ਪਿੰਕੀ ਵੀਰਾਨੀ (ਜਨਮ 30 ਜਨਵਰੀ 1959) ਇੱਕ ਭਾਰਤੀ ਲੇਖਕ, ਪੱਤਰਕਾਰ, ਮਨੁੱਖੀ-ਅਧਿਕਾਰ ਕਾਰਕੁੰਨ ਹੈ ਅਤੇ ਉਸਨੇ ਬਤੌਰ ਇੱਕ ਲੇਖਿਕਾ ਆਲੋਚਨਾਤਮਕ ਪ੍ਰਸ਼ੰਸ਼ਾ ਪ੍ਰਾਪਤ ਕੀਤੀ ਜਿਨ੍ਹਾਂ ਵਿਚੋਂ ਵਨਸ ਵਾਜ਼ ਬੰਬੇ, ਅਰੁਣਾ'ਸ ਸਟੋਰੀ, ਬੀਟਰ ਚਾਕਲਟ: ਚਾਇਲਡ ਸੈਕਸ਼ੁਅਲ ਅਬਯੂਜ਼ ਇਨ ਇੰਡੀਆ (ਜਿਸਨੇ ਰਾਸ਼ਟਰੀ ਅਵਾਰਡ ਵੀ ਜਿੱਤਿਆ[1]) ਅਤੇ ਡੀਫ਼ ਹੈਵਨ ਕਿਤਾਬਾਂ ਹਨ।[2] ਉਸਦੀ ਪੰਜਵੀਂ ਕਿਤਾਬ ਪੋਲੀਟਿਕਸ ਆਫ਼ ਦ ਵੋਂਬ -- ਦ ਪੇਰਲਿਸ ਆਫ਼ ਆਈਵੀਐਫ, ਸਰੋਜੇਸੀ ਐਂਡ ਮੋਡੀਫਾਇਡ ਬੇਬੀਜ਼  ਹੈ। [3][4]

ਪਿੰਕੀ ਵੀਰਾਨੀ
ਜਨਮ1959 (ਉਮਰ 64–65)
ਮੁੰਬਈ, ਭਾਰਤ
ਕਿੱਤਾਪੱਤਰਕਾਰ, ਲੇਖਿਕਾ
ਰਾਸ਼ਟਰੀਅਤਾਭਾਰਤੀ

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਵੀਰਾਨੀ ਦਾ ਜਨਮ ਮੁੰਬਈ, ਭਾਰਤ ਵਿੱਚ ਇੱਕ ਗੁਜਰਾਤੀ ਮੁਸਲਿਮ ਮਾਂ-ਪਿਉ ਦੇ ਘਰ ਹੋਇਆ। ਵੀਰਾਨੀ ਦੇ ਪਿਤਾ ਦੀ ਆਪਣੀ ਇੱਕ ਦੁਕਾਨ ਸੀ ਅਤੇ ਉਸਦੀ ਮਾਤਾ ਇੱਕ ਅਧਿਆਪਿਕਾ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ, ਪੂਨੇ ਅਤੇ ਮਸੂਰੀ ਤੋਂ ਪ੍ਰਾਪਤ ਕੀਤੀ।[1] ਵੀਰਾਨੀ, ਆਗਾ ਖਾਨ ਫ਼ਾਉਂਡੇਸ਼ਨ ਸਕਾਲਰਸ਼ਿਪ ਮਿਲਣ ਕਾਰਨ ਉਹ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲਈ ਯੂਐਸ ਚਲੀ ਗਈ। ਉਸਨੇ 'ਦ ਸੰਡੇ ਟਾਈਮਜ਼' ਵਿੱਚ ਇੱਕ ਇੰਟਰਨਸ਼ਿਪ ਕੀਤੀ, ਜਿੱਥੇ ਉਸਨੇ ਬਰਤਾਨੀਆ ਵਿੱਚ ਜਾਤੀ ਦੰਗਿਆਂ 'ਤੇ ਵਿਆਪਕ ਪੱਧਰ' ਤੇ ਰਿਪੋਰਟ ਦਿੱਤੀ।

ਕੈਰੀਅਰ

ਸੋਧੋ

ਉਸਨੇ 18 ਸਾਲ ਦੀ ਉਮਰ ਵਿੱਚ, ਉਸਨੇ ਬਤੌਰ ਟਾਈਪਿਸਟ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਹ ਆਪਣੀ ਸਕਾਲਰਸ਼ਿਪ ਖਤਮ ਹੋਣ ਤੋਂ ਬਾਅਦ ਭਾਰਤ ਵਾਪਿਸ ਆਈ ਤਾਂ, ਉਸਨੇ ਬਤੌਰ ਇੱਕ ਰਿਪੋਰਟਰ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ਾਮ ਦੇ ਪੇਪਰ ਦੀ ਸੰਪਾਦਕ ਬਣਨ ਵਾਲੀ ਪਹਿਲੀ ਔਰਤ ਸੀ। ਉਹ ਰੋਜ਼ਾਨਾ ਪੱਤਰਕਾਰੀ ਤੋਂ ਪਿੱਛੇ ਹੱਟ ਗਈ ਜਦੋਂ  ਉਸਨੇ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ।[ਹਵਾਲਾ ਲੋੜੀਂਦਾ]

ਅਰੁਣਾ ਸ਼ਾਨਬਾਗ ਕੇਸ

ਸੋਧੋ

2009 ਵਿੱਚ, ਪਿੰਕੀ ਵੀਰਾਨੀ ਨੇ 27 ਨਵੰਬਰ 1973[5] ਨੂੰ ਮੁੰਬਈ ਦੇ ਕੇਈਐੱਮ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਅਰੁਣਾ ਸ਼ਾਨਬਾਗ ਦੀ ਤਰਫੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ, ਜਦੋਂ ਅਰੁਣਾ ਉੱਪਰ ਇੱਕ ਸਵੀਪਰ ਦੁਆਰਾ ਜਿਨਸੀ ਤੌਰ 'ਤੇ ਹਮਲਾ ਕੀਤਾ ਗਿਆ[6][7][8] ਹਮਲੇ ਦੇ ਦੌਰਾਨ, ਸ਼ਾਨਬਾਗ ਨੂੰ ਚੇਨ ਨਾਲ ਬੰਨਿਆ ਗਿਆ ਅਤੇ ਆਕਸੀਜਨ ਦੀ ਘਾਟ ਕਾਰਨ ਉਹ ਬੇਹੋਸ਼ ਹੋ ਗਈ ਸੀ ਅਤੇ ਉਹ ਬਾਅਦ ਵਿੱਚ ਕੋਮਾ ਵਿੱਚ ਚਲੀ ਗਈ।[9] ਇਸ ਘਟਨਾ ਦੇ ਬਾਅਦ ਉਸ ਦਾ ਕੇਈਐਮਮ ਵਿਖੇ ਇਲਾਜ ਕੀਤਾ ਗਿਆ ਸੀ ਅਤੇ ਉਸਨੂੰ 48 ਸਾਲ ਲਈ ਖੁਰਾਕ ਦੀ ਇੱਕ ਟਿਊਬ ਰਾਹੀਂ ਜ਼ਿੰਦਾ ਰੱਖਿਆ ਗਿਆ ਸੀ ਅਤੇ 2015 ਵਿੱਚ ਨਮੂਨੀਆ ਦੀ ਮੌਤ ਹੋ ਗਈ।[10][11]

ਪਿੰਕੀ ਦੁਆਰਾ ਸੁਪਰੀਮ ਕੋਰਟ ਤੋਂ ਅਰੁਣਾ ਲਈ "ਪੈਸਿਵ ਐਂਥੂਸਿਆਸਿਆ" ਦੀ ਮੰਗ ਕੀਤੀ।[12] ਸੁਪਰੀਮ ਕੋਰਟ ਨੇ ਇਸ ਲਈ ਇਹ ਕਹਿਕੇ ਮਨ੍ਹਾ ਕਰ ਦਿੱਤਾ ਕਿ ਭਾਰਤੀ ਸੰਵਿਧਾਨ ਵਿੱਚ "ਪੈਸਿਵ ਐਂਥੂਸਿਆਸਿਆ" ਮੌਜੂਦ ਨਹੀਂ ਹੈ।[13][14]

ਨਿੱਜੀ ਜ਼ਿੰਦਗੀ

ਸੋਧੋ

ਉਸਨੇ ਸ਼ੰਕਰ ਅਈਰ ਨਾਲ ਵਿਆਹ ਕਰਵਾਇਆ, ਜੋ ਇੱਕ ਪੱਤਰਕਾਰ ਅਤੇ ਐਕਸੀਡੈਂਟਲ ਇੰਡੀਆ ਦਾ ਲੇਖਕ ਹੈ।[1][15]

ਪੁਸਤਕ-ਸੂਚੀ

ਸੋਧੋ

ਕਿਤਾਬਾਂ

ਸੋਧੋ
  • ਅਰੁਣਾ ਦੀ ਕਹਾਣੀ: ਬਲਾਤਕਾਰ ਅਤੇ ਉਸਦੇ ਬਾਦ ਦੇ ਨਤੀਜਿਆਂ ਨਾਲ ਜੁੜੀ ਇੱਕ ਸੱਚੀ ਕਹਾਣੀ।  ਵਿਕਿੰਗ, 1998.
  • ਬੀਟਰ ਚਾਕਲੇਟ: ਚਾਇਲਡ ਐਬਯੂਜ਼ ਇਨ ਇੰਡੀਆ,  ਪੈਂਗੁਇੰਗ ਬੁਕਸ, 2000
  • Once was Bombay. Viking. 1999. ISBN 0-670-88869-9. {{cite book}}: Invalid |ref=harv (help)
  • ਡੀਫ਼ ਹੈਵਨ, ਹਾਰਪਰਕੋਲਿੰਸ ਪਬਲਿਸ਼ਰਸ ਇੰਡੀਆ, 2009. ISBN 81-7223-849-581-7223-849-5.
  • ਪੋਲੀਟਿਕਸ ਆਫ਼ ਦ ਵੋਂਬ—ਖ਼ਦ ਪੇਰਲਿਸ ਆਫ਼ ਆਈਵੀਐਫ, ਸਰੋਜੇਸੀ ਐਂਡ ਮੋਡੀਫਾਇਡ ਬੇਬੀਜ਼ , ਪੈਂਗਇੰਗ ਰੈਂਡਮ ਹਾਊਸ, 2016. ISBN 978-0670088720978-0670088720

ਹਵਾਲੇ

ਸੋਧੋ
  1. 1.0 1.1 1.2 https://harpercollins.co.in/author-details/pinki-virani/
  2. R. Krithika (19 July 2009). "As we see ourselves". The Hindu. Archived from the original on 29 ਜੂਨ 2011. Retrieved 17 July 2013. {{cite news}}: Unknown parameter |dead-url= ignored (|url-status= suggested) (help)
  3. "The Egg Commerce". Daily Pioneer. 25 September 2016.
  4. "ਪੁਰਾਲੇਖ ਕੀਤੀ ਕਾਪੀ". Archived from the original on 2018-01-28. Retrieved 2018-05-18. {{cite web}}: Unknown parameter |dead-url= ignored (|url-status= suggested) (help)
  5. passive euthanasia
  6. https://www.femina.in/achievers/people/jounalist-pinki-virani-on-the-aruna-shanbag-case-81562.html
  7. http://www.thehindu.com/news/national/passive-euthanasia-is-arunas-gift-pinki-virani/article7220792.ece
  8. "India court admits plea to end life of rape victim". BBC News, Delhi. 17 December 2009. {{cite news}}: Italic or bold markup not allowed in: |publisher= (help)
  9. https://timesofindia.indiatimes.com/india/virani-hails-sc-ruling-on-passive-euthanasia/articleshow/63232327.cms
  10. "Aruna Shanbaug: Brain-damaged India nurse dies 42 years after rape". BBC News. 18 May 2015. Retrieved 11 September 2016.
  11. https://www.livemint.com/Politics/XdFHHB97kLJBs44Zq3ifXL/Activist-Pinki-Virani-objects-to-age-clause-in-euthanasia-bi.html
  12. https://www.firstpost.com/india/never-forget-aruna-shanbaug-pinki-virani-hails-sc-verdict-on-passive-euthanasia-says-time-law-caught-up-with-society-4389361.html
  13. http://indianexpress.com/article/india/author-pinki-virani-hails-sc-ruling-on-passive-euthanasia-5092058/
  14. http://www.freepressjournal.in/mumbai/mumbai-activist-pinki-virani-grateful-to-sc-for-upholding-2011-ruling-over-passive-euthanasia/1235048
  15. "Virani saga". The Tribune. 1 August 2009. Archived from the original on 4 ਮਾਰਚ 2016. Retrieved 18 ਮਈ 2018. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ