ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ

"ਸੂਫ਼ੀ ਕਾਵਿ ਦਾ ਇਤਿਹਾਸ ਡਾ. ਗੁਰਦੇਵ ਸਿੰਘ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਾਜੈਕਟ ਅਧੀਨ 2005 ਵਿੱਚ ਲਿਖਿਆ। ਸੂਫ਼ੀ ਕਾਵਿ ਵਿੱਚ ਰਹੱਸ ਨੂੰ ਜਾਣਨ ਅਤੇ ਪਛਾਣਨ ਦਾ ਵਡਮੁੱਲਾ ਜਿਹਾ ਯਤਨ ਜ਼ਰੂਰ ਕੀਤਾ ਗਿਆ ਹੈ ਤਾਂ ਜੋ ਇਹ ਕਾਵਿ ਇੱਕ ਨਿਰੰਤਰ ਲੜੀ ਦੇ ਰੂਪ ਵਿੱਚ ਅੰਕਿਤ ਜਾਂ ਪਰੋਇਆ ਦਿਸੇ।"[1] ਪੁਰਾਤਨ ਸੂਫ਼ੀ ਸੋਮਿਆਂ ਤੋਂ ਪਤਾ ਚੱਲਦਾ ਹੈ ਕਿ ਬਾਬਾ ਫ਼ਰੀਦ ਤੋਂ ਪਹਿਲਾਂ ਵੀ ਸੂਫ਼ੀ ਕਾਵਿ ਦੇ ਵਜੂਦ ਹੋਣ ਬਾਰੇ ਜਾਣਕਾਰੀ ਮਿਲਦੀ ਹੈ। "ਜੰਮੂ ਕਸ਼ਮੀਰ ਵਿਚਲੇ ਪੰਜਾਬੀ ਸੂਫ਼ੀ ਕਾਵਿ ਨੂੰ ਵੀ ਅਣਗੌਲਿਆ ਨਹੀਂ ਛੱਡਿਆ ਗਿਆ। ਪ੍ਰਸਤਾਵਿਤ ਪੰਜਾਬੀ ਸੂਫ਼ੀ ਕਾਵਿ ਦੇ ਇਤਿਹਾਸ ਦੇ ਪਿਛੋਕੜ ਵਿੱਚ ਕਾਰਗਰ ਇਸਲਾਮ ਰਹਿਤ ਮਰਿਆਦਾ ਖਲੋਤੀ ਹੈ।"[2]

  1. ਮੁੱਢਲੇ ਸੂਫ਼ੀ ਸਿਲਸਿਲੇ ਜੀਵਨ-ਜਾਚ ਵਿਚੋਂ ਨਿਕਲੇ ਅਤੇ ਵਿਕਸਿਤ ਹੋਏ।
  2. ਹਜ਼ਰਤ ਖ੍ਵਾਜਾ ਅਬਦੁਲ ਵਾਹਿਦ ਬਿਨ ਜ਼ੈਦ ਦੁਆਰਾ ਪ੍ਰਚੱਲਿਤ ‘ਜ਼ੈਦੀ ਸਿਲਸਿਲੇ’
  3. ਫੁਜ਼ੈਲ ਬਿਨ ਅਯਾਜ਼ ਦਾ ‘ਅਯਾਜ਼ੀ ਸਿਲਸਿਲਾ’
  4. ਇਬ੍ਰਾਹਿਮ ਅਦ੍ਹਮ ਦਾ ‘ਅਦ੍ਹਮੀ ਸਿਲਸਿਲਾ’
  5. ਅਬੁ ਇਸਹਾਕ ਸਾਮੀ ਚਿਸ਼ਤੀ ਦਾ ‘ਚਿਸ਼ਤੀ ਸਿਲਸਿਲਾ’

ਭਾਰਤ ਵਿੱਚ ਜਿਹਨਾਂ ਸੂਫ਼ੀ ਸਿਲਸਿਲਿਆਂ ਦਾ ਪ੍ਰਵੇਸ਼ ਹੋਇਆ ਉਹਨਾਂ ਵਿਚੋਂ ਕੁੱਝ ਦੇ ਨਾਂ ਹਨ:

ਚਿਸ਼ਤੀ ਸਿਲਸਿਲਾ

ਸੋਧੋ

"ਚਿਸ਼ਤੀ ਸਿਲਸਿਲਾ ਪੰਜਾਬ ਵਿੱਚ ਸਭ ਤੋਂ ਵਧੇਰੇ ਵਿਕਸਿਤ ਤੇ ਲੋਕਪ੍ਰਿਆ ਹੋਇਆ। ਹਜ਼ਰਤ ਮੁਈਨੁੱਦੀਨ ਨੂੰ ਚਿਸ਼ਤੀ ਇਸ ਲਈ ਆਖਦੇ ਹਨ ਕਿਉਂਕਿ ਇਹ ਪਿੱਛੋਂ ਚਿਸ਼ਤੀ ਸ਼ਹਿਰ ਦੇ ਸਨ ਭਾਵ ਇਨ੍ਹਾਂ ਦਾ ਪਿੱਛਾ ਅਭਾਰਤੀ ਸੀ।"[3] ਚਿਸ਼ਤੀ ਸਿਲਸਿਲੇ ਦੀਆਂ ਅੱਗੇ ਦੋ ਹੋਰ ਸ਼ਾਖ਼ਾਂ ਸਨ ਨਿਜ਼ਾਮੀ ਅਤੇ ਸਾਬਰੀ ਸਿਲਸਿਲਾ। ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਪੰਜਾਬੀ ਸੂਫ਼ੀ ਕਵੀ:

  1. ਹਜ਼ਰਤ ਸ਼ੇਖ਼ ਫ਼ਰੀਦੁੱਦੀਨ ਮਸਊਦ ਗੰਜਿ ਸ਼ਕਰ (1173-1266 ਈ.)
  2. ਸ਼ਾਹ ਮੀਰਾ ਜੀ ਚਿਸ਼ਤੀ ਬੀਜਾਪੁਰੀ
  3. ਫ਼ਰੀਦ ਸਾਨੀ ਜਾਂ ਸ਼ੇਖ਼ ਫ਼ਰੀਦੁੱਦੀਨ ਇਬ੍ਰਾਹਿਮ (1450-1575 ਈ.)
  4. ਸ਼ਾਹ ਬੁਰਹਾਨੁਦੀਨ ਜਾਨਮ (1582 ਈ.)

ਕਾਦਿਰੀਯਹ ਜਾਂ ਗੋਸ਼ੀਯਹ ਸਿਲਸਿਲਾ

ਸੋਧੋ

"ਕਾਦਿਰੀਯਹ ਜਾਂ ਗੋਸ਼ੀਯਹ ਸਿਲਸਿਲਾ ਦੇ ਬਾਨੀ ਹਜ਼ਰਤ ਹਜ਼ਰਤ ਗੌਸ਼-ਅਲ ਆਜ਼ਮ ਮੁਹੀਉੱਦੀਨ ਅਬਦੁਲ ਕਾਦਿਰ ਜੀਲਾਨੀ ਸਨ। ਇਨ੍ਹਾਂ ਦਾ ਜਨਮ 1077 ਈ. ਵਿੱਚ ਤੇ ਦੇਹਾਂਤ 1166 ਈ. ਵਿੱਚ ਹੋਇਆ। ਅਬੂਬਕਰ ਸ਼ਿਬਲੀ, ਜੁਬੈਦ ਬਗ਼ਦਾਦੀ ਆਦਿ ਸੂਫ਼ੀ ਏਸੇ ਸਿਲਸਿਲੇ ਵਿਚੋਂ ਹਨ।"[4] ਕਾਦਿਰੀਆ ਸਿਲਸਿਲੇ ਨਾਲ ਸੰਬੰਧਿਤ ਬਹੁਤ ਸਾਰੇ ਪੰਜਾਬੀ ਸੂਫ਼ੀ-ਕਵੀਆਂ ਦਾ ਕਲਾਮ ਉਪਲਬਧ ਹੈ ਜਿਹਨਾਂ ਵਿਚੋਂ ਪ੍ਰਸਿੱਧ

  1. ਸ਼ਾਹ ਹੁਸੈਨ (1539-1599 ਈ.) ਕਾਦਰੀ ਮਲਾਮਤੀ
  2. ਸੁਲਤਾਨ ਬਾਹੂ (1629-1691 ਈ.) ਸਰਵਰੀ ਕਾਦਰੀ
  3. ਸ਼ਾਹ ਸ਼ਰਫ਼ ਬਟਾਲਵੀ (1640-1724 ਈ.)
  4. ਬੁੱਲ੍ਹੇ ਸ਼ਾਹ (1680-1746 ਈ.)

ਸੁਹਰਾਵਰਦੀ ਤੇ ਮਲਾਮਤੀ ਸਿਲਸਿਲੇ

ਸੋਧੋ

"ਸੁਹਰਾਵਰਦੀ- ਸੁਹਰਾਵਰਦੀ ਸਿਲਸਿਲੇ ਦੇ ਬਾਨੀ ਹਜ਼ਰਤ ਸ਼ਿਹਾਬੁੱਦੀਨ ਸੁਹਰਾਵਰਦੀ ਬਗ਼ਦਾਦੀ ਸਨ। ਆਪ ਦੇ ਅਨੇਕ ਮੁਰੀਦ ਖ੍ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੇ ਸਮਕਾਲੀ ਤੇ ਉਹਨਾਂ ਤੋਂ ਬੇਹੱਦ ਪ੍ਰਭਾਵਿਤ ਸਨ।"[5] ਮਲਾਮਤੀ- "‘ਮਲਾਮ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਫਿਟਕਾਰਨਾ, ਲਾਅਣ ਤਾਅਣ ਕਰਨਾ, ਡਾਂਟਣਾ, ਝਿੜਕਣਾ ਆਦਿ। ‘ਮਲਾਮਤ’ ਇਸ ਦਾ ਨਾਂਵ ਰੂਪ ਹੈ। ਮਲਾਮਤੀ ਉਹ ਹੈ ਜਿਸ ਨੂੰ ਫਿਟਕਾਰ ਪਾਵੇ ਜਾਂ ਲਾਅਣ ਤਾਅਣ ਕੀਤੀ ਜਾਵੇ।"[5] ਇਸ ਸਿਲਸਿਲੇ ਨਾਲ ਸੰਬੰਧਿਤ ਸੂਫ਼ੀ ਹਨ:

  1. ਹਾਫ਼ਿਜ਼ ਜਮਾਲ ਅੱਲਾਹ ਮਜ਼ਹਰ (1761-1811 ਈ.)

ਨਕਸ਼ਬੰਦੀ ਸਿਲਸਿਲਾ

ਸੋਧੋ

"ਨਕਸ਼ਬੰਦੀ ਸਿਲਸਿਲੇ ਦੇ ਬਾਨੀ ਹਜ਼ਰਤ ਬਹਾਉੱਦੀਨ ਨਕਸ਼ਬੰਦ (1318-1389 ਈ.) ਸਨ। ਆਪ ਗ਼ਲੀਚੇ ਛਾਪਣ ਦਾ ਕੰਮ ਕਰਦੇ ਸਨ,ਜਿਸ ਕਰਕੇ ਨਕਸ਼ਬੰਦ ਅਖਵਾਏ। ਹਜ਼ਰਤ ਬਹਾਉੱਦੀਨ ਨਕਸ਼ਬੰਦ ਕੋਲ ਜੋ ਸੱਚ ਦਾ ਢੁੰਡਾਊ ਆਉਂਦਾ ਉਹ ਖ਼ਾਲੀ ਕਦੇ ਨਾ ਮੁੜਦਾ ਬਲਕਿ ਉਸ ਦੇ ਅੰਦਰਲੇ ਤੇ ਬਾਹਰਲੇ ਦੋਹਾਂ ਜਗਤਾਂ ਨੂੰ ਬਖ਼ਸ਼ ਕੇ ਮਾਲਾਮਾਲ ਕਰ ਦਿੰਦੇ। ਸ਼ੇਖ਼ ਅਹਿਮਦ ਫਾਰੂਕੀ ਸਰਹੰਦੀ (1563-1623 ਈ.) ਏਸੇ ਸਿਲਸਿਲੇ ਵਿਚੋਂ ਸਨ।"[6] ਕੁੱਝ ਹੋਰ ਸਿਲਸਿਲੇ:-

ਸ਼ੱਤਾਰੀ ਸਿਲਸਿਲਾ

ਸੋਧੋ

"ਸ਼ੱਤਾਰੀ ਸਿਲਸਿਲਾ ਭਾਰਤ ਵਿੱਚ ਹਜ਼ਰਤ ਅਬਦੁੱਲਾਹ ਸ਼ੱਤਾਰੀ ਦੁਆਰਾ ਸ਼ੁਰੂ ਕੀਤਾ ਗਿਆ। ਸ਼ੱਤਾਰੀ ਦਾ ਮਤਲਬ ਹੈ ਅੰਦਰਲੇ ਆਪੇ ਦੀ ਢੂੰਡ ਵਿੱਚ ਰੁੱਝੇ ਰਹਿਣਾ।"[7]

ਕਲੰਦਰੀਯਹ ਸਿਲਸਿਲਾ

ਸੋਧੋ

"ਕਲੰਦਰੀਯਹ ਸਿਲਸਿਲੇ ਵਿੱਚ ਅਨੇਕ ਸਿਲਸਿਲਿਆਂ ਦੇ ਦਰਵੇਸ਼ ਸੂਫ਼ੀ ਅਤੇ ਹੋਰ ਸਾਧਕ ਆ ਜਾਂਦੇ ਹਨ। ਕਲੰਦਰ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਬੇਪ੍ਰਵਾਹ, ਨਿਡਰ, ਬੇਬਾਕ ਅਤੇ ਸਪਸ਼ਟ ਦਰਵੇਸ਼, ਜਹਾਲਤ ਤੋਂ ਨਿਕਲ ਕੇ ਗਿਆਨ ਦੇ ਸੰਸਾਰ ਵਿੱਚ ਪ੍ਰਵੇਸ਼ ਕਰ ਚੁੱਕਿਆ। ਸਾਧਕ, ਮਜ਼੍ਹਬੀ ਸੰਕੀਰਨਤਾ ਤੋਂ ਪਾਕ ਵਿਅਕਤੀ ਤੇ ਪ੍ਰੇਮੀ।"[8]

ਜੰਮੂ ਕਸ਼ਮੀਰ ਦੀ ਪੰਜਾਬੀ ਸੂਫ਼ੀ ਕਵਿਤਾ

ਸੋਧੋ

"ਸ. ਪ੍ਰੇਮ ਸਿੰਘ ਨੇ ਜੰਮੂ ਕਸ਼ਮੀਰ ਦੇ ਪੰਜਾਬੀ ਸੂਫ਼ੀ ਸਾਹਿਤ ਨੂੰ ਦੇਣ ਸੰਬੰਧੀ ਚਰਚਾ ਕਰਦਿਆਂ ਦੱਸਿਆ ਹੈ ਕਿ ਜਿਵੇਂ ਪੰਜਾਬੀ ਸੂਫ਼ੀ ਕਾਵਿ ਨੂੰ ਗੁਰਮਤਿ-ਕਾਵਿ ਤੋਂ ਬਾਅਦ ਬੇਹੱਦ ਪਿਆਰ ਤੇ ਸ਼ਰਧਾ ਸਾਹਿਤ ਪੜ੍ਹਿਆ, ਗਾਵਿਆ ਤੇ ਮਾਣਿਆ ਜਾਂਦਾ ਰਿਹਾ ਹੈ, ਉਸੇ ਤਰ੍ਹਾਂ ਜੰਮੂ ਕਸ਼ਮੀਰ ਦੀ ਰਵਾਇਤੀ ਪੰਜਾਬੀ ਕਵਿਤਾ ਵਿੱਚ ਸੂਫ਼ੀ ਕਵਿਤਾ ਨੂੰ ਸਿਰਕੱਢ ਅਤੇ ਪ੍ਰਭਾਵਸ਼ਾਲੀ ਦਰਜਾ ਪ੍ਰਾਪਤ ਹੈ। ਜੰਮੂ ਤੇ ਇਸ ਦੇ ਗਿਰਦ-ਓ-ਨਵਾਹ ਵਿਚਲੀ ਪੰਜਾਬੀ ਕਵਿਤਾ ਦੇ ਮੱਧ ਯੁਗੀਨ ਇਤਿਹਾਸ ਦਾ ਕਾਲ ਖੰਡ 1756 ਤੋਂ 1850 ਈ. ਤਕ ਮੰਨਿਆ ਜਾਂਦਾ ਹੈ।"[9] ਪ੍ਰਸਿੱਧ ਪੰਜਾਬੀ ਸੂਫ਼ੀ ਕਵੀਆਂ ਦੀ ਸੂਚੀ:-

  1. ਬਾਬਾ ਸਾਹਿਬ ਅਬਦੁੱਲਾਹ ਲਾਰਵੀਂ
  2. ਸਾਈਂ ਕਾਦਿਰ ਬਖ਼ਸ਼
  3. ਰਹੀਮੁੱਲਾਹ ਬੇਗ
  4. ਮੁਹੰਮਦ ਇਸਮਾਈਲ ਈਸਾ

ਹਵਾਲੇ

ਸੋਧੋ
  1. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 11
  2. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 1
  3. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 58
  4. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 101
  5. 5.0 5.1 ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 187
  6. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 191
  7. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 202
  8. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 203
  9. ਗੁਰਦੇਵ ਸਿੰਘ, ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ, ਪੰਨਾ 251