ਦੰਦ ਕਥਾ' ਦਾ ਅਰਥ ਹੈ ਸੁਣੀ ਸੁਣਾਈ ਗੱਲ ਜੋ ਲੋਕ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਹ ਕਥਾ ਪਰੰਪਰਾ ਤੋਂ ਚੱਲੀ ਆ ਰਹੀ ਹੈ। ਪਰ ਇਸ ਦੀ ਇਤਹਾਸਿਕਤਾ ਦਾ ਕੋਈ ਪ੍ਰਮਾਣ ਨਹੀ। ਇਹ ਸ਼ਬਦ ਅੰਗਰੇਜ਼ੀ ਦੇ ਲਿਜ਼ਿੰਡ ਅਤੇ ਪਾਲੀ ਦੇ ਅਵਦਾਨ ਦਾ ਸਮਾਨਾਰਥਕ ਹੈ। ਦੰਦ ਕਥਾ ਲੋਕ ਮਨ ਵਿੱਚ ਉਤਪੰਨ ਹੁੰਦੀ ਹੈ ਅਤੇ ਇਸ ਵਿੱਚ ਅੱਧਾ ਸੱਚ ਅਤੇ ਅੱਧੀ ਕਲਪਨਾ ਹੁੰਦੀ ਹੈ। ਪਰ ਦੰਦ ਕਥਾ ਇਤਿਹਾਸ ਦੇ ਕੁਝ ਵਰਕੇ ਹੀ ਹੁੰਦੇ ਹਨ ਜਿਸ ਨੂੰ ਇਤਿਹਾਸ ਨਹੀਂ ਪਛਾਣਦਾ। ਦੰਦ ਕਥਾ ਮਿੱਥ ਕਥਾ ਅਤੇ ਸਧਾਰਨ ਕਹਾਣੀ ਦੇ ਮਧ ਵਿੱਚ ਆਉਂਦੀ ਹੈ। ਮਿੱਥ ਇਤਿਹਾਸਕ ਯੁਗ ਵਿੱਚ ਵਾਪਰੀ ਦੇਵੀ ਦੇਵਤਿਆਂ ਨਾਲ ਸੰਬੰਧਿਤ ਕਥਾ ਹੈ। ਇਸ ਨੂੰ ਕਿਸੇ ਵਿਸ਼ੇਸ਼ ਜਾਤੀ ਦੇ ਲੋਕ ਧਿਆਨ ਅਤੇ ਸ਼ਰਧਾ ਨਾਲ ਸੁਣਦੇ ਹਨ। ਇਹ ਕਥਾਵਾਂ ਵੱਖ ਲੋਕਾਂ ਦੇ ਜੀਵਨ ਦੀਆਂ ਅਨਿੱਖੜ ਅੰਗ ਹੁੰਦੀਆ ਹਨ। ਸਧਾਰਨ ਲੋਕ ਕਹਾਣੀ ਨਿਰੋਲ ਕਲਪਨਾ ਦੀ ਕਥਾ ਹੈ। ਪਰ ਦੰਦ ਕਥਾ ਅਰਧ ਇਤਿਹਾਸਕ ਕਥਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੰਦ ਕਥਾ ਵਿੱਚ ਯਥਾਰਥ,ਕਲਪਨਾ ਅਤੇ ਪਰੰਪਰਾ ਤਿੰਨੋ ਤੱਤ ਸ਼ਾਮਿਲ ਹੁੰਦੇ ਹਨ ਜੋ ਇਸ ਨੂੰ ਗੋਰਵਮਈ ਸੱਚ ਬਣਾ ਕੇ ਪੇਸ਼ ਕਰਦੇ ਹਨ। [1]

ਹਵਾਲੇਸੋਧੋ

  1. ਡਾ ਸੋਹਿੰਦਰ ਸਿੰਘ ਵਣਜਾਰਾ ਵੇਦੀ. "ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ,ਪਲਈਆਰ ਗਾਰਡਨ ਮਾਰਕਿਟ,ਚਾਂਦਨੀ ਚੋਂਕ ਦਿੱਲ੍ਹੀ. p. 1531.  Check date values in: |access-date= (help);