੇ ਹਮਸਫ਼ਰ ਟਰੱਸਟ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸਮਾਗਮਾਂ ਵਿੱਚ ਸ਼ਹਿਰ ਦੇ ਅੰਦਰ ਅਤੇ ਬਾਹਰੋਂ ਬਹੁਤ ਸਾਰੇ ਭਾਗੀਦਾਰਾਂ ਨੇ ਦੇਖਿਆ।[5] ਪਰੇਡ ਗਰਾਊਂਡ ਤੋਂ ਦੁਪਹਿਰ 2:30 ਵਜੇ ਸ਼ੁਰੂ ਹੋ ਕੇ ਕੁਝ ਘੰਟੇ ਤੱਕ ਚੱਲਿਆ।[6]

ਹਵਾਲੇ ਸੋਧੋ

  1. 1.0 1.1 "Photo Essay: Walking With Pride In Dehradun - Gaysi". Gaysi (in ਅੰਗਰੇਜ਼ੀ (ਅਮਰੀਕੀ)). 2017-09-06. Archived from the original on 2018-06-30. Retrieved 2018-06-30. {{cite news}}: Unknown parameter |dead-url= ignored (|url-status= suggested) (help)
  2. 2.0 2.1 "In Dehradun, the first-ever Pride Walk signals a step forward in the movement for equal rights - Firstpost". www.firstpost.com. Retrieved 2018-06-30.
  3. 3.0 3.1 "More than 200 participants at Doon's first pride parade - Times of India". The Times of India. Retrieved 2018-06-30.
  4. 4.0 4.1 "16 Photos Of Dehradun's First Ever Pride March Will Colour Your Heart Rainbow!". Youth Ki Awaaz (in ਅੰਗਰੇਜ਼ੀ (ਅਮਰੀਕੀ)). 2017-08-06. Retrieved 2018-06-30.
  5. "Rainbow hues colour Doon as residents come out in pride | Dehradun News - Times of India". The Times of India.
  6. "How Homophobic Small Towns in India Celebrate Pride". www.vice.com.