ਪਲੇਟਲੈੱਟ
ਪਲੇਟਲੈੱਟ ਜਾ ਫਿਰ ਥਰੋਮਬੋਕਾਇਟ, ਖੂਨ ਦਾ ਇੱਕ ਹਿੱਸਾ ਹੁੰਦੇ ਹਨ ਜੋ ਕਿ ਕਿਸੇ ਵੀ ਜਖਮ ਵਿਚੋਂ ਖੂਨ ਦਾ ਨਿਕਲਣਾ ਬੰਦ ਕਰਦੇ ਹਨ।[1] ਪਲੇਟਲੈੱਟ ਦਾ ਕੋਈ ਨਾਭਿਕ ਨਹੀਂ ਹੁੰਦਾ ਬਲਕਿ ਇਹ ਸਾਇਟੋਪਲਾਸਮ ਦੇ ਹਿੱਸੇ ਹੁੰਦੇ ਹਨ।[2] ਪਲੇਟਲੈੱਟ ਦਾ ਅਕਾਰ ਲੈਂਜ਼ ਵਰਗਾ ਹੁੰਦਾ ਹੈ। ਇਹ ਨੁਕੀਲੇ ਅੰਡਕਾਰ ਹੁੰਦੇ ਹਨ।[3][4] ਅਤੇ ਇਹਨਾਂ ਦਾ ਵੱਧ ਤੋਂ ਵੱਧ ਡਾਇਆਮੀਟਰ 2–3 µm ਹੁੰਦਾ ਹੈ।[5] ਪਲੇਟਲੈੱਟ ਸਿਰਫ਼ ਥਣਧਾਰੀ ਜੀਵਾਂ ਵਿੱਚ ਪਾਏ ਜਾਂਦੇ ਹਨ।[6] ਇੱਕ ਪਲੇਟਲੈੱਟ ਕੋਸ਼ਿਕਾ ਦਾ ਔਸਤ ਜੀਵਨਕਾਲ 8-12 ਦਿਨ ਤੱਕ ਹੁੰਦਾ ਹੈ। ਕਿਸੇ ਮਨੁੱਖ ਦੇ ਖੂਨ ਵਿੱਚ ਇੱਕ ਲੱਖ ਪੰਜਾਹ ਹਜ਼ਾਰ ਤੋਂ ਲੈ ਕੇ ਚਾਰ ਲੱਖ ਪ੍ਰਤੀ ਘਣ ਮਿਲੀਮੀਟਰ ਪਲੇਟਲੈੱਟ ਹੁੰਦੇ ਹਨ।।[7] ਜਿੰਦਾ ਪ੍ਰਾਣੀਆਂ ਦੇ ਖੂਨ ਦਾ ਇੱਕ ਬਹੁਤ ਅੰਸ਼ ਪਲੇਟਲੈੱਟ, ਲਾਲ ਸੈੱਲਾਂ ਅਤੇ ਚਿੱਟੇ ਸੈਲਾਂ ਤੋਂ ਨਿਰਮਿਤ ਹੁੰਦਾ ਹੈ।
ਹਵਾਲੇ
ਸੋਧੋ- ↑ ਲਾਕੀ ਕੇ (Dec 8, 1972). "Our ancient heritage in blood clotting and some of its consequences". ਐਨਲਜ਼ ਆਫ਼ ਦਾ ਨਿਊ ਯਾਰਕ ਅਕੈਡਮੀ ਆਫ਼ ਸਇੰਸਿਜ਼. 202: 297–307. doi:10.1111/j.1749-6632.1972.tb16342.x. PMID 4508929.
- ↑ Machlus KR; Thon JN; Italiano JE (2014). "Interpreting the developmental dance of the megakaryocyte: A review of the cellular and molecular processes mediating platelet formation". British Journal of Haematology. 165 (2): 227–36. doi:10.1111/bjh.12758. PMID 24499183.
- ↑ Jain NC (1975). "A scanning electron microscopic study of platelets of certain animal species". Thrombosis et diathesis haemorrhagica. 33 (3): 501–7. PMID 1154309.
- ↑ Michelson, Platelets, 2013, p. 117-118
- ↑ Paulus JM (1975). "Platelet size in man". Blood. 46 (3): 321–36. PMID 1097000.
- ↑ Michelson, Platelets, 2013, p. 3
- ↑ ਉਸਕੀ ਤ੍ਵਚਾ ਪਰ ਪੜ ਜਾਤੇ ਥੇ ਕਾਲੇ ਧੱਬੇ।ਫਰਮਾ:हिन्दी चिह्न। ਵੈੱਬ ਦੁਨੀਆਂ। ਡਾ. ਕੈਲਾਸ਼ਚੰਦਰ ਦਿਕਸ਼ਿਤ। ਹੋਮੀਓਪੈਥਿਕ ਕੇਸ ਹਿਸਟਰੀ