ਪ੍ਰਣਏ ਲਾਲ ਰਾਏ (ਜਨਮ 15 ਅਕਤੂਬਰ 1949) ਇੱਕ ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖ਼ਸੀਅਤ ਹੈ। ਉਹ ਆਪਣੀ ਪਤਨੀ ਰਾਧਿਕਾ ਰਾਏ ਨਾਲ  ਐਨਡੀਟੀਵੀ ਦਾ ਸਹਿ-ਸੰਸਥਾਪਕ ਅਤੇ ਸਹਿ-ਪ੍ਰਧਾਨ ਹੈ। ਡਾ. ਪ੍ਰਣਏ ਰਾਏ ਨੂੰ ਲੋਕ ਪ੍ਰਸ਼ਾਸਨ, ਅਕਾਦਮਿਕ ਅਤੇ ਪਰਬੰਧਨ ਵਿੱਚ ਉਤਕ੍ਰਿਸ਼ਟਤਾ ਲਈ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਇਨਾਮ-2015 ਨਾਲ  ਨਵਾਜਿਆ ਗਿਆ ਹੈ। 

ਪ੍ਰਣਏ ਰਾਏ
Prannoy Roy.jpg
ਜਨਮਪ੍ਰਣਏ ਲਾਲ ਰਾਏ
(1949-10-15) 15 ਅਕਤੂਬਰ 1949 (ਉਮਰ 71)
Calcutta, West Bengal, India
ਸਿੱਖਿਆਦੂਨ ਸਕੂਲ,
, ਕੁਈਨ ਮੈਰੀ ਯੂਨੀਵਰਸਿਟੀ, ਅਤੇ
ਦਿੱਲੀ ਯੂਨੀਵਰਸਿਟੀ
ਪੇਸ਼ਾਨਿਊਜ਼ ਪੱਤਰਕਾਰ,
Psephologist,
ਅਰਥ ਸ਼ਾਸਤਰੀ
ਸਰਗਰਮੀ ਦੇ ਸਾਲ1984 - ਹੁਣ
ਪ੍ਰਸਿੱਧ ਕੰਮWorld This Week "Election Specials" "Govt Budget Analysis" "Co-author: India Decides"
ਸਿਰਲੇਖExecutive Co-Chairperson NDTV
ਸਾਥੀਰਾਧਿਕਾ ਰਾਏ
ਬੱਚੇਤਾਰਾ ਰਾਏ
ਵੈੱਬਸਾਈਟPrannoy on ndtv.com

ਮੁਢਲੀ ਜ਼ਿੰਦਗੀਸੋਧੋ

ਰਾਏ ਦਾ ਜਨਮ ਇੱਕ ਬੰਗਾਲੀ ਪਿਤਾ (ਜੋ ਇੱਕ ਬ੍ਰਿਟਿਸ਼ ਕੰਪਨੀ ਦੀ ਭਾਰਤੀ ਇਕਾਈ ਦਾ ਮੁੱਖ ਕਾਰਜਕਾਰੀ ਸੀ) ਅਤੇ ਆਇਰਿਸ਼ ਮਾਤਾ, (ਜੋ ਅਧਿਆਪਕ ਸੀ) ਦੇ ਘਰ ਕੋਲਕਾਤਾ ਵਿੱਚ ਹੋਇਆ ਸੀ। ਉਹ ਭਾਰਤੀ ਲੇਖਕ ਅਰੁੰਧਤੀ ਰਾਏ ਦਾ ਅੰਕਲ ਹੈ।[1] ਉਸਨੇ ਦੂਨ ਸਕੂਲ, ਦੇਹਰਾਦੂਨ ਤੋਂ ਪੜ੍ਹਾਈ ਕੀਤੀ।[2][3] ਉਸ ਨੇ ਬਾਅਦ ਵਿੱਚ ਯੂਕੇ ਵਿੱਚ ਹੈਲੇਬਰੀ ਅਤੇ ਇੰਪੀਰੀਅਲ ਸਰਵਿਸ ਕਾਲਜ ਤੋਂ ਆਪਣੇ ਏ ਲੇਵਲਜ਼ ਲਈ ਇੱਕ ਸਕਾਲਰਸ਼ਿਪ ਜਿੱਤਿਆ ਅਤੇ ਇੱਕ ਬ੍ਰਿਟਿਸ਼ ਚਾਰਟਰਡ ਅਕਾਊਂਟਟੈਂਟ ਵਜੋਂ ਯੋਗਤਾ ਹਾਸਲ ਕੀਤੀ,[4] ਚਾਰਟਰਡ ਅਕਾਊਂਟਟੈਂਟਸ ਦੇ ਇੰਸਟੀਚਿਊਟ (ਇੰਗਲੈਂਡ ਅਤੇ ਵੇਲਜ਼) ਦਾ ਇੱਕ ਫੈਲੋ ਚੁਣਿਆ ਗਿਆ ਅਤੇ ਇਕਨਾਮਿਕਸ ਦੇ ਦਿੱਲੀ ਸਕੂਲ ਤੋਂ ਇਕਨਾਮਿਕਸ ਵਿੱਚ ਇੱਕ ਪੀਐੱਚਡੀ ਕੀਤੀ।[2][5]

ਕੁਈਨ ਮੈਰੀ ਕਾਲਜ, ਲੰਡਨ ਤੋਂ ਫਸ਼ਟ ਕਲਾਸ ਆਨਰਜ਼ ਨਾਲ ਗ੍ਰੈਜੂਏਟ, ਰਾਏ ਨੇ ਆਪਣੇ ਅਕਾਦਮਿਕ ਕੈਰੀਅਰ ਨੂੰ ਇਕਨਾਮਿਕਸ ਦੇ ਦਿੱਲੀ ਸਕੂਲ ਆਕੇ ਜਾਰੀ ਰੱਖਿਆ ਅਤੇ ਉਥੋਂ  ਪੀ ਐੱਚ ਡੀ ਕੀਤੀ। ਉਸ ਦੇ ਅਕਾਦਮਿਕ ਪੁਰਸਕਾਰਾਂ ਵਿੱਚ ਲੀਵਰਹਿਊਮ ਟਰੱਸਟ (ਯੂਕੇ) ਫੈਲੋਸ਼ਿਪ, ਬੀ.ਐਸ.ਸੀ ਦੇ ਨਤੀਜੇ ਲਈ ਕੁਈਨ ਮੈਰੀ ਕਾਲਜ ਪੁਰਸਕਾਰ ਅਤੇ ਹੈਲੇਬਰੀ ਕਾਲਜ ਤੋਂ ਪੜ੍ਹਾਈ ਲਈ ਦੂਨ ਸਕੂਲ ਦਾ ਇੱਕ OPOS ਸਕਾਲਰਸ਼ਿਪ ਸ਼ਾਮਲ ਹਨ।

ਉਸ ਦੇ ਦਾਦੇ ਪਰੇਸ਼ ਲਾਲ ਰਾਏ ਨੂੰ 'ਭਾਰਤੀ ਮੁੱਕੇਬਾਜ਼ੀ ਦਾ ਪਿਤਾ' ਕਿਹਾ ਗਿਆ ਸੀ। ਪਰੇਸ਼ ਲਾਲ ਰਾਏ ਦਾ ਛੋਟਾ ਭਰਾ ਇੰਦਰ ਲਾਲ ਰਾਏ ਪਹਿਲਾ ਭਾਰਤੀ ਏਸ, ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰਾਇਲ ਫਲਾਇੰਗ ਕਾਰਪ ਦਾ ਪਹਿਲਾ ਭਾਰਤੀ ਪਾਇਲਟ ਸੀ।

ਪਰਣਯ ਰਾਏ ਨੇ ਆਪਣੇ ਸਕੂਲ ਦੀ ਦੋਸਤ ਰਾਧਿਕਾ ਰਾਏ ਨਾਲ ਵਿਆਹ ਕਰਵਾਇਆ[6] ਅਤੇ ਉਹਨਾਂ ਦੀ ਇੱਕ ਧੀ ਤਾਰਾ ਰਾਏ ਹੈ।[7]

ਕੈਰੀਅਰਸੋਧੋ

ਪ੍ਰਣਯ ਰਾਏ ਭਾਰਤ ਦਾ ਇੱਕ ਟੀ ਵੀ / ਡਿਜ਼ੀਟਲ ਪੱਤਰਕਾਰ, ਲੇਖਕ ਅਤੇ ਇੱਕ ਪੇਸ਼ੇਵਰ ਬ੍ਰਿਟਿਸ਼ ਚਾਰਟਰਡ ਅਕਾਊਂਟਟੈਂਟ ਅਤੇ ਅਰਥ ਸ਼ਾਸਤਰੀ ਹੈ। ਉਹ ਭਾਰਤ ਦੇ ਰਾਸ਼ਟਰੀ ਟੈਲੀਵਿਜ਼ਨ ਨੈੱਟਵਰਕ ਦੂਰਦਰਸ਼ਨ ਤੇ ਚੋਣ ਵਿਸ਼ਲੇਸ਼ਣ ਅਤੇ ਬਜਟ ਤੇ ਖਾਸ ਚਰਚਾ ਦੇ ਲਈ ਅਤੇ ਬੀਬੀਸੀ ਵਰਲਡ ਨਿਊਜ਼ ਦੇ ਕੁਐਸ਼ਨ ਟਾਈਮ ਇੰਡੀਆ ਲਈ ਮੋਹਰੀ ਐਂਕਰ ਰਿਹਾ ਹੈ।

ਹਵਾਲੇਸੋਧੋ