ਪੇਜ਼ (ਪਹਿਲਵਾਨ)
ਸਾਰਾਹ-ਜੇਡ ਬੀਵਿਸ[11] (ਜਨਮ 17 ਅਗਸਤ 1992)[12] ਇੱਕ ਅੰਗਰੇਜ਼ੀ ਪੇਸ਼ੇਵਰ ਪਹਿਲਵਾਨ ਅਤੇ ਅਭਿਨੇਤਰੀ ਹੈ ਜਿਸਨੇ ਹੁਣ ਡਬਲਯੂਡਬਲਯੂਈ ਨਾਲ ਰਿੰਗ ਨਾਮ ਪੇਜ਼ ਤਹਿਤ ਕੰਮ ਕਰਨ ਲਈ ਦਸਤਖਤ ਕੀਤੇ ਹਨ। ਉਹ ਦੋ-ਵਾਰ ਦਿਵਾਸ ਚੈਂਪੀਅਨ ਬਣੀ ਹੈ ਅਤੇ ਡਬਲਯੂਡਬਲਯੂਈ ਦੀ ਵਿਕਾਸ ਸ਼ਾਖਾ NXT ਵਿੱਚ ਉਦਘਾਟਨੀ NXT ਮਹਿਲਾ ਚੈਂਪੀਅਨ ਸੀ, ਉਸ ਨੇ ਇੱਕੋ ਸਮੇਂ ਦੋਨਾਂ ਚੈਂਪੀਅਨਸ਼ਿਪਾਂ ਹਾਸਲ ਕੀਤੀਆਂ ਸੀ। ਡਬਲਯੂਡਬਲਯੂਈ ਵਿੱਚ ਚੈਂਪੀਅਨਸ਼ਿਪ ਜਿੱਤਣ ਵਾਲੀ ਉਹ 20 ਵੀਂ ਸਦੀ ਦੇ 90 ਵਿਆਂ ਦੇ ਵਿੱਚ ਪੈਦਾ ਹੋਈ ਪਹਿਲੀ ਪਹਿਲਵਾਨ ਹੈ।[13]
ਪੇਜ਼ | |
---|---|
ਜਨਮ ਨਾਮ | ਸਰਾਇਆ-ਜੇਡ ਬੇਵੀਸ |
ਜਨਮ | ਨੌਰਵਿਕ, ਨੌਰਫੋਕ, ਇੰਗਲੈਂਡ[1] | 17 ਅਗਸਤ 1992
ਪਰਿਵਾਰ | ਰਿੱਕੀ ਨਾਈਟ (ਪਿਤਾ) ਸਵੀਟ ਸਰਾਇਆ (ਮਾਂ) ਜ਼ਾਕ ਜ਼ੋਡੀਆਕ (ਭਰਾ) ਰਾਏ ਬੇਵੀਸ (ਮਤਰੇਆ ਭਰਾ) |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਬ੍ਰਿਟਾਨੀ ਨਾਈਟ[2] ਪੇਜ਼[3][4] ਸਰਾਇਆ[5][6] |
ਕੱਦ | 5 ft 8 in (1.73 m)[2][3][4] |
ਭਾਰ | 120 lb (54 kg)[2] |
Billed from | Norwich, England[2][3][4] |
ਟ੍ਰੇਨਰ | Jason Cross[7] Ricky Knight[8][9] Roy Bevis[8][9] Sweet Saraya[7] Zak Zodiac[8][9] |
ਪਹਿਲਾ ਮੈਚ | 2005[2][8] |
2005 ਵਿੱਚ, 13 ਸਾਲ ਦੀ ਉਮਰ ਵਿੱਚ, ਬੀਵਿਸ ਨੇ ਕੁਸ਼ਤੀ ਦੀ ਵਰਲਡ ਐਸੋਸੀਏਸ਼ਨ ਵਿੱਚ ਉਸਨੇ ਰਿੰਗ ਨਾਮ ਬ੍ਰਿਟਾਨੀ ਨਾਈਟ ਦੇ ਤਹਿਤ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜੋ ਉਸਦੇ ਪਰਿਵਾਰ ਦੁਆਰਾ ਚਲਾਇਆ ਗਿਆ ਇੱਕ ਕੁਸ਼ਤੀ ਦੀ ਤਰੱਕੀ ਦੀ ਸੰਸਥਾ ਹੈ। ਉਸਨੇ ਯੂਰਪ ਵਿੱਚ ਸੁਤੰਤਰ ਸਰਕਟ ਵਿੱਚ ਕਈ ਚੈਂਪੀਅਨਸ਼ਿਪਾਂ ਹਾਸਲ ਕੀਤੀਆਂ। 2011 ਵਿਚ, ਉਸ ਨੇ ਡਬਲਯੂਡਬਲਯੂਈ ਈ ਦੇ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਅਤੇ ਇਸਦੀ ਵਿਕਾਸ ਪ੍ਰਣਾਲੀ ਦੇ ਅੰਦਰ ਕੁਸ਼ਤੀ ਸ਼ੁਰੂ ਕੀਤੀ, ਅਤੇ ਅੰਤ ਅਪਰੈਲ 2014 ਵਿੱਚ ਡਬਲਯੂਡਬਲਯੂਈਈ ਦੇ ਮੁੱਖ ਰੋਸਟਰ ਤੇ ਜਾਣ ਵਿੱਚ ਕਾਮਯਾਬ ਹੋਈ। ਮੁੱਖ ਰੋਸਟਰ 'ਤੇ ਆਪਣੇ ਪਹਿਲੇ ਮੈਚ' ਚ ਉਹ ਦਿਵਾਸ ਚੈਂਪੀਅਨਸ਼ਿਪ ਜਿੱਤ ਗਈ, ਜੋ ਟਾਈਟਲ ਦੇ ਇਤਿਹਾਸ 'ਚ ਸਭ ਤੋਂ ਛੋਟੀ 21 ਸਾਲ ਦੀ ਉਮਰ ਵਿੱਚ ਜੇਤੂ ਬਣੀ। [14]
ਸ਼ੁਰੂ ਦਾ ਜੀਵਨ
ਸੋਧੋਬੇਵਿਸ ਦਾ ਜਨਮ ਅਤੇ ਪਾਲਣ ਪੋਸ਼ਣ ਨੌਰਵਿਕ, ਨੌਰਫੋਕ ਵਿੱਚ ਹੋਇਆ। ਉਹ ਪੇਸ਼ੇਵਰ ਪਹਿਲਵਾਨਾਂ ਪੈਟਰਿਕ ਬੇਵੀਸ ਅਤੇ ਜੂਲੀਆ ਹਮਰ-ਬੇਵੀਸ ਦੀ ਧੀ ਹੈ। ਉਸ ਦੀ ਮਾਂ ਨੇ ਇੱਕ ਵਾਰ ਅਣਜਾਣੇ ਹੀ ਉਦੋਂ ਕੁਸ਼ਤੀ ਲੜ ਲਈ ਸੀ ਜਦੋਂ ਬੇਵੀਸ ਉਸਦੇ ਪੇਟ ਵਿੱਚ ਸੀ ਅਤੇ ਉਹ ਸੱਤ ਮਹੀਨੇ ਦੀ ਗਰਭਵਤੀ ਸੀ। [9] ਇੱਕ ਬੱਚੀ ਦੇ ਰੂਪ ਵਿੱਚ, ਬੇਵੀਸ ਕੁਸ਼ਤੀ ਤੋਂ ਡਰ ਗਈ ਸੀ ਕਿਉਂਕਿ ਉਸ ਦੇ ਪਰਿਵਾਰ ਨੂੰ ਬੜੀਆਂ ਸੱਟਾਂ ਲੱਗੀਆਂ ਸੀ ਅਤੇ ਉਸ ਦੇ ਮਾਪਿਆਂ ਨੇ ਇੱਕ ਨਿਰਬਾਹ ਲਈ ਹੋਰ ਲੋਕਾਂ ਨਾਲ ਲੜਾਈ ਕੀਤੀ ਸੀ। ਉਹ ਇੱਕ ਜ਼ੂਆਲੋਜਿਸਟ ਵੀ ਬਣਨਾ ਚਾਹੁੰਦੀ ਸੀ।[15] 13 ਸਾਲ ਦੀ ਉਮਰ ਤੇ, ਉਸਨੇ ਅਧਿਕਾਰਿਕ ਤੌਰ 'ਤੇ ਇੱਕ ਪਹਿਲਵਾਨ ਦੇ ਰੂਪ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। [8] 15 ਸਾਲ ਦੀ ਉਮਰ ਵਿੱਚ ਬੇਵੀਸ ਨੇ ਆਪਣੇ ਮੰਮੀ-ਡੈਡੀ ਦੇ ਬਾਰ ਤੇ ਬਾਊਂਸਰ ਅਤੇ ਬਾਰਟੈਂਡਰ ਦੇ ਤੌਰ 'ਤੇ ਕੰਮ ਕੀਤਾ ਸੀ ਜਦੋਂ ਉਹ ਕਿਤੇ ਲਾਂਭੇ ਗਏ ਹੋਏ ਸਨ। ਉਸਨੇ ਨੌਰਵਿਚ ਵਿੱਚ ਹੈਵਟ ਸਕੂਲ ਵਿੱਚ ਦਾਖਲਾ ਲਿਆ ਅਤੇ 2008 ਵਿੱਚ ਗ੍ਰੈਜੂਏਸ਼ਨ ਕੀਤੀ।[16]
ਨਿੱਜੀ ਜ਼ਿੰਦਗੀ
ਸੋਧੋਬੇਵੀਸ ਇੱਕ ਪੇਸ਼ੇਵਰ ਕੁਸ਼ਤੀ ਪਰਿਵਾਰ ਦਾ ਹਿੱਸਾ ਹੈ। ਉਸ ਦੇ ਮਾਤਾ-ਪਿਤਾ, ਜੂਲੀਆ ਹੈਮਰ-ਬੇਵੀਸ ਅਤੇ ਇਆਨ ਬੇਵੀਸ, ਅਤੇ ਉਸ ਦੇ ਵੱਡੇ ਭਰਾ, ਰਾਏ ਬੇਵਿਸ ਅਤੇ ਜ਼ਕ ਫਰੇਰੀ, ਪ੍ਰੋਫੈਸ਼ਨਲ ਪਹਿਲਵਾਨ ਹਨ।[6] ਉਸਦਾ ਪਰਿਵਾਰ ਨੌਰਵਿਕ ਵਿੱਚ ਵਰਲਡ ਐਸੋਸੀਏਸ਼ਨ ਆਫ਼ ਰੈਸਲਿੰਗ (ਡਬਲਿਊਏਡਬਲਿਊ) ਦਾ ਸੰਚਾਲਕ ਹੈ। ਉਸਦੀ ਮਾਂ ਬੇਲੈਟ੍ਰਿਕਸ ਫ਼ੀਮੇਲ ਵਾਰੀਅਰਸ ਦੀ ਮਾਲਕ ਹੈ ਅਤੇ ਉਸ ਦਾ ਸੰਚਾਲਨ ਕਰਦੀ ਹੈ। ਇਹ ਵੀ ਨੌਰਵਿਕ ਵਿੱਚ ਆਧਾਰਿਤ ਇੱਕ ਮਹਿਲਾ ਕੁਸ਼ਤੀ ਪ੍ਰੋਮੋਸ਼ਨ ਸੰਸਥਾ ਹੈ।[17] ਕੁਝ ਸਮੇਂ ਲਈ, ਡਬਲਯੂਡਬਲਯੂਈ ਹਾਲ ਆਫ ਫ਼ੇਮਰ ਜੇਕ "ਦਿ ਸਨੇਕ" ਰੌਬਰਟਸ ਪਰਿਵਾਰ ਨਾਲ ਰਹਿੰਦਾ ਰਿਹਾ ਸੀ।
ਹਵਾਲੇ
ਸੋਧੋ- ↑ "Paige profile". Internet Wrestling Database. Retrieved 19 May 2014.
- ↑ 2.0 2.1 2.2 2.3 2.4 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedEVE
- ↑ 3.0 3.1 3.2 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedFCW
- ↑ 4.0 4.1 4.2 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedWWE
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedFCWdebut
- ↑ 6.0 6.1 Wilkes, Joe. "Norwich wrestler Britani Knight aka Saraya-Jade Bevis signed to America's WWE proving ground, in Tampa, Florida". Norwich Evening News. Archived from the original on 8 ਅਪ੍ਰੈਲ 2014. Retrieved 19 May 2014.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ 7.0 7.1 "A NEW PAIGE IN HISTORY – Interview with Paige (Issue 106 May 2014)". Fighting Spirit Magazine. 9 February 2015. Archived from the original on 5 ਅਕਤੂਬਰ 2015. Retrieved 3 October 2015.
{{cite web}}
: Unknown parameter|dead-url=
ignored (|url-status=
suggested) (help) - ↑ 8.0 8.1 8.2 8.3 8.4 Wortman, James (14 May 2014). "Exclusive interview: How Paige became the youngest Divas Champion ever in only 7,903 days". World Wrestling Entertainment. pp. 1–3. Retrieved 20 May 2014.
- ↑ 9.0 9.1 9.2 9.3 Saxton, Bryon (25 July 2013). "Meet the first NXT Women's Champion: Paige". World Wrestling Entertainment. Retrieved 19 May 2014.
- ↑ Cohen, Jess (8 December 2016). "Paige Has A Mental Breakdown, Misses Work After Revealing Romance With WWE Bad Boy Alberto Del Rio on Total Divas". E!. Retrieved 16 December 2016.
- ↑ Gledhill, Ruth. "Girl from Norwich who is taking on the world (and beating it up)". Retrieved 17 August 2017.
- ↑ "PROWRESTLING.NET WWE Raw in Anaheim (correspondents needed), John Cena teaming up with a WWE wrestler for the first time, Lilian Garcia, Percy Watson, Tom Prichard, Buddy Landel, Paige, Cheerleader Melissa, wrestling on ESPN Classic". www.prowrestling.net. Retrieved 17 August 2017.
- ↑ "WWE Divas Champion Paige: 'I lost my mind when I beat AJ Lee'". 9 April 2014. Retrieved 27 September 2017.
- ↑ "Where does Tyler Bate rank among the youngest champions in WWE history?". WWE. Retrieved 24 July 2017.
- ↑ Bevis' mother mentioned this on Colt Cabana's podcast, Art of Wrestling, in May 2015.
- ↑ "Hewett Highlights". The Hewett Academy. 25 April 2014. Retrieved 15 September 2015.[ਮੁਰਦਾ ਕੜੀ]
- ↑ "Bellatrix". Archived from the original on 6 ਅਕਤੂਬਰ 2014. Retrieved 23 September 2014.
{{cite web}}
: Unknown parameter|dead-url=
ignored (|url-status=
suggested) (help)