ਪਾਤਰ ਉਸਾਰੀ ਜਾਂ ਪਾਤਰ ਚਿਤਰਣ ਉਹ ਤਰੀਕਾ ਹੈ, ਜਿਸ ਰਾਹੀਂ ਰਚਣਈ ਲੇਖਕ ਆਪਣੇ ਬਿਰਤਾਂਤ ਵਿਚਲੇ ਪਾਤਰਾਂ ਸੰਬੰਧੀ ਵੇਰਵੇ ਬੁਣਦਾ ਹੈ।[1] ਇਹ ਵੇਰਵੇ ਬੁਣਨ ਲਈ ਕਈ ਢੰਗ ਹੋ ਸਕਦੇ ਹਨ। ਪਾਤਰ ਬਾਰੇ ਦੱਸਣ ਦਾ ਸਿਧਾ ਤਰੀਕਾ, ਜਾਂ ਫਿਰ ਪਾਤਰਾਂ ਦੇ ਵਰਤੋਂ-ਵਿਹਾਰ, ਬੋਲਚਾਲ ਅਤੇ ਵਿਚਾਰ-ਪ੍ਰਵਾਹ ਨੂੰ ਦਰਸਾਉਣ ਦਾ ਅਸਿਧਾ ਤਰੀਕਾ ਹੋ ਸਕਦਾ ਹੈ। ਸਾਰੇ ਤਰੀਕੇ ਮਿਲਾ ਕੇ ਜਟਿਲ ਪ੍ਰਕਿਰਿਆ ਅਪਣਾਉਣ ਦਾ ਰਚਣਈ ਅਭਿਆਸ ਵਧੇਰੇ ਦੇਖਣ ਵਿੱਚ ਆਉਂਦਾ ਹੈ। ਜਦੋਂ ਬਿਰਤਾਂਤ ਉੱਤਮ-ਪੁਰਖੀ ਹੋਵੇ ਤਾਂ ਲੇਖਕ ਬਿਰਤਾਂਤਕਾਰ ਦੀ ਕਹਾਣੀ ਦੱਸਣ/ਸੁਣਾਉਣ ਦਾ ਤਰੀਕਾ ਮਹੱਤਵਪੂਰਨ ਸਾਧਨ ਹੁੰਦਾ ਹੈ।[2]

ਇਤਿਹਾਸਸੋਧੋ

ਅੰਗਰੇਜ਼ੀ ਸ਼ਬਦ ਕਰੈਕਟਰਾਈਜੇਸ਼ਨ ਅੱਧ 15ਵੀਂ ਸਦੀ ਵਿੱਚ ਪੇਸ਼ ਕੀਤਾ ਗਿਆ ਸੀ।[3] ਅਰਸਤੂ ਨੇ ਪਾਤਰਾਂ ਨਾਲੋਂ ਪਲਾਟ ਦੇ ਮਹੱਤਵ ਨੂੰ ਵਧਾਇਆ, ਯਾਨੀ ਇਸ ਨੂੰ ਇੱਕ ਪਲਾਟ-ਮੁਖੀ ਵਾਰਤਾ ਕਿਹਾ। ਉਸਨੇ ਆਪਣੀ ਰਚਨਾ ਪੋਇਟਿਕਸ ਵਿੱਚ ਦਲੀਲ ਦਿੱਤੀ ਕਿ ਟਰੈਜਡੀ "ਮਨੁੱਖ ਦੀ ਨਹੀਂ, ਸਗੋਂ ਕਾਰਜ ਅਤੇ ਜੀਵਨ ਦੀ ਨੁਮਾਇੰਦਗੀ ਹੁੰਦੀ ਹੈ।"[4] ਇਹ ਦ੍ਰਿਸ਼ਟੀ 19ਵੀਂ ਸਦੀ ਵਿੱਚ ਉਲਟ ਗਈ ਸੀ, ਜਦ ਪਾਤਰ ਦੀ ਪ੍ਰਾਥਮਿਕਤਾ, ਯਾਨੀ ਪਲਾਟ-ਮੁਖੀ ਵਾਰਤਾ ਦੀ ਪੁਸ਼ਟੀ ਪਹਿਲਾਂ ਯਥਾਰਥਵਾਦੀ ਨਾਵਲ ਦੇ ਨਾਲ, ਅਤੇ ਵਧਦੀ ਬਾਅਦ ਵਿੱਚ ਮਨੋਵਿਗਿਆਨ ਦੇ ਪ੍ਰਭਾਵਸ਼ਾਲੀ ਵਿਕਾਸ ਦੇ ਨਾਲ ਹੋਰ ਵੀ ਵਧੇਰੇ ਜ਼ੋਰਦਾਰ ਢੰਗ ਨਾਲ ਹੋ ਗਈ।[4]

ਹਵਾਲੇਸੋਧੋ

  1. Harrison, Martin. 1998. The Language of Theatre. London: Routledge. ISBN 0-87830-087-2.(pp 51-2)
  2. http://udleditions.cast.org/craft_elm_characterization.html
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Harrison1998p51
  4. 4.0 4.1 Aston and Savona (1991, p. 34)