ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ (ਜਾਂ ਨੀਤੀ ਆਯੋਗ) ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ (ਭਾਰਤ) ਦੀ ਥਾਂ ਸਿਰਜਿਆ ਗਿਆ ਹੈ ਅਤੇ ਜਿਹਦਾ ਟੀਚਾ ਭਾਰਤ ਦੇ ਆਰਥਕ ਯੋਜਨਾਬੰਦੀ ਪ੍ਰਬੰਧ ਵਿੱਚ ਸੂਬਿਆਂ ਨੂੰ ਹਿੱਸੇਦਾਰ ਬਣਾਉਣਾ ਹੈ। ਇਹ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਯੋਜਨਾਬੰਦੀ ਕਰਨ ਲਈ ਸਲਾਹ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਇਹਦਾ ਚੇਅਰਪਰਸਨ ਭਾਵ ਸਦਰ ਹੈ।[1]

ਨੀਤੀ ਕਮਿਸ਼ਨ
ਸਰਕਾਰੀ
ਏਜੰਸੀ ਵੇਰਵਾ
ਸਥਾਪਨਾ1 ਜਨਵਰੀ 2015; 6 ਸਾਲ ਪਹਿਲਾਂ (2015-01-01)
Preceding ਏਜੰਸੀਯੋਜਨਾ ਕਮਿਸ਼ਨ
ਅਧਿਕਾਰ ਖੇਤਰਭਾਰਤ ਸਰਕਾਰ
ਹੈੱਡਕੁਆਟਰਨਵੀਂ ਦਿੱਲੀ
ਏਜੰਸੀ ਐਗਜੈਕਟਿਵਨਰਿੰਦਰ ਮੋਦੀ, Chairman
ਅਰਵਿੰਦ ਪਨਾਗਰਿਆ, ਉਪ ਪ੍ਰਧਾਨ
ਬੀਬੇਕ ਡੇਬਰਾਇ, ਮੈਂਬਰ
ਵੀ . ਕੇ . ਸਰਸਵਤ, ਮੈਂਬਰ
ਰਮੇਸ਼ ਚਾਂਦ, ਮੈਂਬਰ
ਅਮਿਤਾਬ ਕਾਂਤ, ਸੀਈਓ
ਸਥਾਪਿਕ ਏਜੰਸੀਭਾਰਤ ਸਰਕਾਰ
ਵੈੱਬਸਾਈਟwww.niti.gov.in

ਇਹਦੀ ਪਹਿਲੀ ਬੈਠਕ ਦਿੱਲੀ ਵਿਖੇ ਟੀਮ ਇੰਡੀਆ ਝੰਡੇ ਹੇਠ ਹੋਈ।

ਬਣਤਰ[2][3][4]ਸੋਧੋ

ਨੀਤੀ ਕਮਿਸ਼ਨ ਦਾ ਚੇਅਰ ਪਰਸਨ ਜਾ ਮੁਖੀਆ ਪ੍ਰਧਾਨ ਮੰਤਰੀ ਹੈ। ਉਸ ਨਾਲ ਤਿੰਨ ਸਥਾਈ ਮੈਂਬਰ ਤੇ ਇੱਕ ਉਪ ਮੁਖੀਆ ਹੁੰਦਾ ਹੈ।ਅਯੋਗ ਦੇ ਦੋ ਮੁੱਖ ਅੰਗ ਹਨ

ਟੀਮ ਇੰਡੀਆ ਹੱਬ[5]ਸੋਧੋ

ਇਹ ਧੁਰਾ ਰਾਜਾਂ ਤੇ ਕੇਂਦਰ ਦੇ ਪਰਸਪਰ ਯੋਗਦਾਨ ਲਈ ਕਿਰਿਆਸ਼ੀਲ ਹੈ।

ਗਿਆਨ ਤੇ ਅਵਿਸ਼ਕਾਰ ਹੱਬਸੋਧੋ

ਇਹ ਧੁਰਾ ਮਾਨੋ ਅਯੋਗ ਦਾ ਦਿਮਾਗ ਹੈ ਤੇ ਨਾਲ ਦੀ ਨਾਲ ਗਿਆਨ ਦਾ ਸਰੋਤ ਵੀ।

ਹੰਢਣਸਾਰ ਵਿਕਾਸ ਟੀਚੇ[6]ਸੋਧੋ

ਨੀਤੀ ਕਮਿਸ਼ਨ ਨੇ 17 ਹੰਢਣਸਾਰ ਵਿਕਾਸ ਟੀਚੇ (sustainable development goals SDG's) ਮਿੱਥੇ ਹਨ:

 • ਗਰੀਬੀ ਦਾ ਖਾਤਮਾ
 • ਸਿਫਰ ਭੁੱਖ
 • ਚੰਗੀ ਸਿਹਤ
 • ਉੱਤਮ ਸਿੱਖਿਆ
 • ਲਿੰਗ ਬਰਾਬਰੀ
 • ਸਾਫ਼ ਪਾਣੀ ਤੇ ਸਵੱਛਤਾ
 • ਪੁੱਜਦਾ ਤੇ ਸਾਫ਼ ਊਰਜਾ
 • ਸੁਥਰਾ ਕੰਮ ਤੇ ਵਿੱਤੀ ਵਿਕਾਸ
 • ਸਨਅਤਾਂ, ਆਵਿਸ਼ਕਾਰ ਤੇ ਬੁਨਿਆਦੀ ਢਾਂਚਾ
 • ਘਟੀਆਂ ਅਸਮਾਨਤਾਵਾਂ
 • ਹੰਢਣਸਾਰ ਸ਼ਹਿਰ ਤੇ ਸਮਾਜ
 • ਜਿਮੇਦਾਰ ਉਪਭੋਗ ਤੇ ਉਤਪਾਦਨ
 • ਸਰਗਰਮ ਵਾਤਾਵਰਨ
 • ਪਾਣੀ ਥੱਲੇ ਜੀਵਨ
 • ਧਰਤੀ ਤੇ ਜੀਵਨ
 • ਸ਼ਾਂਤੀ, ਨਿਆਂ ਤੇ ਸ਼ਕਤੀਸ਼ਾਲੀ ਅਦਾਰੇ
 • ਟੀਚਿਆਂ ਵਿੱਚ ਹਿੱਸੇਦਾਰੀ

ਬਾਹਰੀ ਲਿੰਕਸੋਧੋ

http://www.niti.gov.in/content/

ਹਵਾਲੇਸੋਧੋ