ਨਵਜੋਤ ਕੌਰ ਸਿੱਧੂ

ਭਾਰਤੀ ਸਿਆਸਤਦਾਨ

ਨਵਜੋਤ ਕੌਰ ਸਿੱਧੂ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦੀ ਸਾਬਕਾ ਮੈਂਬਰ ਹੈ। ਉਸਨੂੰ 2012 ਵਿੱਚ ਅੰਮ੍ਰਿਤਸਰ ਪੂਰਬੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਦੀ ਮੈਂਬਰ ਚੁਣਿਆ ਗਿਆ ਸੀ। ਉਸਨੇ ਆਪਣੇ ਨੇੜਲੇ ਵਿਰੋਧੀ ਨੂੰ 7099 ਵੋਟਾਂ ਨਾਲ ਹਰਾਇਆ ਸੀ।[1][2]

ਨਵਜੋਤ ਕੌਰ ਸਿੱਧੂ
ਪੰਜਾਬ ਵਿਧਾਨ ਸਭਾ ਦੀ ਮੈਂਬਰ
ਦਫ਼ਤਰ ਵਿੱਚ
2012 – 8 ਅਕਤੂਬਰ 2016
ਤੋਂ ਪਹਿਲਾਂਗਿਆਨ ਚੰਦ ਖਰਬੰਦਾ
ਤੋਂ ਬਾਅਦਨਵਜੋਤ ਸਿੰਘ ਸਿੱਧੂ
ਹਲਕਾਅੰਮ੍ਰਿਤਸਰ ਪੂਰਬੀ
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (2016–ਹੁਣ ਤੱਕ)
ਹੋਰ ਰਾਜਨੀਤਕ
ਸੰਬੰਧ
ਭਾਰਤੀ ਜਨਤਾ ਪਾਰਟੀ
(2016) ਤੱਕ
ਜੀਵਨ ਸਾਥੀਨਵਜੋਤ ਸਿੰਘ ਸਿੱਧੂ

ਹੁਣ ਉਹ ਮੁੱਖ ਪਾਰਲੀਮਾਨੀ ਸਕੱਤਰ ਹੈ।[3] ਉਹ ਪੇਸ਼ੇਵਰ ਤੌਰ 'ਤੇ ਡਾਕਟਰ ਹੈ ਅਤੇ ਉਸਨੇ ਪੰਜਾਬ ਸਿਹਤ ਵਿਭਾਗ ਵਿੱਚ 2012 ਤੱਕ ਨੌਕਰੀ ਕੀਤੀ ਹੈ ਅਤੇ ਇਸ ਪਿੱਛੋਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਵਿੱਚ ਦਾਖਲ ਹੋ ਗਈ ਸੀ।[4] ਉਸਦਾ ਵਿਆਹ ਸਾਬਕਾ ਕ੍ਰਿਕਟ ਖਿਡਾਰੀ ਅਤੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋਇਆ ਹੈ।[5] ਉਹਨਾਂ ਦੇ ਪੁੱਤਰ ਦਾ ਨਾਮ ਕਰਨ ਹੈ ਅਤੇ ਉਹਨਾਂ ਦੀ ਧੀ ਨਾਮ ਰਾਬੀਆ ਹੈ।[6]

ਨਵਜੋਤ ਕੌਰ ਸਿੱਧੂ ਨੇ ਆਪਣੇ ਫੇਸਬੁੱਕ ਸਫ਼ੇ ਉੱਪਰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਸੀ ਅਤੇ ਇਸ ਪਿੱਛੋਂ ਇੱਕ ਹੋਰ ਪੋਸਟ ਵਿੱਚ ਉਸਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਿਆ ਸੀ। ਉਸਦੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਵਾਂਗ ਪਾਰਟੀ ਦੀ ਪੰਜਾਬ ਇਕਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫ਼ੀ ਮਤਭੇਦ ਰਹੇ ਸਨ, ਜਿਸ ਕਰਕੇ ਉਸਨੇ 1 ਅਪਰੈਲ 2016 ਨੂੰ ਇਹ ਕਹਿਕੇ ਅਸਤੀਫ਼ਾ ਦੇ ਦਿੱਤਾ ਸੀ ਕਿ "ਅਖੀਰ ਮੈਂ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦਿੰਦੀ ਹਾਂ, ਅਤੇ ਮੇਰਾ ਬੋਝ ਹਲਕਾ ਹੋ ਗਿਆ ਹੈ।"[7]

ਨਵਜੋਤ ਕੌਰ ਨੇ ਇੱਕ ਗੁਪਤ ਆਪਰੇਸ਼ਨ ਦੀ ਮਦਦ ਨਾਲ ਇੱਕ ਮੁੱਖ ਸਰਕਾਰੀ ਡਾਕਟਰ ਦੁਆਰਾ ਮੋਹਾਲੀ ਵਿੱਚ ਨਿੱਜੀ ਹਸਪਤਾਲ ਚਲਾਉਣ ਦਾ ਪਰਦਾਫਾਸ਼ ਕੀਤਾ ਸੀ।[8] ਉਸ ਸਮੇਂ ਦਾ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਦੁਆਰਾ ਉਸਨੂੰ ਸਿਹਤ ਵਿਭਾਗ ਦੀਆਂ ਨੀਤੀਆਂ ਵਿੱਚ ਸੁਧਾਰ ਕਰਨ ਲਈ ਸਰਕਾਰੀ ਪੀ.ਐਨ.ਡੀ.ਟੀ. ਕਮੇਟੀ ਦਾ ਮੈਂਬਰ ਬਣਨ ਲਈ ਸੱਦਾ ਭੇਜਿਆ ਗਿਆ ਸੀ।[9] ਅੰਮ੍ਰਿਤਸਰ ਰੇਲ ਹਾਦਸੇ ਦੇ ਕਾਰਨ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ ਪਰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ 300 ਪੰਨਿਆਂ ਦੀ ਜਾਂਚ ਰਿਪੋਰਟ ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।[10]

ਜਨਵਰੀ 2019 ਵਿੱਚ ਉਸਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਹਾਈਕਮਾਨ ਤੋਂ ਚੰਡੀਗੜ੍ਹ ਲੋਕ ਸਭਾ ਦੀ ਟਿਕਟ ਦੀ ਮੰਗ ਕੀਤੀ ਸੀ,[11] ਹਾਲਾਂਕਿ ਟਿਕਟ ਦੇਣ ਸਬੰਧੀ ਕਾਂਗਰਸ ਹਾਈਕਮਾਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਹਵਾਲੇ ਸੋਧੋ

  1. "List of Successful Candidates in Punjab Assembly Election in 2012". Archived from the original on 2 ਜਨਵਰੀ 2015. Retrieved 13 जनवरी 2015. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  2. "पंजाब नतीजे". 6 मार्च 2012. Retrieved 13 जनवरी 2015. {{cite web}}: Check date values in: |accessdate= and |date= (help)[permanent dead link]
  3. "The Tribune, Chandigarh, India - Jalandhar Edition". Tribuneindia.com. Retrieved 18 ਅਕਤੂਬਰ 2012.
  4. "ਪੁਰਾਲੇਖ ਕੀਤੀ ਕਾਪੀ". Archived from the original on 29 ਅਕਤੂਬਰ 2012. Retrieved 2 ਮਾਰਚ 2019. {{cite web}}: Unknown parameter |dead-url= ignored (|url-status= suggested) (help)
  5. "Navjot Kaur Sidhu | Region in pics | Photos Punjab". hindustantimes.com. Archived from the original on 14 ਜੁਲਾਈ 2014. Retrieved 18 ਅਕਤੂਬਰ 2012. {{cite web}}: Unknown parameter |deadurl= ignored (|url-status= suggested) (help)
  6. "Interview Navjot & Navjot". Hindustan Times. 13 ਜਨਵਰੀ 2012. Archived from the original on 3 ਦਸੰਬਰ 2013. Retrieved 9 ਜੁਲਾਈ 2018.
  7. "'The burden is over': Navjot Singh Sidhu's wife quits BJP on Facebook". 1 ਅਪਰੈਲ 2016. Retrieved 20 ਅਕਤੂਬਰ 2018.
  8. "Sidhu's wife pitted against another greenhorn in Amritsar (E)". Indian Express. 21 ਜਨਵਰੀ 2012. Retrieved 18 ਅਕਤੂਬਰ 2012.
  9. "The Tribune, Chandigarh, India - Jalandhar Edition". www.tribuneindia.com. Retrieved 20 ਅਕਤੂਬਰ 2018.
  10. "ਅੰਮ੍ਰਿਤਸਰ ਟ੍ਰੇਨ ਹਾਦਸੇ 'ਚ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਠੀ". Rozana Spokesman (in ਅੰਗਰੇਜ਼ੀ). 6 ਦਸੰਬਰ 2018. Retrieved 2 ਮਾਰਚ 2019.
  11. "ਨਵਜੋਤ ਕੌਰ ਸਿੱਧੂ ਨੇ ਕਾਂਗਰਸ ਵੱਲੋਂ ਚੰਡੀਗੜ੍ਹ ਤੋਂ ਮੰਗੀ ਲੋਕ ਸਭਾ ਟਿਕਟ". ਅਜੀਤ: ਤਾਜ਼ਾ ਖ਼ਬਰਾਂ (in ਅੰਗਰੇਜ਼ੀ). Retrieved 2 ਮਾਰਚ 2019.