ਪਿਰਥੀਪਾਲ ਸਿੰਘ ਰੰਧਾਵਾ
ਪਿਰਥੀਪਾਲ ਸਿੰਘ ਰੰਧਾਵਾ (5 ਮਾਰਚ 1952 - 18 ਜੁਲਾਈ 1979) ਪੰਜਾਬ ਦੀ ਨਕਸਲਾਇਟ ਵਿਚਾਰਧਾਰਾ ਨਾਲ ਜੁੜਿਆ ਵਿਦਿਆਰਥੀ ਆਗੂ ਸੀ। ਰੰਧਾਵਾ ਦਾ ਜਨਮ 5 ਮਾਰਚ 1982 ਪਿਤਾ ਮੇਜ਼ਰ ਮੁਖਤਿਆਰ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਇਲਾਹਾਬਾਦ ਵਿਖੇ ਹੋਇਆ ਸੀ।
ਸਿੱਖਿਆ
ਸੋਧੋਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਜੱਦੀ ਕਸਬ ਦਸੂਹਾ ਵਿਖੇ ਕੀਤੀ। ਪੀ-ਮੈਡੀਕਲ ਟਾਂਡਾ ਕਾਲਜ ਤੋਂ ਕਰ ਕੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐੱਸ.ਸੀ ਐਗਰੀਕਲਚਰ ਦੀ ਡਿਗਰੀ ਹਾਸਿਲ ਕੀਤੀ। ਓਥੋਂ ਹੀ ਐਮ.ਐੱਸ.ਸੀ ਕੀਤੀ ਅਤੇ ਗੋਲਡ ਮੈਡਲ ਜਿੱਤਿਆ। ਪੜ੍ਹਾਈ ਤੋਂ ਬਾਅਦ ਹੋਰ ਦੋਸਤਾਂ ਸਮੇਤ ਖੁਦ ਨੇ ਵੀ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਅਤੇ ਸਾਰੀ ਜ਼ਿੰਦਗੀ ਲੋਕਾਂ ਦੀ ਪੁੱਗਤ ਦਾ ਰਾਜ ਸਿਰਜਣ ਲਈ ਸੰਘਰਸ਼ ਕਰਨ ਲਈ ਲਾਉਣ ਦਾ ਫੈਸਲਾ ਕੀਤਾ। [1] ਤਲਖ ਹਕੀਕਤਾ ਨਾਲ ਚਾਹ 'ਚ ਸਾਡੀ ਹੀ ਉਹ ਇਸ ਸੈੱਟ 'ਤੇ ਪਹੁੰਚ ਗਏ ਕਿ ਨਿੱਜੀ ਜਿੰਦਗੀ ਤਾਂ ਘਰ ਦੀ ਪਈ ਜ਼ਿੰਦਗੀ ਹੈ। ਸਮੂਹਿਕ ਹਿਤਾਂ ਲਈ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਕੇ ਉਹ ਆਕਾਸ਼ 'ਚ ਚਮਕਦਾ ਇੱਕ ਤਾਰਾ ਬਣ ਗਏ।
ਕਤਲ
ਸੋਧੋ18 ਜੁਲਾਈ,1979 ਨੂੰ ਸਮੇਂ ਦੀ ਸਰਕਾਰ ਦੀ ਸਹਿ ਨਾਲ ਗੁੰਡਿਆਂ ਵੱਲੋਂ ਉਹਨਾਂ ਦੇ ਸਹੁਰੇ ਘਰੋਂ ਅਗਵਾ ਕਰਕੇ ਬੇਰਹਿਮ ਕੁੱਟਮਾਰ ਕੀਤੀ, ਅਗਵਾ ਕਰਨ ਵਾਲ਼ੇ ਉਹਨਾਂ ਦੀ ਮੂੰਹ ਉੱਪਰ ਲਾਈ ਪਲਾਸਟਰ ਟੈਪ (ਤਾਂ ਕਿ ਉਹ ਬੋਲ ਨਾ ਸਕਣ) ਲਾਹੁਣੀ ਭੁੱਲ ਗਏ ਤੇ ਪੋਸਟਮਰਟਮ ਦੀ ਰਿਪੋਰਟ ਅਨੁਸਾਰ ਸਾਹ-ਘੁੱਟਣ ਨਾਲ਼ ਉਹਨਾਂ ਦੀ ਬੇਵਕਤੀ ਮੌਤ ਹੋ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾ ਜਨਰਲ ਸਕੱਤਰ ਰਿਹਾ। ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦਾ ਨਾਇਕ ਰਿਹਾ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2016-04-25.