ਪੁਗਾਚੇਵ ਦੀ ਬਗ਼ਾਵਤ

(ਪੁਗਾਚੇਵ ਦੀ ਬਗਾਵਤ ਤੋਂ ਮੋੜਿਆ ਗਿਆ)

ਪੁਗਾਚੇਵ ਦੀ ਬਗਾਵਤ (ਜਾਂ ਕਸਾਕ ਬਗਾਵਤ) ਰੂਸੀ ਇਤਿਹਾਸ ਵਿੱਚ ਕੈਥਰੀਨ ਦੂਜੀ ਵਲੋਂ 1762 ਵਿੱਚ ਸੱਤਾ ਤੇ ਕਬਜ਼ਾ ਕਰਨ ਦੇ ਬਾਅਦ ਰੂਸ ਅੰਦਰ ਸ਼ੁਰੂ ਹੋਈ ਬਗਾਵਤਾਂ ਦੀ ਲੜੀ ਵਿੱਚ ਇੱਕ ਪ੍ਰਮੁੱਖ ਬਗਾਵਤ ਸੀ। ਇਹ 1773-75 ਦੌਰਾਨ ਹੋਈ ਅਤੇ ਇਸ ਦੀ ਅਗਵਾਈ ਰੂਸੀ ਸ਼ਾਹੀ ਫੌਜ ਦੇ ਇੱਕ ਸਾਬਕਾ ਲੈਫਟੀਨੈਂਟ ਯੇਮੇਲੀਅਨ ਪੁਗਾਚੇਵ ਨੇ ਕੀਤੀ। ਇਹ ਡੂੰਘੀ ਕਿਸਾਨ ਬੇਚੈਨੀ ਅਤੇ ਉਸਮਾਨੀਆ ਸਾਮਰਾਜ ਦੇ ਖਿਲਾਫ ਜੰਗ ਦੇ ਪਿਛੋਕੜ ਵਿੱਚ ਯੈਕ ਕਸਾਕਾਂ ਦੀ ਇੱਕ ਸੰਗਠਿਤ ਬਗਾਵਤ ਸੀ।

ਯੇਮੇਲੀਅਨ ਪੁਗਾਚੇਵ

ਇਨ੍ਹਾਂ ਘਟਨਾਵਾਂ ਨੇ ਦੰਤਕਥਾ ਅਤੇ ਸਾਹਿਤ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੂੰ ਜਨਮ ਦਿੱਤਾ। ਅਲੈਗਜ਼ੈਂਡਰ ਪੁਸ਼ਕਿਨ ਦਾ ਲਿਖਿਆ ਇਤਿਹਾਸਕ ਨਾਵਲ ਕਪਤਾਨ ਦੀ ਧੀ (1836) ਬੜਾ ਮਸ਼ਹੂਰ ਅਤੇ ਚਰਚਿਤ ਨਾਵਲ ਹੈ। ਇਹ ਰੂਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਿਸਾਨ ਬਗ਼ਾਵਤ ਸੀ।