ਪਾਕਿਸਤਾਨੀ ਪੰਜਾਬੀ ਸੱਭਿਆਚਾਰ

ਸੱਭਿਆਚਾਰ ਦੀ ਪਰਿਭਾਸ਼ਾਸੋਧੋ

'ਸੱਭਿਆਚਾਰ' ਸ਼ਬਦ 'ਅੰਗ੍ਰੇਜੀ ਦੇ ਸ਼ਬਦ culture' ਦਾ ਸਮਾਨਾਰਥਕ ਸ਼ਬਦ ਹੈ ਇਹ ਆਪਣੇ ਆਪ ਵਿਚ ਅਜਿਹਾ ਜਟਿਲ ਪ੍ਰਬੰਧ ਹੈ ਜਿਸ ਵਿਚ ਮਨੁੱਖ ਦੀਆਂ ਨਿੱਜੀ ਇੱਛਾਵਾਂ ਨੂੰ ਜਦੋਂ ਸਮਾਜਿਕ ਪ੍ਰਬੰਧ ਦੇ ਸਾਰੇ ਨਾਗਰਿਕਾਂ ਵੱਲੋਂ ਅਪਣਾ ਲਿਆ ਜਾਂਦਾ ਹੈ ਉਨਹਾਂ ਇਹ ਇੱਕ ਅਤਿ ਵਿਸ਼ਾਲ ਸੰਕਲਪ ਦਾ ਰੂਪ ਧਾਰ ਲੈਂਦਾ ਹੈ। ਸੱਭਿਆਚਾਰ ਦੀ ਸਭ ਤੋਂ ਸਰਲ ਪਰਿਭਾਸ਼ਾ ਅੰਗ੍ਰੇਜੀ ਦੇ ਵਿਸ਼ਲੇਸ਼ਣ ਕਲਚਰਡ ਤੋਂ ਅਗਵਾਈ ਲੈ ਕੇ ਕੀਤੀ ਜਾਂਦੀ ਹੈ, ਜਿਸ ਅਨੁਸਾਰ ਸੱਭਿਆਚਾਰ ਤੋਂ ਵਿਹਾਰ ਦੀ ਨਫਾਸਤ ਦਾ ਅਰਥ ਲਿਆ ਜਾਂਦਾ ਹੈ। ਇਹ ਸੱਭਿਆਚਾਰ ਦੇ ਬੇਹੱਦ ਸੀਮਿਤ ਅਰਥ ਹਨ, ਅਤੇ ਇਸ ਨੂੰ ਮਾਨਵ-ਵਿਗਿਆਨੀ ਹਿਰਸਕੋਵਿਤਸ ਸੱਭਿਆਚਾਰ ਦੀ 'ਬੋਰਡਿੰਗ ਸਕੂਲ ਪਰਿਭਾਸ਼ਾ'ਕਹਿੰਦਾ ਹੈ।1947 ਈ. ਵਿੱਚ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ ਜੋ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਘਟਨਾ ਘਟੀ ਸੀ ਉਹ ਸੀ ਦੋ ਰਾਸ਼ਟਰਾਂ ਭਾਰਤ ਅਤੇ ਪਾਕਿਸਤਾਨ ਦੀ ਹੋਂਦ। ਪੰਜਾਬ ਦਾ ਦੋ ਭਾਗਾਂ ਵਿੱਚ ਵੰਡਿਆ ਜਾਣਾ। ਹਿੰਦੂਸਤਾਨ, ਚੀਨ, ਰੂਸ ਅਤੇ ਅਫ਼ਗਾਨਿਸਤਾਨ ਵਿੱਚ ਇੱਕ ਨਵਾਂ ਖੇਤਰ ਸਥਾਪਿਤ ਹੋਇਆ-ਪਾਕਿਸਤਾਨ। ‘ਪਾਕਿਸਤਾਨ` ਸ਼ਬਦ ਦੋ ਸ਼ਬਦਾਂ ਦੇ ਜੋੜ ‘ਪਾਕਿ` ਅਤੇ ‘ਸਥਾਨ` ਤੋਂ ਬਣਿਆ ਹੈ। ‘ਪਾਕਿ` ਤੋਂ ਭਾਵ ‘ਪਵਿੱਤਰ` ਅਤੇ ‘ਸਥਾਨ` ਤੋਂ ਭਾਵ ‘ਥਾਂ` ਹੈ। ਇਸ ਤਰ੍ਹਾਂ ਪਾਕਿਸਤਾਨ ਤੋਂ ਭਾਵ ਪਵਿੱਤਰ ਥਾਂ ਹੈ।

ਪਾਕਿਸਤਾਨ ਦੀ ਵੱਖਰੀ ਹੋਂਦ ਹੈ ਜਾਣ ਕਾਰਨ ਇਸ ਖਿੱਤੇ ਦਾ ਸੱਭਿਆਚਾਰ ਵੀ ਵੱਖਰਾ ਸਥਾਪਿਤ ਹੋਇਆ। ਰਾਜਨੀਤਕ ਤੌਰ 'ਤੇ ਭਾਵੇਂ ਇਹ ਹੁਣ ਵੱਖਰੀ ਹੋਂਦ ਦਾ ਮਾਲਕ ਹੈ। ਪਰ ਪੰਜਾਬੀ ਸੱਭਿਆਚਾਰ ਸਾਂਝ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਿਆ। ਪੰਜਾਬ ਦੀਆਂ ਰਾਜਨੀਤਿਕ ਪੰਜਾਬ ਵੰਡ ਤੋਂ ਪਹਿਲਾਂ ਪੰਜਾਬ ਪੰਜ ਦਰਿਆਵਾਂ (ਸਤਲੁਜ਼, ਬਿਆਸ, ਰਾਵੀ, ਚਨਾਬ, ਜੇਹਲਮ) ਦੀ ਧਰਤੀ ਸੀ। ਪਰ ਪੰਜਾਬ ਵੰਡ ਨਾਲ ਇਨ੍ਹਾਂ ਦਰਿਆਵਾ ਦੀ ਵੀ ਵੰਡ ਹੋ ਗਈ। ਜਿਸ ਨਾਲ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ।

ਰਾਵੀ ਦਰਿਆ ਦਾ ਪੂਰਬੀ ਕੰਢਾ ਹੀ ਬਹੁਤ ਥਾਵਾਂ ਤੇ ਦੋਹਾਂ ਪੰਜਾਬਾਂ ਦੀ ਹੱਦ ਬਣਿਆ। ਧਨੀ, ਪੋਠੋਹਾਰ ਅਤੇ ਬਾਰ ਦਾ ਇਲਾਕਾ ਪਾਕਿਸਤਾਨ ਦਾ ਹਿੱਸਾ ਬਣ ਗਿਆ।

ਪਾਕਿਸਤਾਨੀ ਪੰਜਾਬੀ ਸੱਭਿਆਚਾਰ ਦੀਆਂ ਵੱਖਰਤਾਵਾਂਸੋਧੋ

ਪਾਕਿਸਤਾਨੀ ਪੰਜਾਬੀ ਸੱਭਿਆਚਾਰ ਭਾਰਤੀ ਪੰਜਾਬੀ ਸੱਭਿਆਚਾਰ ਦਾ ਹੀ ਇੱਕ ਅੰਗ ਹੈ। ਪਰੰਤੂ ਪੱਛਮੀ ਪੰਜਾਬ ਵਿੱਚ ਕੁਝ ਕੁ ਵੱਖਰਤਾਵਾਂ ਵੀ ਮੌਜੂਦ ਹਨ। ਪਾਕਿਸਤਾਨ ਇਸਲਾਮ ਧਰਮ ਕੇਂਦਰਿਤ ਦੇਸ਼ ਹੈ। ਇਸਲਾਮ ਧਰਮ ਰਾਜ ਦਾ ਧਰਮ ਹੈ। ਪੱਛਮੀ ਪੰਜਾਬੀ ਸੱਭਿਆਚਾਰ ਵਿੰਚ ਪੂਰਬੀ ਪਾਈ ਜਾਂਦੀ। ਪੱਛਮੀ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲਿਖਣ ਲਈ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਧੀ, ਪੰਜਾਬੀ, ਪਸ਼ਤੋ ਅਤੇ ਬਲੇਚੀ ਆਦਿ ਪਾਕਿਸਤਾਨ ਦੀ ਕੌਮੀ ਜ਼ਬਾਨਾਂ ਹਨ। ਮੁੱਖ ਰੂਪ ਵਿੱਚ ਉਰਦੂ, ਫਾਰਸੀ ਭਾਸ਼ਾ ਵਰਤੀ ਜਾਂਦੀ ਹੈ। ਖਾਣ-ਪੀਣ ਸੰਬੰਧੀ ਵੀ ਵੱਖਰਤਾਵਾਂ ਪਾਈਆਂ ਜਾਂਦੀਆਂ ਹਨ। ਪੱਛਮੀ ਪੰਜਾਬੀ ਸੱਭਿਆਚਾਰ ਵਿੱਚ ਗਊ ਦੇ ਮਾਸ ਨੂੰ ਖਾਣਾ ਚੰਗਾ ਮੰਨਿਆ ਜਾਂਦਾ ਹੈ। ਪਾਕਿਸਤਾਨ ਵਿੱਚ ਉਰਦੂ ਭਾਸ਼ਾ ਦਫ਼ਤਰੀ, ਸਰਕਾਰੀ ਅਤੇ ਵਿੱਦਿਅਕ ਭਾਸ਼ਾ ਹੈ।

ਪਾਕਿਸਤਾਨੀ ਪੰਜਾਬੀ ਸੱਭਿਆਚਾਰ ਦੀਆਂ ਸਾਂਝਾਸੋਧੋ

ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਦੋ ਵੱਖ-ਵੱਖ ਖਿੱਤੇ ਹੋਣ ਦੇ ਬਾਵਜੂਦ ਵੀ ਆਪਸੀ ਸਾਂਝ ਰੱਖਦੇ ਹਨ। ਪੰਜਾਬ ਵੰਡ ਦੇ ਬਾਵਜੂਦ ਵੀ ਦੋਨੋਂ ਪੰਜਾਬਾਂ ਵਿੱਚ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਪੂਰਬੀ ਅਤੇ ਪੱਛਮੀ ਦੋਵੇਂ ਪੰਜਾਬਾਂ ਵਿੱਚ ਪਿੰਡਾਂ ਦਾ ਮਾਹੌਲ ਅਤੇ ਪਿੰਡ ਇਕੋ-ਜਿਹੇ ਹੀ ਹਨ। ਦੋਵੇਂ ਸੱਭਿਆਚਾਰ ਕਿਸਾਨੀ ਪ੍ਰਧਾਨ ਸੱਭਿਆਚਾਰ ਹਨ। ਖੇਤੀ ਤੇ ਨਿਰਭਰਤਾ ਵਾਲੇ ਸੱਭਿਆਚਾਰ ਹਨ। ਪਾਕਿਸਤਾਨ ਦੇ ਹਿੱਸੇ ਵੱਧ ਉਪਜਾਊ ਭੂਮੀ ਆਉਣ ਕਾਰਨ ਖੇਤੀ ਉਥੋਂ ਦਾ ਮੁੱਖ ਕਿੱਤਾ ਬਣ ਗਿਆ। ਪੱਛਮੀ ਪੰਜਾਬੀ ਸੱਭਿਆਚਾਰ ਦੇ ਪਹਿਰਾਵੇ ਵਿੱਚ ਪੂਰਬੀ ਪੰਜਾਬੀ ਪਹਿਰਾਵੇ ਵਰਗੀ ਸਮਾਨਤਾ ਪਾਈ ਜਾਂਦੀ ਹੈ। ਪੱਛਮੀ ਅਤੇ ਪੂਰਬੀ ਪੰਜਾਬੀ ਸੱਭਿਆਚਾਰ ਵਿੱਚ ਮੌਤ, ਜਨਮ ਅਤੇ ਵਿਆਹ ਸੰਬੰਧੀ ਸਾਂਝਾ ਪਾਈਆਂ ਜਾਂਦੀਆਂ ਹਨ।

ਹਵਾਲੇਸੋਧੋ

  1. ਪਾਕਿਸਤਾਨੀ ਪੰਜਾਬੀ ਸਾਹਿਤ ਨਿਕਾਸ ਤੇ ਵਿਕਾਸ
ਹਰਬੰਸ ਸਿੰਘ ਧੀਮਾਨ 
  1. ਪਾਕਿਸਤਾਨੀ ਪੰਜਾਬੀ ਕਵਿਤਾ
ਜਗਜੀਤ ਕੌਰ
  1. ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ
ਡਾ. ਗੁਰਬਖਸ਼ ਸਿੰਘ ਫਰੈਂਕ