ਫਰਜ਼ਾਦ ਕਮਾਨਗਰ (Kurdish: Ferzad Kemanger ਜਾਂ فه‌رزاد كه‌مانگه‌ر Persian: فرزاد کمانگر) (ਅੰ. 1978 –  9 ਮਈ 2010) ਇੱਕ 32 ਸਾਲਾ ਇਰਾਨੀ ਕੁਰਦੀ ਅਧਿਆਪਕ, ਕਵੀ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਅਤੇ ਇਰਾਨ ਦੇ ਕਾਮਿਆਰਾਨ ਸ਼ਹਿਰ ਤੋਂ ਸਮਾਜ ਸੇਵਕ ਸੀ। ਉਸ ਨੂੰ 9 ਮਈ 2010 ਨੂੰ ਫਾਂਸੀ ਦੇ ਦਿੱਤੀ ਗਈ ਸੀ।[1][2][3]

ਫਰਜ਼ਾਦ ਕਮਾਨਗਰ
ਜਨਮ1978
ਇਰਾਨ ਦਾ ਸ਼ਹਿਰ ਕਾਮਿਆਰਾਨ 
ਮੌਤMay 9, 2010
Evin Prison, ਤਹਿਰਾਨ
ਮੌਤ ਦਾ ਕਾਰਨExecution
ਰਾਸ਼ਟਰੀਅਤਾਇਰਾਨੀ
ਪੇਸ਼ਾਅਧਿਆਪਕ, ਕਵੀ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ
ਵੈੱਬਸਾਈਟFARZAD KAMANGAR

ਦੋਸ਼ ਅਤੇ ਅਦਾਲਤਾਂਸੋਧੋ

ਕਮਾਨਗਰ ਨੂੰ ਹਿਰਾਬਾ ਯਾਨੀ "ਰੱਬ ਨਾਲ ਦੁਸ਼ਮਣੀ" ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ। 25 ਫਰਵਰੀ, 2008 ਨੂੰ ਇੱਕ ਮੁਸਲਿਮ ਰੈਵੋਲਿਊਸ਼ਨਰੀ ਅਦਾਲਤ ਨੇ ਕਮਾਨਗਰ ਦੀ ਮੌਤ ਦੀ ਸਜ਼ਾ ਨੂੰ ਦੇਸ਼ ਦੀ ਕੌਮੀ ਸੁਰੱਖਿਆ ਤੇ ਪੀਜੇਏਕੇ ਦੇ ਮੈਂਬਰ ਹੋਣ ਅਤੇ ਕਈ ਬੰਬ ਧਮਾਕਿਆਂ ਵਿਚ ਸਰਗਰਮ ਸ਼ਮੂਲੀਅਤ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ, ਜਿਸ ਵਿਚ ਈਰਾਨ-ਟਰਕੀ ਦੀ ਗੈਸ ਨਿਰਯਾਤ ਪਾਈਪਲਾਈਨ' ਚ 2006 'ਚ ਹੋਏ ਧਮਾਕੇ' ਦਾ ਦੋਸ਼ ਸ਼ਾਮਲ ਸੀ।[4] ਉਸਦੇ ਵਕੀਲ ਖਲੀਲ ਬਹਿਰਾਮੀਅਨ ਅਨੁਸਾਰ, "ਕਮਾਨਗਰ ਦੀਆਂ ਅਦਾਲਤੀ ਫਾਈਲਾਂ ਅਤੇ ਰਿਕਾਰਡਾਂ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਉਸ ਦੇ ਵਿਰੁੱਧ ਲਾਏ ਗਏ ਦੋਸ਼ਾਂ ਨਾਲ ਉਸਦੇ ਕਿਸੇ ਵੀ ਲਿੰਕ ਨੂੰ ਦਰਸਾਉਂਦਾ ਹੋਵੇ।"

ਵਕੀਲ, ਬਹਿਰਾਮੀਅਨ, ਜੋ ਬੰਦ ਦਰਵਾਜ਼ੇ ਦੀ ਅਦਾਲਤੀ ਸੁਣਵਾਈ ਦੌਰਾਨ ਮੌਜੂਦ ਸੀ, ਨੇ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ। 

“ਕਾਰਵਾਈ ਪੰਜ ਮਿੰਟ ਤੋਂ ਵੱਧ ਨਹੀਂ ਚੱਲੀ, ਜੱਜ ਨੇ ਬਿਨਾਂ ਕਿਸੇ ਸਪਸ਼ਟੀਕਰਨ ਦੇ ਸਜ਼ਾ ਸੁਣਾਈ ਅਤੇ ਫਿਰ ਕਮਰੇ 'ਚੋਂ ਤੁਰੰਤ ਨਿਕਲ ਗਿਆ।... ਮੈਂ ਕਮਾਨਗਰ ਦੇ ਵਿਰੁੱਧ ਪੇਸ਼ ਕੀਤੇ ਬਿਲਕੁਲ ਜ਼ੀਰੋ ਸਬੂਤ ਦੇਖੇ। ਮੇਰੇ 40 ਸਾਲਾ ਕਾਨੂੰਨੀ ਪੇਸ਼ੇ ਵਿੱਚ, ਮੈਂ ਕਦੇ ਅਜਿਹਾ ਮੁਕੱਦਮਾ ਨਹੀਂ ਦੇਖਿਆ ਹੈ।”

ਦੋਸ਼ਾਂ ਨੂੰ ਨਕਾਰਨ ਲਈ, ਕਮਾਨਗਰ ਤੇ ਵਾਰ-ਵਾਰ ਅਤਿਆਚਾਰ ਕੀਤਾ ਗਿਆ ਸੀ। ਅਮਨੈਸਟੀ ਇੰਟਰਨੈਸ਼ਨਲ ਨੇ ਰਿਪੋਰਟ ਕੀਤੀ ਹੈ ਕਿ ਕਮਾਨਗਰ ਨੂੰ ਵਾਰ-ਵਾਰ ਮਾਰਿਆ ਗਿਆ, ਕੋਰੜੇ ਮਾਰੇ ਗਏ ਅਤੇ ਬਿਜਲੀ ਦੇ ਸ਼ੌਟ ਲਗਾਏ ਗਏ ਸੀ, ਅਤੇ ਉਸ ਨੂੰ ਤਸੀਹਿਆਂ ਦੇ ਨਤੀਜੇ ਵਜੋਂ ਉਸ ਦੀਆਂ ਲੱਤਾਂ ਅਤੇ ਬਾਹਾਂ ਵਿੱਚ ਕੜਵੱਲਾਂ ਤੋਂ ਬੁਰੀ ਤਰ੍ਹਾਂ ਪੀੜਿਤ ਸੀ।  

[5][6]

ਸੁਪਰੀਮ ਕੋਰਟ ਨੇ 11 ਜੁਲਾਈ 2008 ਨੂੰ ਕਮਾਨਗਰ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ। [7]

ਈਰਾਨ ਦੇ 18 ਸਤੰਬਰ 2008 ਦੇ ਦਸਤਾਵੇਜ਼ "ਰਾਈਟਸ ਕ੍ਰਾਈਸਿਸ ਐਸਕਲੇਟਸ, ਫੇਸਜ਼ ਐਂਡ ਕੇਜ਼ ਆਫ ਅਹਿਮਦੀਨੇਜਾਦ' ਜ ਕਰੈਕਡਾਉਨ" ਵਿੱਚ "ਇੰਟਰਨੈਸ਼ਨਲ ਕੈਂਪੇਨ ਫਾਰ ਹਿਊਮਨ ਰਾਈਟਸ" ਵਲੋਂ  ਦਰਸਾਏ ਗਏ ਛੇ ਰਾਜਨੀਤਿਕ ਕੈਦੀਆਂ ਵਿੱਚੋਂ ਇੱਕ ਸੀ।

ਏਹਸਾਨ ਫਤਿਹਯਾਨ ਦੀ ਫਾਂਸੀ ਦਾ ਵਿਰੋਧ ਕਰਨ ਲਈ ਕੀਤੀ ਗਈ ਭੁੱਖ ਹੜਤਾਲ ਵਿਚ ਕਮਾਨਗਰ ਨੇ ਹਿੱਸਾ ਲਿਆ। [8]

Referencesਸੋਧੋ

  1. THE WORDS OF FARZAD KAMANGER
  2. FARZAD KAMANGAR and 4 Other political prisoners EXECUTED!
  3. ماهی کوچکی بر بالای دار؛ مقاله واشنگتن تايمز درباره اعدام فرزاد کمانگر
  4. AFP, 9th May 2010: Iran hangs woman, four other 'enemies of God'
  5. "Archived copy". Archived from the original on 2012-09-28. Retrieved 2016-12-04. 
  6. "Archived copy". Archived from the original on 2011-07-21. Retrieved 2012-03-04. 
  7. RIGHTS CRISIS ESCALATES, September 2008 Archived 2009-01-16 at the Wayback Machine.Wayback MachineArchived 2009-01-16 at the Wayback Machine.
  8. http://canadafreepress.com/index.php/article/16715