ਪ੍ਰੇਮ ਸਿੰਘ ਪ੍ਰੇਮ
ਪ੍ਰੇਮ ਸਿੰਘ ਪ੍ਰੇਮ ਪੰਜਾਬ ਦੇ ਉਘੇ ਸੁਤੰਤਰਤਾ ਸੰਗਰਾਮੀ, ਸਿਆਸਤਦਾਨ ਅਤੇ ਕਵੀ ਸਨ।
ਜੀਵਨ
ਸੋਧੋਪ੍ਰੇਮ ਸਿੰਘ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਕਾਨੂੰਨ ਗਰੈਜੂਏਟ ਸੀ, ਅਤੇ ਉਹ 1936 ਵਿੱਚ ਇੰਡੀਅਨ ਨੈਸ਼ਨਲ ਕਾਗਰਸ ਵਿੱਚ ਸ਼ਾਮਲ ਹੋਏ, ਅਤੇ 1940-41 ਦੇ ਦੌਰਾਨ ਪੰਜਾਬ ਦੇ ਕਾਗਰਸ ਵਰਕਿੰਗ ਕਮੇਟੀ ਦੇ ਇੱਕ ਸਰਗਰਮ ਮੈਬਰ ਰਹੇ। ਫਰਵਰੀ 1941 ਵਿੱਚ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਹਾਤਮਾ ਗਾਧੀ ਦੇ ਸ਼ੁਰੂ ਸਿਵਲ ਨਾਫੁਰਮਾਨੀ ਅੰਦੋਲਨ ਵਿੱਚ ਉਸ ਦੇ ਭਾਗ ਲੈਣ ਦੇ ਲਈ ਉਸਨੂੰ ਡੇਢ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਗਸਤ 1942 ਵਿੱਚ, ਪ੍ਰੇਮ ਸਿੰਘ ਨੂੰ ਫਿਰ ਭਾਰਤ ਛੱਡੋ ਅੰਦੋਲਨ ਨੂੰ ਉਸ ਦੀ ਬੇਹਿਚਕ ਸਹਾਇਤਾ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉੱਤਰ-ਸੁਤੰਤਰ ਭਾਰਤ ਵਿਚ, ਉਹ ਆਪਣੇ ਗੁਣਾਂ ਸਦਕਾ ਅਹਿਮ ਅਹੁਦਿਆਂ ਤੇ ਰਿਹਾ। ਉਹ ਪਹਿਲੀ ਵਾਰ 1952 ਵਿੱਚ ਪੈਪਸੂ ਵਿਧਾਨ ਸਭਾ ਲਈ ਚੁਣੇ ਗਏ ਸੀ ਅਤੇ ਕਾਗਰਸ ਵਿਧਾਨਕ ਪਾਰਟੀ ਦੇ ਸਕੱਤਰ ਨਿਯੁਕਤ ਕੀਤੇ ਗਏ ਸੀ। 1954 ਵਿੱਚ, ਉਸ ਨੂੰ ਡਿਪਟੀ ਮੰਤਰੀ ਦੇ ਤੌਰ 'ਤੇ ਵਜਾਰਤ ਵਿੱਚ ਸ਼ਾਮਲ ਕੀਤਾ ਗਿਆ ਸੀ। ਅਤੇ ਜਦ ਬਾਅਦ ਵਿੱਚ 1956 ਵਿੱਚ ਪੈਪਸੂ ਨੂੰ ਪੰਜਾਬ ਦੇ ਨਾਲ ਮਿਲਾਇਆ ਗਿਆ ਸੀ, ਤਾਂ ਉਹ ਕੈਬਨਿਟ ਦਰਜੇ ਦੇ ਮੰਤਰੀ ਰਹੇ।[1]
ਕਵਿਤਾ ਦਾ ਨਮੂਨਾ
ਸੋਧੋਸੈਨਾ ਵਾਲਿਓ ਪੰਥ ਵਾਲਿਓ
ਗੀਤਾ ਅਤੇ ਗ੍ਰੰਥ ਵਾਲਿਓ
ਇਸ ਅੰਮ੍ਰਿਤ ਦੇ ਸਾਗਰ ਚੋਂ ਵੀ
ਭਰ ਕੇ ਵੇਖੋ ਚੂਲੀ