ਪਾਈਰੇਟਸ ਔਫ਼ ਦ ਕੈਰੇਬੀਅਨ: ਦ ਕਰਸ ਔਫ਼ ਦ ਬਲੈਕ ਪਰਲ

ਪਾਈਰੇਟਸ ਔਫ਼ ਦ ਕੈਰੇਬੀਅਨ: ਦ ਕਰਸ ਔਫ਼ ਦ ਬਲੈਕ ਪਰਲ (ਪੰ:ਸਮੁੰਦਰ ਦੇ ਲੁਟੇਰੇ: ਦ ਕਰਸ ਔਫ਼ ਦ ਬਲੈਕ ਪਰਲ) 2003 ਵਿੱਚ ਰਿਲੀਜ਼ ਹੋਈ ਅਮਰੀਕੀ ਕਾਲਪਨਿਕ, ਜਾਂਬਾਜ਼ੀ, ਸ਼ੇਖੀਮਾਰ ਵਾਲੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਗੋਰ ਵਰਬਿੰਸਕੀ ਨੇ ਕੀਤਾ ਹੈ ਅਤੇ ਇਹ ਪਾਈਰੇਟਸ ਔਫ਼ ਦ ਕੈਰੇਬੀਅਨ ਫ਼ਿਲਮ ਲੜੀ ਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਮਾਣ ਵਾਲਟ ਡਿਜ਼ਨੀ ਪਿਕਚਰਜ਼ ਅਤੇ ਜੈਰੀ ਬਰਕਹੀਮਰ ਨੇ ਕੀਤਾ ਹੈ ਅਤੇ ਇਹ ਫ਼ਿਲਮ ਵਾਲਟ ਡਿਜ਼ਨੀ ਦੀ ਰੋਚਕ ਜਗ੍ਹਾ ਪਾਈਰੇਟਸ ਔਫ਼ ਦ ਕੈਰੇਬੀਅਨ ਉੱਪਰ ਅਧਾਰਿਤ ਹੈ।[3] ਇਸ ਕਹਾਣੀ ਵਿੱਚ ਇੱਕ ਸਮੁੰਦਰੀ ਲੁਟੇਰੇ ਜੈਕ ਸਪੈਰੋ (ਜੌਨੀ ਡੈੱਪ) ਅਤੇ ਲੁਹਾਰ ਵਿਲ ਟਰਨਰ (ਓਰਲੈਂਡੋ ਬਲੂਮ) ਨੂੰ ਵਿਖਾਇਆ ਗਿਆ ਹੈ ਜਿਹੜੇ ਕਿ ਅਗਵਾਹ ਕੀਤੀ ਹੋਈ ਏਲੀਜ਼ਾਬੇਥ ਸਵਾਨ (ਕੀਰਾ ਨ੍ਹਾਈਟਲੀ) ਦੀ ਬਲੈਕ ਪਰਲ ਜਹਾਜ਼ ਦੇ ਲੁਟੇਰਿਆਂ ਤੋਂ ਰੱਖਿਆ ਕਰਦੇ ਹਨ ਜਿਸਦਾ ਕਪਤਾਨ ਹੈਕਟਰ ਬਾਰਬੋਸਾ ਹੁੰਦਾ ਹੈ, ਅਤੇ ਜਿਹੜੇ ਕਿ ਰਾਤ ਨੂੰ ਜਿਉਂਦੇ ਹੋਏ ਪਿੰਜਰਾਂ ਵਿੱਚ ਤਬਦੀਲ ਹੋ ਜਾਂਦੇ ਹਨ।

ਪਾਈਰੇਟਸ ਔਫ਼ ਦ ਕੈਰੇਬੀਅਨ:
ਦ ਕਰਸ ਔਫ਼ ਦ ਬਲੈਕ ਪਰਲ
ਥੀਏਟਰ ਰਿਲੀਜ਼ ਪੋਸਟਰ
ਨਿਰਦੇਸ਼ਕਗੋਰ ਵਰਬਿੰਸਕੀ
ਸਕਰੀਨਪਲੇਅ
ਕਹਾਣੀਕਾਰ
ਨਿਰਮਾਤਾਜੈਰੀ ਬਰਕਹੀਮਰ
ਸਿਤਾਰੇ
ਸਿਨੇਮਾਕਾਰਡਾਰੀਅਸ ਵੌਲਸਕੀ
ਸੰਪਾਦਕ
ਸੰਗੀਤਕਾਰ
ਡਿਸਟ੍ਰੀਬਿਊਟਰਬੀਓਨਾ ਵਿਸਟਾ ਪਿਕਚਰਜ਼ ਡਿਸਟ੍ਰੀਬਿਊਸ਼ਨ
ਰਿਲੀਜ਼ ਮਿਤੀਆਂ
ਮਿਆਦ
142 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$140 ਮਿਲੀਅਨ[2]
ਬਾਕਸ ਆਫ਼ਿਸ$654.3 ਮਿਲੀਅਨ[2]

ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਡਿਜ਼ਨੀਲੈਂਡ ਅਨਾਹੀਮ, ਕੈਲੇਫ਼ੋਰਨੀਆ ਵਿੱਚ 28 ਜੂਨ 2003 ਨੂੰ ਵਿਖਾਇਆ ਗਿਆ ਸੀ। ਇਸ ਫ਼ਿਲਮ ਨੂੰ ਆਲੋਚਕਾਂ ਨੇ ਸਰਾਹਿਆ ਸੀ ਅਤੇ ਇਹ ਫ਼ਿਲਮ ਉਮੀਦ ਤੋਂ ਵੀ ਵਧ ਕੇ ਕਾਮਯਾਬ ਸਿੱਧ ਹੋਈ, ਜਿਸ ਵਿੱਚ ਇਸਨੇ ਦੁਨੀਆ ਭਰ ਤੋਂ 654 ਮਿਲੀਅਨ ਡਾਲਰ ਕਮਾਏ। ਜੌਨੀ ਡੈੱਪ ਨੂੰ ਉਸਦੇ ਰੋਲ ਲਈ ਗਿਲਡ ਅਵਾਰਡ ਨਾਲ ਨਵਾਜਿਆ ਗਿਆ ਸੀ ਅਤੇ ਇਸ ਨਾਲ ਉਸਦੀ ਨਾਮਜ਼ਦਗੀ ਅਕਾਦਮੀ ਅਵਾਰਡਾਂ ਵਿੱਚ ਸਭ ਤੋਂ ਵਧੀਆ ਅਦਾਕਾਰ ਲਈ ਵੀ ਹੋਈ। ਇਸ ਤੋਂ ਇਲਾਵਾ ਉਸਦੀ ਨਾਮਜ਼ਦਗੀ ਬਾਫ਼ਟਾ ਅਵਾਰਡ ਅਤੇ ਗੋਲਡਨ ਗਲੋਬ ਅਵਾਰਡ ਲਈ ਵੀ ਹੋਈ। ਦ ਕਰਸ ਔਫ਼ ਬਲੈਕ ਪਰਲ ਨੂੰ ਚਾਰ ਹੋਰ ਅਕਾਦਮੀ ਅਵਾਰਡਾਂ ਅਤੇ ਬਾਫ਼ਟਾ ਅਵਾਰਡਾਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਇਹ ਫ਼ਿਲਮ ਲੜੀ ਦੀ ਸਭ ਤੋਂ ਪਹਿਲੀ ਫ਼ਿਲਮ ਸੀ ਅਤੇ ਇਸਦੇ ਅਗਲੇ ਦੋ ਭਾਗ 2006 ਅਤੇ 2007 ਵਿੱਚ ਰਿਲੀਜ਼ ਕੀਤੇ ਗਏ ਸਨ, ਜਿਹਨਾਂ ਦਾ ਨਾਮ ਕ੍ਰਮਵਾਰ ਪਾਈਰੇਟਸ ਔਫ਼ ਦ ਕੈਰੇਬੀਅਨ: ਡੈੱਡ ਮੈਨਜ਼ ਚੈਸਟ ਅਤੇ ਪਾਈਰੇਟਸ ਔਫ਼ ਦ ਕੈਰੇਬੀਅਨ: ਐਟ ਵਰਲਡਜ਼ ਐਂਡ ਹਨ। ਇਸ ਫ਼ਿਲਮ ਲੜੀ ਦੇ ਅਗਲੇ ਦੋ ਹੋਰ ਭਾਗ ਪਾਈਰੇਟਸ ਔਫ਼ ਦ ਕੈਰੇਬੀਅਨ: ਔਨ ਸਟਰੇਂਜਰਜ਼ ਟਾਈਡਸ ਅਤੇ ਪਾਈਰੇਟਸ ਔਫ਼ ਦ ਕੈਰੇਬੀਅਨ: ਡੈੱਡ ਮੈਨ ਟੈਲਜ਼ ਨੋ ਟੇਲਸ ਕ੍ਰਮਵਾਰ 2011 ਅਤੇ 2017 ਵਿੱਚ ਰਿਲੀਜ਼ ਕੀਤੇ ਗਏ ਸਨ।

ਫ਼ਿਲਮ ਦਾ ਕਥਾਨਕ ਸੋਧੋ

ਪੋਰਟ ਰੌਇਲ, ਜਮਾਇਕਾ ਨੂੰ ਜਾਂਦੇ ਹੋਏ, ਗਵਰਨਰ ਵੈਦਰਬਾਏ ਸਵਾਨ, ਉਸਦੀ ਕੁੜੀ ਏਲੀਜ਼ਾਬੇਥ, ਅਤੇ ਲੈਫ਼ਟੀਨੈਂਟ ਜੇਮਜ਼ ਨੌਰਿੰਗਟਨ ਇੱਕ ਤਬਾਹ ਹੋਈ ਕਿਸ਼ਤੀ ਵੇਖਦੇ ਹਨ ਅਤੇ ਇੱਕ ਮੁੰਡੇ ਨੂੰ ਬਚਾਉਂਦੇ ਹਨ ਜਿਸਦਾ ਨਾਮ ਵਿਲ ਟਰਨਰ ਹੈ। ਏਲੀਜ਼ਾਬੇਥ ਉਸਦੇ ਗਲੇ ਵਿੱਚ ਇੱਕ ਸੋਨੇ ਦਾ ਲੁਟੇਰਿਆਂ ਵਾਲਾ ਤਮਗਾ ਵੇਖਦੀ ਹੈ ਅਤੇ ਉਸਦੇ ਗਲੇ ਤੋਂ ਉਤਾਰ ਲੈਂਦੀ ਹੈ ਅਤੇ ਆਪਣੇ ਕੋਲ ਸੰਭਾਲ ਲੈਂਦੀ ਹੈ ਤਾਂ ਕਿ ਉਸਨੂੰ ਕੋਈ ਖ਼ਤਰੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਉਹ ਇੱਕ ਸ਼ੈਤਾਨ ਜਹਾਜ਼ ਵੇਖਦੀ ਹੈ ਜਿਹੜਾ ਕਿ ਧੁੰਦ ਵਿੱਚ ਗਾਇਬ ਹੋ ਜਾਂਦਾ ਹੈ।

ਅੱਠ ਸਾਲਾਂ ਬਾਅਦ, ਨੌਰਿੰਗਟਨ ਨੂੰ ਉਸਦੇ ਅਹੁਦੇ ਤੋਂ ਤਰੱਕੀ ਦੇ ਕੇ ਕੌਮੋਡੋਰ ਬਣਾ ਦਿੱਤਾ ਜਾਂਦਾ ਹੈ ਅਤੇ ਉਹ ਏਲੀਜ਼ਾਬੇਥ ਨੂੰ ਵਿਆਹ ਲਈ ਪੇਸ਼ਕਸ਼ ਦਿੰਦਾ ਹੈ ਪਰ ਉਸਦਾ ਅੰਗਰੇਜ਼ੀ ਲਿਬਾਸ ਜੋ ਕਿ ਬਹੁਤ ਭੀੜਾ ਹੁੰਦਾ ਹੈ, ਉਸਨੂੰ ਬੇਹੋੋਸ਼ ਕਰ ਦਿੰਦਾ ਹੈ ਅਤੇ ਉਹ ਸਮੁੰਦਰ ਵਿੱਚ ਡਿੱਗ ਪੈਂਦੀ ਹੈ ਜਿਸ ਨਾਲ ਮੈਡਲ ਮੁੜ ਤੋਂ ਸਰਗਰਮ ਹੋ ਜਾਂਦਾ ਹੈ। ਕਪਤਾਨ ਜੈਕ ਸਪੈਰੋ ਜਿਹੜਾ ਕਿ ਪੋਰਟ ਰੌਇਲ ਇੱਕ ਜਹਾਜ਼ ਨੂੰ ਲੈਣ ਆਇਆ ਹੈ, ਉਸਨੂੰ ਬਚਾਉਂਦਾ ਹੈ। ਨੌਰਿੰਗਟਨ ਜੈਕ ਨੂੰ ਪਛਾਣ ਲੈਂਦਾ ਹੈ ਅਤੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜੈਕ ਦਾ ਸਾਹਮਣਾ ਵਿਲ ਨਾਲ ਹੁੰਦਾ ਹੈ ਜਿਹੜਾ ਕਿ ਹੁਣ ਇੱਕ ਲੁਹਾਰ ਹੈ ਅਤੇ ਸ਼ਾਨਦਾਰ ਤਲਵਾਰਬਾਜ਼ ਵੀ ਹੈ। ਉਹ ਦੋਵੇਂ ਲੜਦੇ ਹਨ ਅਤੇ ਜੈਕ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਉਸੇ ਰਾਤ, ਜਹਾਜ਼ ਬਲੈਕ ਪਰਲ, ਜਿਸਨੂੰ ਏਲੀਜ਼ਾਬੇਥ ਨੇ ਬਚਪਨ ਵਿੱਚ ਵੇਖਿਆ ਸੀ, ਪੋਰਟ ਰੌਇਲ ਉੱਪਰ ਉਸ ਮੈਡਲ ਦੀ ਤਲਾਸ਼ ਵਿੱਚ ਹਮਲਾ ਕਰ ਦਿੰਦਾ ਹੈ। ਉਸ ਜਹਾਜ਼ ਦੇ ਸਵਾਰ ਏਲੀਜ਼ਾਬੈਥ ਨੂੰ ਬੰਦੀ ਬਣਾ ਲੈਂਦੇ ਹਨ, ਅਤੇ ਉਸਨੂੰ ਕਪਤਾਨ ਬਾਰਬੋਸਾ ਕੋਲ ਸੌਦੇਬਾਜ਼ੀ ਲਈ ਲੈ ਜਾਂਦੇ ਹਨ। ਏਲੀਜ਼ਾਬੈਥ ਕਹਿੰਦੀ ਹੈ ਕਿ ਉਸਦਾ ਆਖ਼ਰੀ ਨਾਮ ਟਰਨਰ ਹੈ ਅਤੇ ਉਹ ਆਪਣੀ ਗਵਰਨਰ ਦੀ ਕੁੜੀ ਦੇ ਤੌਰ 'ਤੇ ਆਪਣੀ ਪਛਾਣ ਲੁਕਾ ਲੈਂਦੀ ਹੈ, ਪਰ ਬਾਰਬੋਸਾ ਉਸਨੂੰ ਫਿਰ ਵੀ ਬੰਦੀ ਬਣਾ ਲੈਂਦਾ ਹੈ। ਏਲੀਜ਼ਾਬੈਥ ਨੂੰ ਪਤਾ ਲੱਗਦਾ ਹੈ ਕਿ ਬਾਰਬੋਸਾ ਅਤੇ ਉਸਦੇ ਸਾਥੀਆਂ ਨੇ ਇਸਲਾ ਦੇ ਮੁਏਰਤਾ ਤੋਂ ਹਰਨਾਨ ਕੌਰਟੇਸ ਦਾ ਸਰਾਪਿਆ ਹੋਇਆ ਖ਼ਜ਼ਾਨਾ ਚੁਰਾਇਆ ਸੀ ਜਿਸ ਨਾਲ ਉਹ ਸਾਰੇ ਸਰਾਪੇ ਗਏ ਸਨ ਅਤੇ ਉਹ ਮਰ ਵੀ ਨਹੀਂ ਸਕਦੇ ਸਨ; ਉਹ ਚੰਨ ਦੀ ਰਾਤ ਵਿੱਚ ਬਹੁਤ ਹੀ ਗਲੀਆਂ ਹੋਈਆਂ ਜ਼ਿੰਦਾ ਲਾਸ਼ਾਂ ਵਾਂਗ ਵਿਖਾਈ ਦਿੰਦੇ ਸਨ। ਆਪਣੇ ਸਰਾਪ ਨੂੰ ਖ਼ਤਮ ਕਰਨ ਲਈ ਉਹਨਾਂ ਨੂੰ ਉਸ ਸਰਾਪੇ ਹੋਏ ਸੋਨੇ ਦੇ ਸਾਰੇ 882 ਸਿੱਕੇ, ਜਿਸ ਉੱਪਰ ਮਾਲਕ ਦਾ ਖ਼ੂਨ ਲੱਗਿਆ ਹੋਇਆ ਹੋਵੇ, ਵਾਪਸ ਕਰਨੇ ਪੈਣੇ ਸਨ। ਏਲੀਜ਼ਾਬੈਥ ਦਾ ਮੈਡਲ ਉਸੇ ਸਰਾਪੇ ਹੋਏ ਖ਼ਜ਼ਾਨੇ ਦਾ ਆਖ਼ਰੀ ਮੈਡਲ ਸੀ।

ਵਿਲ ਟਰਨਰ ਏਲੀਜ਼ਾਬੈਥ ਨੂੰ ਬਚਾਉਣ ਲਈ ਜੈਕ ਨੂੰ ਆਜ਼ਾਦ ਕਰ ਦਿੰਦਾ ਹੈ ਜਿਸਨੂੰ ਵਿਲ ਪਿਆਰ ਕਰਦਾ ਹੈ। ਜੈਕ ਵਿਲ ਦੇ ਆਖ਼ਰੀ ਨਾਮ ਦੇ ਪਤਾ ਲੱਗਣ ਤੇ ਉਸਦੀ ਮਦਦ ਕਰਨ ਲਈ ਮੰਨ ਜਾਂਦਾ ਹੈ। ਦੋਵੇਂ ਇੱਕ ਇੰਟਰਸੈਪਟਰ ਜਹਾਜ਼ ਲੈਂਦੇ ਹਨ ਅਤੇ ਟੌਰਟਿਊਗਾ ਵੱਲ ਇੱਕ ਸਮੂਹ ਨੂੰ ਲਾਮਬੰਦ ਕਰਨ ਲਈ ਜਾਂਦੇ ਹਨ ਜਿਸ ਵਿੱਚ ਜੈਕ ਦਾ ਦੋਸਤ ਜੋਸ਼ਾਮੀ ਗਿੱਬਸ ਵੀ ਸ਼ਾਮਿਲ ਹੈ। ਜੈਕ ਵਿਲ ਨੂੰ ਦੱਸਦਾ ਹੈ ਕਿ ਉਸਦਾ ਪਿਤਾ ਬੂਟਸਟ੍ਰੈਪ ਬਿੱਲ ਇੱਕ ਸਮੁੰਦਰੀ ਲੁਟੇਰਾ ਸੀ ਅਤੇ ਜਿਸਨੂੰ ਇੱਕ ਤੋਪ ਨਾਲ ਬੰਨ੍ਹ ਕੇ ਜਹਾਜ਼ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਗਿੱਬਸ ਵਿਲ ਟਰਨਰ ਨੂੰ ਦੱਸਦਾ ਹੈ ਕਿ ਜੈਕ ਬਲੈਕ ਪਰਲ ਜਹਾਜ਼ ਦਾ ਕਪਤਾਨ ਸੀ ਪਰ ਬਾਰਬੋਸਾ ਨੇ ਉਸਦੇ ਜਹਾਜ਼ ਤੇ ਹਮਲਾ ਕਰਕੇ ਉਸਨੂੰ ਹਥਿਆ ਲਿਆ ਸੀ। ਇਸਲਾ ਦੇ ਮੁਏਰਤਾ ਵਿਖੇ, ਵਿਲ ਅਤੇ ਜੈਕ ਬਾਰਬੋਸਾ ਨੂੰ ਆਖ਼ਰੀ ਸਿੱਕੇ ਤੇ ਏਲੀਜ਼ਾਬੈਥ ਦਾ ਖ਼ੂਨ ਦਿੰਦੇ ਹੋਏ ਵੇਖਦੇ ਹਨ। ਇਸ ਕਰਨ ਨਾਲ ਵੀ ਸਰਾਪ ਖ਼ਤਮ ਨਹੀਂ ਹੁੰਦਾ ਕਿਉਂਕਿ ਉਹ ਸਿੱਕਾ ਬੂਟਸਟ੍ਰੈਪ ਬਿਲ ਦਾ ਹੁੰਦਾ ਹੈ ਜਿਸ ਨਾਲ ਵਿਲ ਜੱਦੀ ਤੌਰ 'ਤੇ ਉਸ ਸਿੱਕੇ ਦਾ ਮਾਲਕ ਬਣ ਜਾਂਦਾ ਹੈ। ਵਿਲ ਏਲੀਜ਼ਾਬੈਥ ਨੂੰ ਬਚਾਉਂਦਾ ਹੈ ਅਤੇ ਉਸਨੂੰ ਆਪਣੇ ਇੰਟਰਸੈਪਟਰ ਜਹਾਜ਼ ਦੇ ਲੈ ਆਉਂਦਾ ਹੈ, ਜਦਕਿ ਜੈਕ ਨੂੰ ਬਾਰਬੋਸਾ ਅਤੇ ਉਸਦੇ ਸਾਥੀਆਂ ਦੁਆਰਾ ਬੰਦੀ ਬਣਾ ਲਿਆ ਜਾਂਦਾ ਹੈ ਅਤੇ ਉਸਨੂੰ ਬਲੈਕ ਪਰਲ ਜਹਾਜ਼ ਵਿੱਚ ਕੈਦ ਕਰ ਲਿਆ ਜਾਂਦਾ ਹੈ।

ਇਸ ਪਿੱਛੋਂ ਬਾਰਬੋਸਾ ਇੰਟਰਸੈਪਟਰ ਜਹਾਜ਼ ਦੇ ਪਿੱਛੇ ਪੈ ਜਾਂਦਾ ਹੈ ਅਤੇ ਅਮਲੇ ਬੰਦੀ ਬਣਾ ਕੇ ਜਹਾਜ਼ ਨੂੰ ਨਸ਼ਟ ਕਰ ਦਿੰਦਾ ਹੈ। ਵਿਲ ਬਾਰਬੋਸਾ ਨਾਲ ਇੱਕ ਸਮਝੌਤਾ ਕਰਦਾ ਹੈ ਕਿ ਏਲੀਜ਼ਾਬੈਥ ਦੇ ਬਦਲੇ ਉਹ ਉਸਨੂੰ ਆਪਣਾ ਖੂਨ ਦੇਣ ਲਈ ਤਿਆਰ ਹੈ। ਪਰ ਬਾਰਬੋਸਾ ਉਸਨੂੰ ਧੋਖਾ ਦਿੰਦਾ ਹੈ ਅਤੇ ਉਹਨਾਂ ਦੋਵਾਂ ਨੂੰ ਇੱਕ ਟਾਪੂ ਉੱਪਰ ਛੱਡ ਦਿੰਦਾ ਹੈ ਜਿੱਥੇ ਉਸਨੇ ਪਹਿਲਾਂ ਜੈਕ ਨੂੰ ਛੱਡਿਆ ਸੀ। ਏਲੀਜ਼ਾਬੈਥ ਇੱਕ ਧੂੰਏ ਦਾ ਇਸ਼ਾਰਾ ਦਿੰਦੀ ਹੈ ਅਤੇ ਕੌਮੋਡੋਰ ਨੌਰਿੰਗਟਨ ਦ ਡੌਂਟਲੈਸ ਦੇ ਨਾਲ ਉਸਨੂੰ ਬਚਾਉਣ ਲਈ ਆ ਜਾਂਦਾ ਹੈ ਅਤੇ ਜੈਕ ਨੂੰ ਗਿਰਫ਼ਤਾਰ ਕਰ ਲੈਂਦਾ ਹੈ। ਏਲੀਜ਼ਾਬੈਥ ਨੌਰਿੰਗਟਨ ਨੂੰ ਵਿਲ ਨੂੰ ਆਜ਼ਾਦ ਕਰਨ ਲਈ ਵੀ ਕਹਿੰਦੀ ਹੈ ਅਤੇ ਇਸ ਬਦਲੇ ਉਹ ਉਸ ਨਾਲ ਵਿਆਹ ਕਰਵਾਉਣ ਨੂੰ ਵੀ ਤਿਆਰ ਹੈ।

ਉਸੇ ਰਾਤ ਦ ਡੌਂਟਲੈਸ ਇਸਲਾ ਦੇ ਮੁਏਰਤਾ ਪਹੁੰਚਦਾ ਹੈ। ਜੈਕ ਡੌਂਟਲੈਸ ਦੇ ਸਮੂਹ ਦੇ ਹਮਲੇ ਵਿੱਚ ਲੁਟੇਰਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸਦੀ ਤਰਕੀਬ ਕਾਮਯਾਬ ਸਿੱਧ ਨਹੀਂ ਹੁੰਦੀ ਕਿਉਂਕਿ ਬਾਰਬੋਸਾ ਦਾ ਸਮੂਹ ਪਾਣੀ ਦੇ ਹੇਠਾਂ ਤੁਰਕੇ ਡੌਂਟਲੈਸ ਤੇ ਹਮਲਾ ਕਰ ਦਿੰਦਾ ਹੈ। ਏਲੀਜ਼ਾਬੈਥ ਭੱਜ ਜਾਂਦੀ ਹੈ ਅਤੇ ਜੈਕ ਦੇ ਸਮੂਹ ਨੂੰ ਪਰਲ ਤੋਂ ਆਜ਼ਾਦ ਕਰ ਦਿੰਦੀ ਹੈ। ਉਹ ਵਿਲ ਨੂੰ ਬਚਾਉਣ ਤੋਂ ਮਨ੍ਹਾਂ ਕਰ ਦਿੰਦੇ ਹਨ ਜਿਸ ਕਰਕੇ ਏਲੀਜ਼ਾਬੈਥ ਉਸਦੇ ਨਾਲ ਇਕੱਲੀ ਰਹਿ ਜਾਂਦੀ ਹੈ ਅਤੇ ਜੈਕ ਦਾ ਸਮੂਹ ਪਰਲ ਜਹਾਜ਼ ਲੈ ਕੇ ਭੱਜ ਜਾਂਦਾ ਹੈ।

ਜੈਕ ਬਾਰਬੋਸਾ ਨਾਲ ਇੱਕ ਸੰਧੀ ਕਰਦਾ ਹੈ ਜਿਸ ਵਿੱਚ ਉਹ ਇੱਕ ਸਮੁੰਦਰੀ ਲੁਟੇਰਿਆਂ ਦੀ ਮਦਦ ਕਰਨ ਦੀ ਤਜਵੀਜ਼ ਦਿੰਦਾ ਹੈ ਪਰ ਅਚਾਨਕ ਉਹ ਵਿਲ ਨੂੰ ਆਜ਼ਾਦ ਕਰ ਦਿੰਦਾ ਹੈ ਅਤੇ ਬਾਰਬੋਸਾ ਨਾਲ ਲੜਨ ਲੱਗ ਜਾਂਦਾ ਹੈ, ਜਦਕਿ ਏਲੀਜ਼ਾਬੈਥ ਅਤੇ ਵਿਲ ਬਾਰਬੋਸਾ ਦੇ ਸਮੂਹ ਨਾਲ ਲੜਦੇ ਹਨ। ਬਾਰਬੋਸਾ ਜੈਕ ਦੇ ਚਾਕੂ ਮਾਰ ਦਿੰਦਾ ਹੈ ਪਰ ਜੈਕ ਮਰਦਾ ਨਹੀਂ ਅਤੇ ਪਤਾ ਲੱਗਦਾ ਹੈ ਕਿ ਉਸ ਸਰਾਪ ਦੇ ਅਧੀਨ ਹੈ ਕਿਉਂਕਿ ਕੌਰਟੇਜ਼ ਦੀ ਛਾਤੀ ਚੋਂ ਇੱਕ ਸੋਨੇ ਦਾ ਸਿੱਕਾ ਚੁੱਕਿਆ ਸੀ। ਜੈਕ ਨੇ ਦੱਸਿਆ ਕਿ ਉਸਨੇ ਇਹ ਪਰਲ ਜਹਾਜ਼ ਨੂੰ ਵਾਪਿਸ ਜਿੱਤਣ ਲਈ ਕੀਤਾ ਹੈ। ਜੈਕ ਬਾਰਬੋਸਾ ਨੂੰ ਗੋਲੀ ਮਾਰਦਾ ਹੈ ਅਤੇ ਵਿਲ ਦੋਵੇਂ ਸਿੱਕੇ ਕੌਰਟੇਜ਼ ਦੀ ਛਾਤੀ ਉੱਪਰ ਸੁੱਟਦਾ ਹੈ ਜਿਸ ਉੱਪਰ ਜੈਕ ਅਤੇ ਉਸਦਾ ਖੂਨ ਲੱਗਿਆ ਹੁੰਦਾ ਹੈ। ਸਰਾਪ ਠੀਕ ਹੋ ਜਾਂਦਾ ਹੈ ਜਿਸ ਨਾਲ ਬਾਰਬੋਸਾ ਦੀ ਜੈਕ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਅਤੇ ਬਾਰਬੋਸਾ ਦਾ ਬਚਿਆ ਹੋਇਆ ਸਮੂਹ ਜਿਹੜਾ ਕਿ ਹੁਣ ਅਮਰ ਨਹੀਂ ਰਿਹਾ ਹੈ, ਆਤਮ-ਸਮਰਪਣ ਕਰ ਦਿੰਦਾ ਹੈ ਅਤੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ।

ਪੋਰਟ ਰੌਇਲ ਵਿਖੇ, ਜੈਕ ਨੂੰ ਫ਼ਾਂਸੀ ਦੇ ਤਖ਼ਤੇ ਤੇ ਲਿਜਾਇਆ ਜਾਂਦਾ ਹੈ। ਏਲੀਜ਼ਾਬੈਥ ਨੌਰਿੰਗਟਨ ਦਾ ਧਿਆਨ ਵਟਾਉਂਦੀ ਹੈ ਅਤੇ ਵਿਲ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਵਿਲ ਅਤੇ ਜੈਕ ਦੋਵਾਂ ਨੂੰ ਘੇਰ ਲਿਆ ਜਾਂਦਾ ਹੈ ਅਤੇ ਉਹ ਦੋਵੇਂ ਹੁਣ ਫ਼ੌਜ ਦੇ ਨਿਸ਼ਾਨੇ ਤੇ ਹਨ। ਏਲੀਜ਼ਾਬੈਥ ਦਖ਼ਲ ਦਿੰਦੀ ਹੈ ਅਤੇ ਵਿਲ ਲਈ ਆਪਣਾ ਪਿਆਰ ਜ਼ਾਹਿਰ ਕਰਦੀ ਹੈ, ਜਿਸ ਨਾਲ ਨੌਰਿੰਗਟਨ ਦਾ ਦਿਲ ਟੁੱਟ ਜਾਂਦਾ ਹੈ। ਜੈਕ ਸਮੁੰਦਰ ਵਿੱਚ ਛਾਲ ਮਾਰਦਾ ਹੈ ਅਤੇ ਬਲੈਕ ਪਰਲ ਜਹਾਜ਼ ਨਾਲ ਭੱਜ ਜਾਂਦਾ ਹੈ। ਗਵਰਨਰ ਸਵਾਲ ਵਿਲ ਨੂੰ ਮਾਫ਼ ਕਰ ਦਿੰਦਾ ਹੈ ਅਤੇ ਉਸਨੂੰ ਏਲੀਜ਼ਾਬੈਥ ਨਾਲ ਵਿਆਹ ਲਈ ਆਸ਼ੀਰਵਾਦ ਦਿੰਦਾ ਹੈ। ਨੌਰਿੰਗਟਨ, ਜੈਕ ਅਤੇ ਉਸਦੇ ਜਹਾਜ਼ ਬਲੈਕ ਪਰਲ ਨੂੰ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ।

ਫ਼ਿਲਮ ਦੇ ਅਖ਼ੀਰਲੇ ਸੀਨ ਵਿੱਚ, ਬਾਰਬੋਸਾ ਦੇ ਪਾਲਤੂ ਬਾਂਦਰ ਜੈਕ ਨੂੰ ਛਾਤੀ ਤੋਂ ਇੱਕ ਸੋਨੇ ਦਾ ਸਿੱਕਾ ਚੁਰਾਉਂਦੇ ਹੋਏ ਵਿਖਾਇਆ ਗਿਆ ਹੈ ਜਿਸ ਨਾਲ ਉਹ ਫਿਰ ਅਮਰ ਹੋ ਜਾਂਦਾ ਹੈ।

ਪਾਤਰ ਸੋਧੋ

ਹਵਾਲੇ ਸੋਧੋ

  1. "Pirates of the Caribbean - The Curse of the Black Pearl". British Board of Film Classification. July 10, 2003. Archived from the original on October 18, 2015. Retrieved February 7, 2015. {{cite web}}: Unknown parameter |deadurl= ignored (help)
  2. 2.0 2.1 "Pirates of the Caribbean: The Curse of the Black Pearl (2003)". Box Office Mojo. Archived from the original on May 9, 2013. Retrieved May 21, 2007. {{cite web}}: Unknown parameter |deadurl= ignored (help)
  3. "Pirates of the Caribbean: The Curse of the Black Pearl (2003)". New York Times. Archived from the original on August 24, 2011. Retrieved October 15, 2012. {{cite news}}: Italic or bold markup not allowed in: |publisher= (help); Unknown parameter |deadurl= ignored (help)
  4. McKay, Holly (December 1, 2010). "Jack Sparrow Was Named After Hugh Jackman, Not Intended for Johnny Depp" Archived December 4, 2010, at the Wayback Machine.. Fox News. Retrieved on December 2, 2010.

ਬਾਹਰਲੇ ਲਿੰਕ ਸੋਧੋ