ਪ੍ਰਭਾਬਤੀ ਬੋਸ (ਦੱਤ)
ਪ੍ਰਭਾਬਤੀ ਬੋਸ ( ਨੀ ਦੱਤਾ ) ਇੱਕ ਭਾਰਤੀ ਸਮਾਜ ਸੇਵੀ ਅਤੇ ਰਾਜਨੇਤਾ ਸੀ।[1] ਉਹ ਸਰਤ ਚੰਦਰ ਬੋਸ ਅਤੇ ਨੇਤਾਜੀ ਸੁਭਾਸ ਚੰਦਰ ਬੋਸ ਦੀ ਮਾਂ ਸੀ। ਉਸ ਨੇ 1869 ਵਿਚ ਸਤਿਕਾਰਯੋਗ ਕਾਇਸਥ ਹਤਕੋਲਾ ਦੇ ਭਾਰਦਵਾਜਾ ਕਬੀਲੇ ਦੇ ਦੱਤਾ ਪਰਿਵਾਰ, ਉੱਤਰੀ ਕਲਕੱਤਾ ਵਿਚ ਜਨਮ ਲਿਆ ਸੀ।[2] ਉਸ ਦੇ ਮਾਤਾ ਪਿਤਾ ਭਾਰਤ ਦੇ ਕਾਸ਼ੀਨਾਥ ਦੱਤਾ ਰੋਡ, ਬਾਰਨਾਗੋਰ (ਕਲਕੱਤਾ ਦਾ ਇੱਕ ਉਪਨਗਰ) ਦੇ ਗੰਗਾਨਾਰਾਇਣ ਦੱਤਾ ਅਤੇ ਕਮਲਾ ਕਾਮਿਨੀ ਦੱਤਾ ਸਨ। ਉਹ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਧੀ ਸੀ।
Prabhabati Bose (Dutta) | |
---|---|
ਜਨਮ | Prabhabati Dutta 1869 |
ਮੌਤ | 29 December 1943 (aged 74) |
ਰਾਸ਼ਟਰੀਅਤਾ | Indian |
ਪੇਸ਼ਾ | Social activist and politician |
ਜੀਵਨ ਸਾਥੀ | Janakinath Bose |
ਬੱਚੇ | Sarat Chandra Bose, Subhas Chandra Bose |
ਮਾਤਾ-ਪਿਤਾ |
|
ਰਿਸ਼ਤੇਦਾਰ | Roby Datta (cousin) |
ਪਰਿਵਾਰ | 14 children [Including 8 sons (Subhash Chandra Bose, Sarat Chandra Bose & others) and 6 daughters] |
ਵਿਆਹ ਅਤੇ ਬੱਚੇ
ਸੋਧੋਪ੍ਰਭਾਬਤੀ ਅਤੇ ਜਾਨਕੀਨਾਥ ਬੋਸ ਦੇ ਇੱਕਠੇ ਚੌਦਾਂ ਬੱਚੇ ਸਨ। ਉਹ ਉਨ੍ਹਾਂ ਦੀ ਸਿੱਖਿਆ ਵੱਲ ਬਹੁਤ ਧਿਆਨ ਦਿੰਦੇ ਸਨ ਅਤੇ ਬੋਸ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੇ ਭਾਰਤੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ।[3] ਪ੍ਰਭਾਬਤੀ ਨੇ ਨਾ ਸਿਰਫ ਬੋਸ ਪਰਿਵਾਰ ਦਾ, ਬਲਕਿ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਉਸਨੇ ਅਤੇ ਉਸਦੇ ਪਤੀ ਨੇ ਆਪਣੇ ਛੋਟੇ ਭੈਣਾਂ-ਭਰਾਵਾਂ ਦੀ ਦੇਖਭਾਲ ਕੀਤੀ।
ਉਸਨੇ ਚੌਦਾਂ ਬੱਚਿਆਂ, ਛੇ ਧੀਆਂ ਅਤੇ ਅੱਠ ਪੁੱਤਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿੱਚੋਂ ਰਾਸ਼ਟਰਵਾਦੀ ਨੇਤਾ ਸਰਤ ਚੰਦਰ ਬੋਸ, ਨੇਤਾਜੀ ਸੁਭਾਸ ਚੰਦਰ ਬੋਸ ਅਤੇ ਉੱਘੇ ਕਾਰਡੀਓਲੋਜਿਸਟ ਡਾ: ਸੁਨੀਲ ਚੰਦਰ ਬੋਸ ਸਨ।
ਰਾਜਨੀਤਿਕ ਸਰਗਰਮੀ
ਸੋਧੋ1928 ਵਿਚ ਪ੍ਰਭਾਬਤੀ ਨੂੰ ਮਹਿਲਾ ਰਾਸ਼ਟਰੀ ਸੰਘ ਦੀ ਪ੍ਰਧਾਨ ਚੁਣਿਆ ਗਿਆ ਸੀ।[4]
ਹਵਾਲੇ
ਸੋਧੋ
- ↑ Forbes, Geraldine (2005). Women in Colonial India: Essays on Politics, Medicine, and Historiography. Chronicle Books. ISBN 81-8028-017-9. Retrieved 2015-01-05.
- ↑ An Indian Pilgrim: An Unfinished Autobiography And Collected Letters 1897-1921, Subhas Chandra Bose, Asia Publishing House, London, 1965, p. 1
- ↑ Bose, Sugata. His Majesty's Opponent. Harvard University. ISBN 978-0-674-04754-9.
- ↑ Forbes, Geraldine (2005). Women in Colonial India: Essays on Politics, Medicine, and Historiography. Chronicle Books. ISBN 81-8028-017-9. Retrieved 2015-01-05.Forbes, Geraldine (2005). Women in Colonial India: Essays on Politics, Medicine, and Historiography. Chronicle Books. ISBN 81-8028-017-9. Retrieved 5 January 2015. CS1 maint: discouraged parameter (link)