ਦ ਵਾਲ ਸਟਰੀਟ ਜਰਨਲ

(ਦ ਵਾਲ ਸਟ੍ਰੀਟ ਜਰਨਲ ਤੋਂ ਰੀਡਿਰੈਕਟ)

ਦ ਵਾਲ਼ ਸਟਰੀਟ ਜਰਨਲ ਵਪਾਰ ਅਤੇ ਆਰਥਕ ਖ਼ਬਰਾਂ ਤੇ ਜ਼ੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖ਼ਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸ ਦੀ ਕੁੱਲ ਆਲਮੀ ਰੋਜ਼ਾਨਾ ਤਾਦਾਦ ਇਸ਼ਾਇਤ 20 ਲੱਖ ਤੋਂ ਜ਼ਿਆਦਾ ਹੈ। ਇਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਛਪਣ ਵਾਲਾ ਸਭ ਤੋਂ ਵੱਡਾ ਅਖ਼ਬਾਰ ਹੈ। ਅਲਾਇੰਸ ਫ਼ਾਰ ਆਡਿਟਡ ਮੀਡੀਆ ਮੁਤਾਬਕ ਇਸ ਦੀ ਇਸ਼ਾਇਤ ਯੂ ਐੱਸ ਏ ਟੂਡੇ ਦੀ 1.7 ਮਿਲੀਅਨ ਦੇ ਮੁਕਾਬਲੇ ਤੇ ਮਾਰਚ 2013 ਨੂੰ (ਲੱਗਪਗ 900,000 ਡਿਜਿਟਲ ਚੰਦਿਆਂ ਸਮੇਤ), 2.4 ਮਿਲੀਅਨ ਕਾਪੀਆਂ ਸੀ।[2]

ਦ ਵਾਲ਼ ਸਟਰੀਟ ਜਰਨਲ
WSJ Logo.svg
Wall Street Journal 28April2008.jpg
28 ਅਪਰੈਲ 2008 ਦਾ ਮੁੱਖ ਸਫ਼ਾ
ਕਿਸਮਰੋਜ਼ਾਨਾ ਅਖ਼ਬਾਰ
ਫ਼ਾਰਮੈਟਬਰਾਡਸ਼ੀਟ
ਮਾਲਕਨਿਊਜ਼ ਕਾਰਪ (ਡੋ ਜੋਨਜ ਐਂਡ ਕੰਪਨੀ ਜ਼ਰੀਏ)
ਛਾਪਕਲੈਕਸ ਫ਼ੈਨਵਿਕ
ਮੁੱਖ ਸੰਪਾਦਕਜੇਰਾਰਡ ਬੇਕਰ
ਚਿੰਤਨ ਸੰਪਾਦਕਪਾਲ ਏ. ਗੀਗੋ
ਸਥਾਪਨਾ8 ਜੁਲਾਈ 1889
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰ1211 ਅਵੈਨਿਊ ਆਫ਼ ਅਮਰੀਕਾਜ਼
ਨਿਊਯਾਰਕ, ਐਨ ਵਾਈ 10036
ਸਰਕੁਲੇਸ਼ਨ2,378,827 ਰੋਜ਼ਾਨਾ
(900,000 ਡਿਜਿਟਲ ਸਮੇਤ)
2,406,332 ਵੀਕੈਂਡ
(ਮਾਰਚ 2013)[1]
ਕੌਮਾਂਤਰੀ ਮਿਆਰੀ ਲੜੀ ਨੰਬਰ0099-9660
ਓ.ਸੀ.ਐੱਲ.ਸੀ. ਨੰਬਰ781541372
ਦਫ਼ਤਰੀ ਵੈੱਬਸਾਈਟwww.wsj.com

ਇਹ ਮੁੱਖ ਤੌਰ ਤੇ ਅਮਰੀਕੀ ਅਰਥਚਾਰੇ ਅਤੇ ਕੌਮਾਂਤਰੀ ਵਪਾਰ, ਅਤੇ ਫ਼ਾਇਨੈਂਸ਼ੀਅਲ ਖ਼ਬਰਾਂ ਦੀ ਗੱਲ ਕਰਦਾ ਹੈ। ਇਸ ਦਾ ਨਾਂ ਨਿਊਯਾਰਕ ਸ਼ਹਿਰ ਦੀ ਇੱਕ ਗਲੀ ਵਾਲ ਸਟ੍ਰੀਟ ਤੋਂ ਆਇਆ ਹੈ ਜੋ ਮਨਹੈਟਨ ਦੇ ਆਰਥਿਕ ਜ਼ਿਲੇ ਦਾ ਦਿਲ ਹੈ। ਇਹ ਆਪਣੇ ਥਾਪੇ ਜਾਣ ਦੇ ਦਿਨ 8 ਜੁਲਾਈ 1889 ਤੋਂ ਲਗਾਤਾਰ ਛਪਦਾ ਆ ਰਿਹਾ ਹੈ। ਇਸਨੇ 34 ਵਾਰ ਪੁਲਿਤਜ਼ਰ ਇਨਾਮ ਜਿੱਤਿਆ ਹੈ।[3]

8 ਜੂਨ 1889 ਨੂੰ ਪਹਿਲੀ ਵਾਰ ਛਪੇ ਦ ਵਾਲ ਸਟ੍ਰੀਟ ਜਰਨਲ ਨੇ ਡੋ ਜੋਨਸ ਨਿਊਜ਼ ਦੀ ਡਿਲਿਵਰੀ ਟੈਲੀਗ੍ਰਾਫ਼ ਜ਼ਰੀਏ ਸ਼ੁਰੂ ਕੀਤੀ।[4]

ਹਵਾਲੇਸੋਧੋ

  1. "Total Circ for US Newspapers". Alliance for Audited Media. Archived from the original on 2013-03-17. Retrieved 2013-06-09. {{cite web}}: Unknown parameter |dead-url= ignored (help)
  2. Plambeck, Joseph (26 ਅਪਰੈਲ 2010). "Newspaper Circulation Falls Nearly 9%". The New York Times.
  3. "Press Release: Wall Street Journal is Honored with Two Pulitzer Prizes: for Reporting on Stock Options Backdating and on China". 16 ਅਪਰੈਲ 2007. Archived from the original on 2008-05-08. Retrieved 13 ਜੂਨ 2010. {{cite web}}: Unknown parameter |dead-url= ignored (help)
  4. "Dow Jones History – The Late 1800s". Dow Jones & Co. Inc. Retrieved 25 ਜੁਲਾਈ 2013.