ਪੇਰੂ ਦਾ ਇਤਿਹਾਸ ਚਾਰ ਹਜ਼ਾਰ ਸਾਲਾਂ ਤੱਕ, ਪਹਾੜੀ ਖੇਤਰ ਅਤੇ ਝੀਲਾਂ ਵਿੱਚ ਸਭਿਆਚਾਰਕ ਵਿਕਾਸ ਦੇ ਕਈ ਪੜਾਵਾਂ ਵਿੱਚ ਫੈਲਿਆ ਹੋਇਆ ਹੈ। ਪੇਰੂ ਵਿੱਚ ਨੋਰਟੇ ਚਿਕੋ ਸਭਿਅਤਾ, ਅਮਰੀਕਾ ਮਹਾਦੀਪਾਂ ਦੀ ਸਭ ਤੋਂ ਪੁਰਾਣੀ ਸਭਿਅਤਾ ਅਤੇ ਦੁਨੀਆ ਦੀਆਂ ਛੇ ਪੁਰਾਣੀ ਸਭਿਅਤਾ ਵਿਚੋਂ ਇੱਕ ਸੀ, ਅਤੇ ਇੰਕਾ ਸਾਮਰਾਜ, ਕੋਲੰਬੀਆ ਤੋਂ ਪਹਿਲਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ ਰਾਜ ਇਥੇ ਹੀ ਸੀ। ਇਸਨੂੰ 16 ਵੀਂ ਸਦੀ ਵਿੱਚ ਸਪੈਨਿਸ਼ ਸਾਮਰਾਜ ਨੇ ਜਿੱਤ ਲਿਆ ਸੀ, ਜਿਸਨੇ ਆਪਣੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਡੋਮੇਨਾਂ ਉੱਤੇ ਅਧਿਕਾਰ ਖੇਤਰ ਨਾਲ ਵਾਇਸਰੋਇਲਟੀ ਸਥਾਪਤ ਕੀਤੀ ਸੀ। ਕੌਮ ਨੇ 1821 ਵਿੱਚ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ, ਪਰੰਤੂ ਤਿੰਨ ਸਾਲ ਬਾਅਦ ਅਯਚੂਚੋ ਦੀ ਲੜਾਈ ਤੋਂ ਬਾਅਦ ਹੀ ਆਪਣੀ ਪਕੜ ਬਣਾ ਸਕੀ।

ਨੌਰਟ ਚਿਕੋ ਪ੍ਰਸ਼ਾਂਤ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਸੁਪ ਵਾਦੀ ਵਿੱਚ ਕੈਰਲ ਪਿਰਾਮਿਡ।
ਨਾਜ਼ਕਾ ਸਭਿਆਚਾਰ ਦੁਆਰਾ ਬਣਾਇਆ ਗਿਆ ਕੰਡੋਰ, ਨਾਜ਼ਕਾ ਲਕੀਰਾਂ
ਮਿੱਟੀ ਦੇ ਬਰਤਨਾਂ ਲਈ ਵਿਸ਼ਵ ਪ੍ਰਸਿੱਧ ਮੋਚੇ ਸਭਿਆਚਾਰ ਲਗਭਗ 300 ਈਸਵੀ ਦੇ ਇੱਕ ਐਂਡੀਅਨ ਕੰਡੋਰ (ਪੰਛੀ) ਦੀ ਤਸਵੀਰ।
ਸੋਲੋਕੋ ਕਿਲ੍ਹੇ ਦੀਆਂ ਕੰਧਾਂ, ਚਾਚਾਪੋਆਇਸ, ਪੇਰੂ।
ਕੁਸਕੋ ਵਿੱਚ ਵਾਰੀ ਸਭਿਆਚਾਰ ਦੁਆਰਾ ਬਣਾਇਆ ਗਿਆ ਪਿਕਿਲਾਕਤ ਪ੍ਰਬੰਧਕੀ ਕੇਂਦਰ।
ਚਿਮੁ ਸਮੁੰਦਰੀ ਜਹਾਜ਼ ਕੈਬਾਲਿਟੋਸ ਟੋਟੋਰਾ (1100–1400 ਈਸਵੀ) ਤੇ ਮਛੇਰਾ
ਟਿਵਾਨਾਕੂ ਅਤੇ ਵਾਰੀ ਸਭਿਆਚਾਰ ਇਸਦਾ ਸਭ ਤੋਂ ਵੱਡਾ ਖੇਤਰੀ ਵਿਸਤਾਰ, 950 ਈਸਵੀ

ਪੂਰਵ-ਕੋਲੰਬੀਆਈ ਸਭਿਆਚਾਰਸੋਧੋ

11,000 ਤੋਂ ਜ਼ਿਆਦਾ ਸਾਲ ਪਹਿਲਾਂ ਦੇ ਸ਼ਿਕਾਰ ਕਰਨ ਵਾਲੇ ਸੰਦ ਪਚਾਕਾਮਕ, ਟੇਲਰਮੇਚਾeਏ, ਜੁਨਿਨ ਅਤੇ ਲੌਰੀਕੋਚਾ ਦੀਆਂ ਗੁਫਾਵਾਂ ਦੇ ਅੰਦਰ ਮਿਲੇ ਹਨ।[1] ਕੁਝ ਸਭ ਤੋਂ ਪੁਰਾਣੀਆਂ ਸਭਿਅਤਾਵਾਂ 6,600 ਬੀ.ਸੀ. ਦੇ ਲਗਭਗ ਸਮੁੰਦਰੀ ਤੱਟੀ ਪ੍ਰਾਂਤ ਚਿਲਕਾ ਅਤੇ ਪੈਰਾਕਾਸ ਅਤੇ ਪਹਾੜੀ ਰਾਜ ਕਾਲੇਜਨ ਡੀ ਹੁਯਲਾਸ ਵਿੱਚ ਪਰਗਟ ਹੋਈਆਂ। ਅਗਲੇ ਤਿੰਨ ਹਜ਼ਾਰ ਸਾਲ ਦੌਰਾਨ, ਇਥੋਂ ਦੇ ਵਾਸੀਆਂ ਨੇਟੱਪਰੀਵਾਸ ਸ਼ੈਲੀ ਦਾ ਤਿਆਗ ਕਰ ਕੇ ਖੇਤੀਬਾੜੀ ਅਪਣਾਈ ਸੀ। ਜਿਸਕੈਰੂਮੋਕੋ, ਕੋਤੋਸ਼ ਅਤੇ ਹੁਆਕਾ ਪ੍ਰੀਤਾ ਵਰਗੀਆਂ ਸਾਈਟਾਂ ਤੋਂ ਪ੍ਰਮਾਣ ਇਸ ਦੇ ਸਬੂਤ ਮਿਲਦੇ ਹਨ। ਮੱਕੀ ਅਤੇ ਕਪਾਹ (ਗੋਸਾਈਪੀਅਮ ਬਾਰਬਾਡੇਂਸ) ਵਰਗੇ ਪੌਦਿਆਂ ਦੀ ਕਾਸ਼ਤ ਸ਼ੁਰੂ ਹੋਈ, ਅਤੇ ਨਾਲ ਹੀ ਲਲਾਮਾ, ਅਲਪਕਾ ਅਤੇ ਗਿੰਨੀ ਸੂਰ, ਦੇ ਜੰਗਲੀ ਪੂਰਵਜ ਪਸ਼ੂਆਂ ਨੂੰ ਪਾਲਤੂ ਬਣਾਉਣ ਦਾ ਅਮਲ ਸ਼ੁਰੂ ਹੋਇਆ। ਇਸ ਦੇ ਸਬੂਤ ਮੋਲੇਪੁੰਕੋ ਗੁਫਾਵਾਂ ਵਿੱਚ 6000 ਈਪੂ ਦੀ ਮਿਤੀ ਵਾਲੀਆਂ ਕੈਮਲੀਡ ਰਿਲੀਫ਼ ਪੇਂਟਿੰਗਾਂ ਵਿੱਚ ਮਿਲਦੇ ਹਨ। ਵਾਸੀ ਕਪਾਹ ਅਤੇ ਉੱਨ ਦੀ ਕਤਾਈ ਅਤੇ ਬੁਣਾਈ, ਟੋਕਰੇ ਬਣਾਉਣ ਅਤੇ ਮਿੱਟੀ ਦੇ ਭਾਂਡੇ ਬਣਾਉਣ ਦੇ ਧੰਦੇ ਕਰਦੇ ਸਨ।

ਜਿਉਂ-ਜਿਉਂ ਇਹ ਵਸਨੀਕ ਟਿਕ ਕੇ ਰਹਿਣ ਦੇ ਆਦੀ ਹੋ ਗਏ, ਖੇਤੀ ਕਰਕੇ ਉਨ੍ਹਾਂ ਨੂੰ ਬਸਤੀਆਂ ਬਣਾ ਕੇ ਰਹਿਣ ਦੀ ਸਹੂਲਤ ਮਿਲ ਗਈ। ਨਤੀਜੇ ਵਜੋਂ, ਸਮੁੰਦਰੀ ਤੱਟੀ ਅਤੇ ਐਂਡੀਅਨ ਪਹਾੜਾਂ ਵਿੱਚ ਨਵੇਂ ਸਮਾਜ ਉਭਰੇ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਜਾਣਿਆ ਜਾਂਦਾ ਸ਼ਹਿਰ ਕੈਰਲ ਸੀ ਜੋ ਲੀਮਾ ਦੇ 200 ਕਿ.ਮੀ ਉੱਤਰ ਵਿੱਚ ਸੁਪ ਵੈਲੀ ਵਿੱਚ ਸਥਿਤ ਸੀ। ਇਹ ਲਗਭਗ 2500 ਈਪੂ ਵਿੱਚ ਵਸਾਇਆ ਗਿਆ ਸੀ।[2]

ਹਵਾਲੇਸੋਧੋ

  1. the were, Lexus Origen de las puta Civilizaciones Andinas. p. 41.
  2. Charles C. Mann, "Oldest Civilization in the Americas Revealed", Science, 7 January 2005, accessed 1 Nov 2010. Quote: "Almost 5,000 years ago, ancient Peruvians built monumental temples and pyramids in dry valleys near the coast, showing that urban society in the Americas is as old as the most ancient civilizations of the Old World."