ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ।[1] ਚੜ੍ਹਦੇ ਪੰਜਾਬ ਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿੱਚ ਵਾਕਿਆ ਇਹ ਯੂਨੀਵਰਸਿਟੀ[2] ਵਿਗਿਆਨ, ਤਕਨਾਲੋਜੀ, ਕਲਾ, ਖੇਡਾਂ ਇਤਿਆਦਿ ਖੇਤਰਾਂ ਵਿੱਚ ਕੋਰਸ ਅਤੇ ਖੋਜ ਡਿਗਰੀਆਂ ਮੁਹੱਈਆ ਕਰਵਾਉਂਦੀ ਹੈ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
Seal Panjab University.jpg
Seal of Panjab University, Chandigarh
ਮਾਟੋਸੰਸਕ੍ਰਿਤ: तमसो मा ज्योतिर्गमय
ਮਾਟੋ ਪੰਜਾਬੀ ਵਿੱਚLead us unto the Light from Darkness
ਸਥਾਪਨਾ1882, relocated to Chandigarh in 1956
ਕਿਸਮਸਰਕਾਰੀ
ਚਾਂਸਲਰਮਹੰਮਦ ਹਮੀਦ ਅੰਸਾਰੀ, ਭਾਰਤ ਦਾ ਉੱਪ-ਰਾਸ਼ਟਰਪਤੀ
ਵਾਈਸ-ਚਾਂਸਲਰਪ੍ਰੋਫੈਸਰ ਅਰੁਣ ਕੁਮਾਰ ਗਰੋਵਰ
ਟਿਕਾਣਾਚੰਡੀਗੜ੍ਹ, ਚੰਡੀਗੜ੍ਹ, ਭਾਰਤ
ਕੈਂਪਸਸ਼ਹਿਰੀ
ਮਾਨਤਾਵਾਂਯੂ.ਜੀ.ਸੀ
ਵੈੱਬਸਾਈਟwww.puchd.ac.in
ਯੂਨੀਵਰਸਿਟੀ ਵਿਖੇ ਕਾਇਮ ਫ਼ਾਈਨ ਆਰਟ ਮਿਊਜ਼ੀਅਮ

ਇਹ 1882 ਵਿੱਚ ਲਾਹੌਰ ਵਿਖੇ ਕਾਇਮ ਕੀਤੀ ਗਈ ਸੀ।[1] 1947 ਵਿੱਚ ਭਾਰਤ ਦੀ ਤਕਸੀਮ ਤੋਂ ਬਾਅਦ ਇਸ ਦੇ ਹੈਡਕੁਆਟਰ ਸੋਲਨ (ਹੁਣ ਹਿਮਾਚਲ ਪ੍ਰਦੇਸ਼) ਵਿਖੇ ਕਾਇਮ ਕੀਤੇ ਗਏ ਅਤੇ 1956 ਵਿੱਚ ਚੰਡੀਗੜ੍ਹ ਵਿਖੇ ਇਸ ਦਾ ਮੌਜੂਦਾ ਕੈਂਪਸ ਕਾਇਮ ਕੀਤਾ ਗਿਆ ਜੋ ਸ਼ਹਿਰ ਦੇ 14 ਅਤੇ 25 ਸੈਕਟਰਾਂ ਵਿਚਾਲੇ 550 ਏਕੜ ਵਿੱਚ ਫੈਲਿਆ ਹੋਇਆ ਹੈ।[1]

ਇਤਿਹਾਸਸੋਧੋ

"ਅਜੂਮਨ -ਏ -ਪੰਜਾਬ "ਤਕਰੀਬਨ ਦੋ ਸੋ ਮੈਬਰਾਂ ਦੀ ਸਾਹਿਤਕ ਸਭਾ ਜਿਸ ਦੀ ਸਰਪ੍ਰਸਤੀ ਡਾ ਜੀ ਡਬਲਿਯੂ ਲੇਤਨਰ ਕਰ ਰਹੇ ਸਨ ਇਸ ਸਭਾ ਨੇ ਜੂਨ 20,1865 ਵਿੱਚ ਪੰਜਾਬ ਦੇ ਲੈਫ਼ੀਟੀ ਨਲ ਗਵਰਨਲ ਸਰ ਡੋਲਡ ਮੇਕਲੁਡ ਨੂੰ ਇੱਕ ਮਤਾ ਪਾਸ ਕਰ ਕੇ" ਉਰਿਅਤਲ ਸਿੱਖਿਆ ਅਤੇ ਖੇਤਰੀ ਸਾਹਿਤ ਦੇ ਪਸਾਰ ਲਈ "ਉਰਿਅਤਲ ਯੂਨੀਵਰਸਟੀ " ਦੀ ਸਥਾਪਨਾ ਕਰਨ ਲਈ ਗੁਜਾਰਸ ਕੀਤੀ ਜਿਸ ਦਾ ਹੇਡ -ਕੁਆਟਰ ਲਹੋਰ ਵਿਖੇ ਹੋਵੇ |ਉਧਰ ਅੰਗਰੇਜੀ ਭਾਰਤ ਦੀ ਉਤਰੀ-ਪਛਮੀ ਇੱਕ ਸਾਖਾ ਨੇ ਇਸ ਸੰਸਥਾ ਦਾ ਮੁਕਾਮ ਦਿੱਲੀ ਵਿਖੇ ਕਰਵਾਉਣ ਲਈ ਕੋਸ਼ਿਸ ਕਰਨੀ ਸੁਰੂ ਕਰ ਦਿਤੀ ਪ੍ਰੰਤੂ ਵਾਇਸਰਾਏ ਨੇ ਇਸ ਦੀ ਪ੍ਰਵਾਨਗੀ ਰਦ ਕਰ ਦਿਤੀ |ਇਸ ਸਾਹਿਤ ਸਭਾ ਨੇ ਇੱਕ ਲੱਖ ਰੁਪਏ ਦੀ ਰਕਮ ਇਕਠੀ ਕਰ ਕੇ ਇਸ ਸੰਸਥਾ ਦਾ ਮੁਕਾਮ ਲਾਹੋਰ ਵਿਖੇ ਹੀ ਰਖਣ ਲਈ ਸਰਕਾਰ ਨੂੰ ਦਿਤਾ ਅਤੇ ਮਈ,1868ਵਿਚ ਇੱਕ ਵਿਸਥਾਰ ਪੂਰਬਕ ਖਰੜਾ ਭਾਰਤ ਸਰਕਾਰ ਨੂੰ ਦੇ ਦਿਤਾ,ਸਰਕਾਰ ਨੇ 21,000/- ਰੁਪਏ ਗੋਰ੍ਮੈਟ ਕਾਲਜ,ਲਾਹੋਰ ਨੂੰ ਦੇਣ ਦੀ ਮਨਜੂਰੀ ਦੇ ਦਿਤੀ ਪ੍ਰੰਤੂ ਸਰਕਾਰ ਤੁਰੰਤ ਯੂਨੀਵਰਸਟੀ ਸਥਾਪਤ ਕਰਨਾ ਨਹੀਂ ਸੀ ਚੁਹਦੀ |ਕਾਫ਼ੀ ਖਤੋ -ਖਤਾਬ ਤੋਂ ਬਾਦ " ਪੰਜਾਬ ਯੂਨੀਵਰਸਿਟੀ ਕਾਲਜ " ਦੀ ਸਥਾਪਨ ਕਰਨਾ ਮੰਨ ਗਈ |ਨਵੰਬਰ,1880 ਵਿੱਚ ਲਾਰਡ ਰਿਪਨ,ਵਾਇਸਰਾਏ, ਦੀ ਲਾਹੌਰ ਵਿਖੇ ਆਮਦ ਸੀ ਇਸ ਮੋਕੇ ਪ੍ਰਮੁੱਖ ਸਖਸੀਅਤਾਂ,ਖੇਤਰੀ ਅਮੀਰ ਲੋਕ, ਸਾਹਿਬਜਾਦੇ ਅਤੇ ਯੂਰਪੀਅਨ ਕਰਤਾ -ਧਰਤਾ ਨੇ ਇਸ ਆਮਦ ਦਾ ਫਾਇਦਾ ਉਠਾਉਦੇ ਹੋਏ, ਵਾਇਸਰਾਏ ਨੂੰ ਯੂਨੀਵਰਸਟੀ ਦੀ ਸਥਾਪਨਾ ਲਈ ਰਜਾਮੰਦ ਕਰਵਾ ਲਿਆ |ਲਾਰਡ ਰਿਪਨ ਨੇ ਸਰਕਾਰ ਦੇ ਮੁਖ ਸਕਤਰ ਨੂੰ ਲੈਜਸਤੇਤਵ ਕੋਸ਼ਲ ਦੇ ਅਕਤੂਬਰ,1882 ਦੀ ਮੀਟਿੰਗ ਵਿੱਚ ਪੰਜਾਬ ਦੇ ਗਵਰਨਰ ਵਲੋਂ ਏਨਕਾਰ੍ਪੋਰੇਸਨ ਐਕਟ ਦੇ ਅਧੀਨ ਅਕਤੂਬਰ 14,1882 ਨੂੰ ਪੰਜਾਬ ਯੂਨਿਵਰਸਟੀ ਦਾ ਐਕਟ ਨੁੰਬਰ xix ਨਾਲ ਸਥਾਪਨਾ ਕਰ ਦਿਤੀ ਜੋ ਕਿ ਭਾਰਤੀ ਗਜਟ ਵਿੱਚ ਛਪ ਗਿਆ, ਅਤੇ ਮਿਸਤਰ ਬਦਨ ਪੋਬਲ ਪਹਿਲਾ ਆਨਰੇਰੀ ਵੀ ਸੀ ਅਤੇ ਡਾ ਗੀ ਡਬਲਿਊ ਲਿਤਨਰ ਪਹਿਲਾ ਰਿਜਿਸਟਰਾਰ ਵਜੋਂ ਨਿਯੁਕਤ ਹੋਏ | ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਦੋ ਭਾਗਾਂ ਵਿੱਚ ਵੰਡਿਆ ਗਿਆ। 1947 ਤੋਂ ਬਾਅਦ ਇਸ ਦਾ 10 ਸਾਲਾਂ ਤੱਕ ਕੋਈ ਕੈਂਪਸ ਨਹੀਂ ਸੀ। 1956 ਇਸ ਯੂਨੀਵਰਸਿਟੀ ਦਾ ਕੈਂਪਸ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ।\

ਮਸ਼ਹੂਰ ਥਾਵਾਂਸੋਧੋ

ਗਾਂਧੀ ਭਵਨਸੋਧੋ

ਗਾਂਧੀ ਭਵਨ ਚੰਡੀਗੜ੍ਹ ਸ਼ਹਿਰ ਦੀਆਂ ਮਸ਼ਹੂਰ ਥਾਵਾਂ ਵਿਚੋਂ ਇੱਕ ਹੈ | ਇਸ ਭਵਨ ਦਾ ਨਕਸ਼ਾ ਪੀਏਰ੍ਰੇ ਜੇੰਨੇਰੇਤ ਨੇ ਕੀਤਾ ਹੈ |

ਵਿਦਿਆਰਥੀ ਕੇਂਦਰ (ਸਟੂਡੇੰਟ ਸੇੰਟਰ)ਸੋਧੋ

੧੯੭੫ ਵਿੱਚ ਉਦਘਾਟਨ ਕੀਤੇ ਗਏ ਇਸ ਵਿਦਿਆਰਥੀ ਕੇਂਦਰ ਵਿੱਚ ਯੂਨੀਵਰਸਟੀ ਦੇ ਵਿਦਿਆਰਥੀ ਕੋਂਸਲ ਦੇ ਦਫ਼ਤਰ ਦੇ ਨਾਲ ਨਾਲ ਇੱਕ ਹੋਟਲ ਵੀ ਹੈ |

ਮਸ਼ਹੂਰ ਵਿਦਿਆਰਥੀਸੋਧੋ

ਹਰਗੋਬਿੰਦ ਖੁਰਾਣਾ (ਨੋਬਲ ਇਨਾਮ ਵਿਜੇਤਾ) ਸ਼ੰਕਰ ਦਿਯਾਲ ਸ਼ਰਮਾ (ਭਾਰਤ ਦੇ ਨੌਵੇ ਰਾਸ਼ਟਰਪਤੀ) ਮਨਮੋਹਨ ਸਿੰਘ (ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ) ਇੰਦਰ ਕੁਮਾਰ ਗੁਜਰਾਲ (ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ) ਕਲਪਨਾ ਚਾਵਲਾ (ਪੁਲਾੜ ਯਾਤਰੀ) ਸੁਸ਼ਮਾ ਸਵਰਾਜ (ਭਾਰਤ ਦੀ ਮੋਜੂਦਾ ਵਿਦੇਸ਼ ਮੰਤਰੀ) ਕਿਰਨ ਬੇਦੀ (ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐਸ. ਅਧਿਕਾਰੀ) ਬੱਬੂ ਮਾਨ (ਮਸ਼ਹੂਰ ਪੰਜਾਬੀ ਗਾਇਕ)

ਹਵਾਲੇਸੋਧੋ