ਨਾਇਲਾ ਅਲੀ ਖ਼ਾਨ ਓਕਲਾਹੋਮਾ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਹੈ ਨੇਬਰਾਸਕਾ-ਕਿਅਰਨੇ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਹੈ। ਉਹ ‘ਐਨ ਇਰਾ ਆਫ ਟੂਾੰਂਸਨੈਸ਼ਨਲੇਲਿਜ਼ਮ ਇਸਲਾਮ ਵੂਮੈਨ ਐਂਡ ਵਾਇਲੈਂਸ ਇਨ ਕਸ਼ਮੀਰ’ ਅਤੇ ਹੋਰ ਕਈ ਲਿਖਤਾਂ ਦੀ ਕਰਤਾ ਹੈ।ਸ਼ੇਖ ਅਬਦੁੱਲਾ ਦੀ ਪੋਤੀ ਹੋਣ ਦੇ ਬਾਵਜੂਦ, ਨਿਲਾ ਖਾਨ ਬਿਨਾ ਉਸ ਦੇ ਸਾਏ ਦੇ "ਆਪਣੇ ਆਪ ਤੇ ਖੜ੍ਹੇ ਹੋਣਾ ਅਤੇ ਗੰਭੀਰਤਾ ਨਾਲ ਲਿਆ ਜਾਣਾ ..., ਇੱਕ 'ਇਸਲਾਮੀ ਅੱਤਵਾਦੀ' ਦਾ ਲੇਬਲ ਲਵਾਏ ਬਗੈਰ ਆਪਣਾ ਕ੍ਰੋਧ ਪ੍ਰਗਟ ਕਰਨਾ, ਜਿਸ ਦੀ ਮੈਨੂੰ ਸਮਝ ਨਹੀਂ ਉਹਦੇ ਬਾਰੇ ਬਣਦੇ ਸਵਾਲ ਪੁਛਣਾ " ਚਾਹੁੰਦੀ ਹੈ, ਉਸ ਨੇ 2010 ਵਿੱਚ ਆਪਣੀ ਦੂਜੀ ਕਿਤਾਬ ਦੀ ਰੀਲੀਜ਼ ਨਾਲ ਸਬੰਧਤ ਇੰਟਰਵਿਊ ਵਿੱਚ ਕਿਹਾ ਸੀ।[1][2][3]

ਨਾਇਲਾ ਅਲੀ ਖ਼ਾਨ
ਜਨਮ (1972-04-28) 28 ਅਪ੍ਰੈਲ 1972 (ਉਮਰ 51)
ਨਵੀਂ ਦਿੱਲੀ
ਦੌਰਆਧੁਨਿਕ
ਖੇਤਰਜੰਮੂ ਅਤੇ ਕਸ਼ਮੀਰ
ਮੁੱਖ ਕੰਮThe Fiction of Nationality in an Era of Transnationalism and Islam, Women, and Violence in Kashmir: Between Indian and Pakistan

ਜੀਵਨ ਸੋਧੋ

ਨਾਇਲਾ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ। ਇਸ ਦੇ ਪਰਿਵਾਰ ਦਾ ਪਿਛੋਕੜ ਜੰਮੂ ਅਤੇ ਕਸ਼ਮੀਰ ਦਾ ਹੈ ਅਤੇ ਇਸ ਦਾ ਬਚਪਨ ਵੀ ਕਸ਼ਮੀਰ ਘਾਟੀ ਵਿੱਚ ਹਿਮਾਲਿਆ ਦੇ ਨਜ਼ਦੀਕ ਲੰਘਿਆ। ਇਸ ਦਾ ਮਾਂ ਸਾਹਿਤ ਦੀ ਸੇਵਾਮੁਕਤ ਪ੍ਰੋਫੈਸਰ ਹੈ ਅਤੇ ਇਸ ਦਾ ਪਿਤਾ ਇੱਕ ਸੇਵਾਮੁਕਤ ਡਾਕਟਰ ਹੈ। ਇਹ ਆਪਣੇ ਮਾਂ-ਪਿਓ ਦੀ ਇਕਲੌਤੀ ਔਲਾਦ ਹੈ ਅਤੇ ਸ਼ੇਖ਼ ਅਬਦੁੱਲਾ ਦੀ ਦੋਹਤੀ ਹੈ।

ਹਵਾਲੇ ਸੋਧੋ